ਨਾਂਦੇੜ ਸਾਹਿਬ ’ਚ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਲੋਕਤੰਤਰ ਲਈ ਚਿੰਤਾਜਨਕ - ਆਰ. ਪੀ. ਸਿੰਘ
ਸਿਆਸੀ ਮਤਭੇਦ ਲੋਕਤੰਤਰ ਦਾ ਹਿੱਸਾ , ਪਰ ਹਿੰਸਾ ਕਿਸੇ ਵੀ ਹਾਲਤ ’ ਚ ਜਾਇਜ਼ ਨਹੀਂ
ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)– ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ. ਪੀ.
ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)– ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਹਿੰਸਾ ਦੀ ਅਜਿਹੀ ਘਟਨਾ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਅਤੇ ਲੋਕਤਾਂਤ੍ਰਿਕ ਸਮਾਜ ’ਚ ਇਸ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ’ਤੇ ਵਿਚਾਰਾਂ ਦਾ ਵੱਖਰਾ ਹੋਣਾ ਲੋਕਤੰਤਰ ਦਾ ਸੁਭਾਵਿਕ ਹਿੱਸਾ ਹੈ, ਪਰ ਕਿਸੇ ਵੀ ਮਤਭੇਦ ਨੂੰ ਹਿੰਸਾ ਰਾਹੀਂ ਪ੍ਰਗਟ ਕਰਨਾ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਆਰ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਭਾਈਚਾਰਾ ਪਹਿਲਾਂ ਹੀ ਹਿੰਸਾ ਤੇ ਅੱਤਵਾਦ ਦੇ ਕਾਲੇ ਅਤੇ ਦਰਦਨਾਕ ਦੌਰ ਦਾ ਬਹੁਤ ਵੱਡਾ ਸੰਤਾਪ ਹੰਢਾ ਚੁੱਕਾ ਹੈ। ਉਸ ਦੌਰ ਦੇ ਡੂੰਘੇ ਜ਼ਖ਼ਮ ਪੰਜਾਬ ਦੀਆਂ ਕਈ ਪੀੜ੍ਹੀਆਂ ਅੱਜ ਵੀ ਆਪਣੇ ਮਨਾਂ ’ਚ ਸਮੋਈ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਉਨ੍ਹਾਂ ਕਾਲੇ ਦਿਨਾਂ ਨੂੰ ਮੁੜ ਵਾਪਸ ਨਹੀਂ ਆਉਣ ਦਿੱਤਾ ਜਾ ਸਕਦਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਚੰਗੀ ਸਿਹਤ, ਸੁਰੱਖਿਆ ਤੇ ਜਲਦ ਸਿਹਤਯਾਬੀ ਲਈ ਅਰਦਾਸ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਅਤੇ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ। ਹਮਲੇ ਪਿੱਛੇ ਦੇ ਹਾਲਾਤਾਂ ਅਤੇ ਮਕਸਦ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। 13 ਸੀਐਚਡੀ01 ਆਰ. ਪੀ. ਸਿੰਘ।