13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੈਕਟਰ-46 ਮਾਰਕੀਟ ’ਚ 1.28 ਕਰੋੜ ਦੀ ਲਾਗਤ ਨਾਲ ਵਿਛੇਗੀ ਨਵੀਂ ਸਟਾਰਮ ਵਾਟਰ ਪਾਈਪਲਾਈਨ ਵੱਡੇ ਵਿਆਸ ਵਾਲੀਆਂ ਪਾਈਪਾਂ ਤੇ ਨਵੀਆਂ ਹੌਦੀਆਂ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਹੋਵੇਗੀ ਬਿਹਤਰ - ਗੁਰਪ੍ਰੀਤ ਸਿੰਘ ਗਾਬੀ

ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 34 ਅਧੀਨ ਆਉਂਦੇ ਸੈਕਟਰ 46 ਮਾਰਕੀਟ ’ਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦੇ ਹੱਲ ਲਈ ਵੱਡਾ ਕਦਮ ਚੁੱਕਦਿਆਂ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਕਰੀਬ 1. 28 ਕਰੋੜ ਰੁਪਏ ਦੀ ਲਾਗਤ ਵਾਲੇ ਸਟਾਰਮ ਵਾਟਰ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।

Ad Position 21
No active advertisement
ਚੰਡੀਗੜ੍ਹ ਦੇ ਸੈਕਟਰ 46 ’ਚ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ 1.28 ਕਰੋੜ ਦੀ ਲਾਗਤ ਨਾਲ ਨਵੀਂ ਸਟਾਰਮ ਵਾਟਰ ਪਾਈਪਲਾਈਨ ਵਿਛਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ। 14-08-2026
ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 34 ਅਧੀਨ ਆਉਂਦੇ ਸੈਕਟਰ 46 ਮਾਰਕੀਟ ’ਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦੇ ਹੱਲ ਲਈ ਵੱਡਾ ਕਦਮ ਚੁੱਕਦਿਆਂ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਕਰੀਬ 1.28 ਕਰੋੜ ਰੁਪਏ ਦੀ ਲਾਗਤ ਵਾਲੇ ਸਟਾਰਮ ਵਾਟਰ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਪ੍ਰੋਜੈਕਟ ਤਹਿਤ ਵੱਡੇ ਵਿਆਸ ਵਾਲੀਆਂ 1560 ਮੀਟਰ ਲੰਬੀਆਂ ਨਵੀਆਂ ਪਾਈਪਲਾਈਨਾਂ, ਨਵੇਂ ਮੈਨਹੋਲ ਚੈਂਬਰ ਤੇ ਰੋਡ ਗਲੀਆਂ ਦਾ ਨਿਰਮਾਣ ਕੀਤਾ ਜਾਵੇਗਾ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਪ੍ਰੋਜੈਕਟ ਮੁਕੰਮਲ ਹੋਣ ਨਾਲ ਭਾਰੀ ਬਰਸਾਤ ਦੌਰਾਨ ਮਾਰਕੀਟ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਤੋਂ ਲੋਕਾਂ ਅਤੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਸੈਕਟਰ-46 ਮਾਰਕੀਟ ਵਿਚ ਮੌਜੂਦਾ ਬਰਸਾਤੀ ਪਾਣੀ ਦੀਆਂ ਪਾਈਪਲਾਈਨਾਂ ਦਾ ਵਿਆਸ ਘੱਟ ਹੋਣ ਕਾਰਨ ਭਾਰੀ ਮੀਂਹ ਦੌਰਾਨ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਨਹੀਂ ਹੋ ਪਾਉਂਦੀ ਸੀ। ਇਸ ਕਾਰਨ ਕਈ ਵਾਰ ਮਾਰਕੀਟ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਪਾਣੀ ਇਕੱਠਾ ਹੋ ਜਾਂਦਾ ਸੀ, ਜਿਸ ਨਾਲ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਮੱਸਿਆ ਨੂੰ ਸਥਾਈ ਤੌਰ ’ਤੇ ਹੱਲ ਕਰਨ ਲਈ ਹੁਣ ਨਵੀਂ ਅਤੇ ਵਧੇਰੇ ਸਮਰੱਥਾ ਵਾਲੀ ਸਟਾਰਮ ਵਾਟਰ ਪਾਈਪਲਾਈਨ ਵਿਛਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੁੱਲ 1560 ਮੀਟਰ ਲੰਬੀ ਆਰ.ਸੀ.ਸੀ. ਐਨ.ਪੀ.-2 ਸਟਾਰਮ ਵਾਟਰ ਪਾਈਪਲਾਈਨ ਵਿਛਾਈ ਜਾਵੇਗੀ। ਇਸ ’ਚ 300 ਮਿਲੀਮੀਟਰ ਵਿਆਸ ਦੀ 198 ਮੀਟਰ, 450 ਮਿਲੀਮੀਟਰ ਵਿਆਸ ਦੀ 976 ਮੀਟਰ ਅਤੇ 600 ਮਿਲੀਮੀਟਰ ਵਿਆਸ ਦੀ 396 ਮੀਟਰ ਪਾਈਪਲਾਈਨ ਸ਼ਾਮਲ ਹੋਵੇਗੀ। ਇਸ ਦੇ ਨਾਲ ਕਰੀਬ 57 ਨਵੇਂ ਮਸ਼ੀਨ/ਮੈਨਹੋਲ ਚੈਂਬਰ ਅਤੇ 160 ਨਵੀਆਂ ਤੇ ਅਪਗ੍ਰੇਡ ਕੀਤੀਆਂ ਰੋਡ ਗਲੀਆਂ ਦਾ ਨਿਰਮਾਣ ਕੀਤਾ ਜਾਵੇਗਾ। ਗਾਬੀ ਨੇ ਕਿਹਾ ਕਿ ਵਾਰਡ ਨੰਬਰ 34 ਦੇ ਸੈਕਟਰ 45 ਅਤੇ 46 ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਸਬੰਧਿਤ ਜਿੱਥੇ ਵੀ ਸਮੱਸਿਆ ਸਾਹਮਣੇ ਆਉਂਦੀ ਹੈ, ਉੱਥੇ ਲੋੜ ਅਨੁਸਾਰ ਨਵੀਆਂ ਪਾਈਪਲਾਈਨਾਂ ਅਤੇ ਹੋਦੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਕਟਰ 46 ਮਾਰਕੀਟ ’ਚ ਡਿਜ਼ਾਈਨਰ ਟਾਈਲਾਂ, ਡਿਜ਼ਾਈਨਰ ਲਾਈਟਾਂ, ਨਵੇਂ ਪਖਾਨਿਆਂ ਦੀ ਉਸਾਰੀ ਅਤੇ ਸੀਵਰੇਜ ਪ੍ਰਬੰਧ ਨੂੰ ਬਿਹਤਰ ਬਣਾਉਣ ਸਮੇਤ ਕਈ ਕੰਮ ਕਰਵਾਏ ਗਏ ਹਨ। ਇਸ ਮੌਕੇ ਅਨਵਰ ਰਾਹੀ, ਜਤਿੰਦਰ ਭਾਟੀਆ, ਇੰਦਰਜੀਤ ਕੌਰ, ਦਿਲਜੀਤ ਕੌਰ, ਕਮਲਜੀਤ ਕੌਰ, ਬੱਬੂ, ਬਬੀਤਾ, ਜਨਕ, ਗਿੱਪੀ, ਬੀਬੀ ਬਰਾੜ, ਕ੍ਰਿਸ਼ਨਾ ਗੁਪਤਾ, ਰੂਪਿੰਦਰ, ਸਤਿਆਵਾਨ ਕੁੰਡੂ, ਅਜੈ ਸ਼ਰਮਾ, ਨਵੀਨ ਰਾਜਪਾਲ, ਅਨੂਪ, ਅਸ਼ਵਨੀ, ਸ਼ੈਲੇਂਦਰ ਸ਼ਰਮਾ, ਰਾਜਕੁਮਾਰ, ਲੱਕੀ, ਜਤਿੰਦਰ, ਰਾਜੇਸ਼ ਵਿਮਲ, ਸੁਦਰਸ਼ਨ ਬੱਤਰਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਸ਼੍ਰੀਮਤੀੀੀ ਪ੍ਰਾਣਸ਼ੀ ਅਰੋੜਾ ਨੇ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਨਾਂਦੇੜ ਸਾਹਿਬ ’ਚ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਲੋਕਤੰਤਰ ਲਈ ਚਿੰਤਾਜਨਕ - ਆਰ. ਪੀ. ਸਿੰਘ ਸਿਆਸੀ ਮਤਭੇਦ ਲੋਕਤੰਤਰ ਦਾ...
Ad Position 24