ਮੈਕਸਿਮ ਮੈਰੀ ਸਕੂਲ ’ਚ ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
ਖਰੜ, 9 ਅਗਸਤ (ਜੰਡਪੁਰੀ)-ਮੈਕਸਿਮ ਮੈਰੀ ਸਕੂਲ ‘ਚ ਹਾਲ ਹੀ ‘ਚ ਸਕੂਲ ‘ਚ ‘ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ’ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਧੁਨਿਕ ਸਮੇਂ ਦੀਆਂ ਲੋੜੀਂਦੀਆਂ ਸਮਰਥਾਵਾਂ ਨਾਲ ਸਸ਼ਕਤ ਬਣਾਉਣਾ ਸੀ।
ਮੈਕਸਿਮ ਮੈਰੀ ਸਕੂਲ ਵਿਖੇ ‘ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ’ ਵਿਸ਼ੇ ’ਤੇ ਕਰਵਾਏ ਗਏ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਸਕੂਲ ਦੇ ਸਟਾਫ਼ ਮੈਂਬਰ ਤੇ ਬੁਲਾਰੇ ਤਸਵੀਰ ਸਾਂਝੀ ਕਰਵਾਉਂਦੇ ਹੋਏ। ਤਸਵੀਰ : ਜੰਡਪੁਰੀ
10-08-2026