ਲੁਧਿਆਣਾ ਤੋਂ ਚੰਡੀਗੜ੍ਹ ਕਲੱਬ ਵਿਚ ਜਸ਼ਨ ਮਨਾਉਣ ਆਏ ਨੌਜਵਾਨ ਦੀ ਪੁੜਪੜੀ ’ਤੇ ਗੋਲੀ ਲੱਗਣ ਨਾਲ ਮੌਤ
ਪੁਲਿਸ ਅਨੁਸਾਰ ਲੜਕੇ ਨੇ
ਚੰਡੀਗੜ੍ਹ, 22 ਅਗਸਤ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਪਾਰਟੀ ਦਫ਼ਤਰ ਵਿਖੇ ਇਕ ਕਾਨਫਰੰਸ ਦੌਰਾਨ ਡੱਡੂਮਾਜਰਾ ਡੰਪਿੰਗ ਗਰਾਊਂਡ ਵਿਚ ਕੂੜਾ ਪ੍ਰਬੰਧਨ ਤੇ ਸਾਲਾਂ ਤੋਂ ਇਸ ’ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਨੂੰ ਲੈ ਕੇ ਭਾਜਪਾ ਸ਼ਾਸਿਤ ਚੰਡੀਗੜ੍ਹ ਨਗਰ ਨਿਗਮ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ‘ਆਪ’ ਚੰਡੀਗੜ੍ਹ ਦੇ ਮੁੱਖ ਬੁਲਾਰੇ ਯੋਗੇਸ਼ ਢੀਂਗਰਾ, ਸਾਬਕਾ ਮੇਅਰ ਤੇ ‘ਆਪ’ ਕੌਂਸਲਰ ਕੁਲਦੀਪ ਕੁਮਾਰ ਢਾਲੋਰ ਅਤੇ ਕੋਰ ਕਮੇਟੀ ਦੇ ਪ੍ਰਧਾਨ ਪ੍ਰੇਮ ਗਰਗ ਨੇ ਸੰਬੋਧਨ ਕਰਦਿਆ ਪੂਰੇ ਮਾਮਲੇ ਦੀ ਨਿਰਪੱਖ, ਸੁਤੰਤਰ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਚੰਡੀਗੜ੍ਹ, 22 ਅਗਸਤ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਪਾਰਟੀ ਦਫ਼ਤਰ ਵਿਖੇ ਇਕ ਕਾਨਫਰੰਸ ਦੌਰਾਨ ਡੱਡੂਮਾਜਰਾ ਡੰਪਿੰਗ ਗਰਾਊਂਡ ਵਿਚ ਕੂੜਾ ਪ੍ਰਬੰਧਨ ਤੇ ਸਾਲਾਂ ਤੋਂ ਇਸ ’ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਨੂੰ ਲੈ ਕੇ ਭਾਜਪਾ ਸ਼ਾਸਿਤ ਚੰਡੀਗੜ੍ਹ ਨਗਰ ਨਿਗਮ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ‘ਆਪ’ ਚੰਡੀਗੜ੍ਹ ਦੇ ਮੁੱਖ ਬੁਲਾਰੇ ਯੋਗੇਸ਼ ਢੀਂਗਰਾ, ਸਾਬਕਾ ਮੇਅਰ ਤੇ ‘ਆਪ’ ਕੌਂਸਲਰ ਕੁਲਦੀਪ ਕੁਮਾਰ ਢਾਲੋਰ ਅਤੇ ਕੋਰ ਕਮੇਟੀ ਦੇ ਪ੍ਰਧਾਨ ਪ੍ਰੇਮ ਗਰਗ ਨੇ ਸੰਬੋਧਨ ਕਰਦਿਆ ਪੂਰੇ ਮਾਮਲੇ ਦੀ ਨਿਰਪੱਖ, ਸੁਤੰਤਰ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ‘ਆਪ’ ਆਗੂਆਂ ਨੇ ਕਿਹਾ ਕਿ ਇੰਡਿਅਨ ਆਇਲ ਕਾਰਪੋਰੇਸ਼ਨ ਲਿਮਿਟਡ (ਆਈ. ਓ. ਸੀ. ਐਲ.) ਦੀ ਫੀਜ਼ੀਬਿਲਿਟੀ ਸਟੱਡੀ ਵਿਚ ਡੱਡੂਮਾਜਰਾ ਸਾਈਟ ’ਤੇ ਲਗਪਗ 9 ਤੋਂ 13 ਮੀਟਰ, ਭਾਵ ਕਰੀਬ 30 ਤੋਂ 40 ਫੁੱਟ ਤੱਕ ਪੁਰਾਣਾ ਕੂੜਾ ਮੌਜੂਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਾਰਟੀ ਨੇ ਕਿਹਾ ਕਿ ਇਹ ਸਥਿਤੀ ਨਗਰ ਨਿਗਮ ਵਲੋਂ ਸਾਲਾਂ ਤੋਂ ਕੀਤੇ ਜਾ ਰਹੇ ਕੂੜਾ ਪ੍ਰੋਸੈਸਿੰਗ ਤੇ ਪੁਰਾਣਾ ਕੂੜਾਂ ਦੇ ਨਿਪਟਾਰੇ ਨਾਲ ਜੁੜੇ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ‘ਆਪ’ ਆਗੂਆਂ ਦੇ ਮੁਤਾਬਕ, ਨਵੰਬਰ 2025 ਵਿਚ ਚੰਡੀਗੜ੍ਹ ਨਗਰ ਨਿਗਮ ਅਤੇ ਆਈ. ਓ. ਸੀ. ਐਲ. ਵਿਚਕਾਰ ਡੱਡੂਮਾਜਰਾ ਵਿਖੇ ਵੱਖ ਕੀਤੇ ਗਏ ਜੈਵਿਕ ਮਿਊਂਸਪਲ ਠੋਸ ਕੂੜੇ ਤੋਂ ਕੰਪ੍ਰੈੱਸਡ ਬਾਇਓਗੈਸ (ਸੀ. ਬੀ. ਜੀ.) ਪਲਾਂਟ ਲਗਾਉਣ ਦੀ ਸੰਭਾਵਨਾ ਸੰਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਪ੍ਰਸਤਾਵਿਤ ਸਾਈਟ ਦਾ ਤਕਨੀਕੀ, ਵਿੱਤੀ ਅਤੇ ਭੂ-ਤਕਨੀਕੀ ਮੁਲਾਂਕਣ ਕੀਤਾ। ਅਧਿਐਨ ਦੌਰਾਨ ਲਗਪਗ 9 ਤੋਂ 13 ਮੀਟਰ ਤੱਕ ਲੈਗਸੀ ਵੇਸਟ ਮਿਲਿਆ ਅਤੇ ਇਸ ਦੇ ਹੇਠਾਂ ਸਖ਼ਤ ਮਿੱਟੀ ਦੀ ਪਰਤ ਹੋਣ ਦੀ ਗੱਲ ਸਾਹਮਣੇ ਆਈ। ਇਸ ਕਾਰਨ ਮੌਜੂਦਾ ਸਾਈਟ ਨੂੰ ਪ੍ਰਸਤਾਵਿਤ ਪਲਾਂਟ ਲਈ ਢੁਕਵਾਂ ਨਹੀਂ ਮੰਨਿਆ ਗਿਆ ਅਤੇ ਬਦਲਵੀਂ ਜ਼ਮੀਨ ਦੀ ਲੋੜ ਸਾਹਮਣੇ ਆਈ। ‘ਆਪ’ ਚੰਡੀਗੜ੍ਹ ਦੇ ਮੁੱਖ ਬੁਲਾਰੇ ਯੋਗੇਸ਼ ਢੀਂਗਰਾ ਨੇ ਕਿਹਾ ਕਿ ਆਈ. ਓ. ਸੀ. ਐਲ. ਦੀ ਫੀਜ਼ੀਬਿਲਿਟੀ ਸਟੱਡੀ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਡੱਡੂਮਾਜਰਾ ਵਿਚ ਸਾਲਾਂ ਤੋਂ ਵਿਗਿਆਨਕ ਢੰਗ ਨਾਲ ਕੂੜੇ ਦੀ ਪ੍ਰੋਸੈਸਿੰਗ, ਬਾਇਓ-ਮਾਈਨਿੰਗ ਅਤੇ ਪੁਰਾਣਾ ਕੂੜਾ ਦੇ ਨਿਪਟਾਰੇ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ ਤਾਂ ਅੱਜ ਵੀ ਜ਼ਮੀਨ ਹੇਠਾਂ 9 ਤੋਂ 13 ਮੀਟਰ ਤੱਕ ਪੁਰਾਣਾ ਕੂੜਾ ਕਿਉਂ ਮੌਜੂਦ ਹੈ? ਯੋਗੇਸ਼ ਢੀਂਗਰਾ ਨੇ ਕਿਹਾ ਕਿ ਨਗਰ ਨਿਗਮ ਨੂੰ ਇਹ ਵੀ ਜਨਤਕ ਕਰਨਾ ਚਾਹੀਦਾ ਹੈ ਕਿ ਕੁੱਲ ਕਿੰਨੇ ਮੀਟ੍ਰਿਕ ਟਨ ਕੂੜੇ ਦੀ ਅਸਲ ਵਿਚ ਪ੍ਰੋਸੈਸਿੰਗ ਹੋਈ, ਕਿੰਨਾ ਆਰ. ਡੀ. ਐਫ. ਤਿਆਰ ਹੋਇਆ, ਕਿੰਨੀ ਖਾਦ ਜਾਂ ਬਾਇਓ-ਸੋਇਲ ਤਿਆਰ ਹੋਈ, ਕਿੰਨਾ ਨਿਕਲਿਆ ਅਤੇ ਆਖ਼ਰਕਾਰ ਕਿੰਨਾ ਕੂੜਾ ਲੈਂਡਫਿਲ ਵਿਚ ਗਿਆ ਜਾਂ ਸਾਈਟ ਤੋਂ ਬਾਹਰ ਭੇਜਿਆ ਗਿਆ। ਚੰਡੀਗੜ੍ਹ ਦੇ ਟੈਕਸਦਾਤਾਵਾਂ ਨੂੰ ਪੂਰੇ ਰਿਕਾਰਡ ਦੇ ਆਧਾਰ ’ਤੇ ਜਵਾਬ ਚਾਹੀਦਾ ਹੈ। ‘ਆਪ’ ਕੌਂਸਲਰ ਤੇ ਸਾਬਕਾ ਮੇਅਰ ਕੁਲਦੀਪ ਕੁਮਾਰ ਢਾਲੋਰ ਨੇ ਕਿਹਾ ਕਿ ਡੱਡੂਮਾਜਰਾ ਦੇ ਆਸ-ਪਾਸ ਰਹਿਣ ਵਾਲੇ ਲੋਕ ਲੰਬੇ ਸਮੇਂ ਤੋਂ ਬਦਬੂ, ਗੰਦਗੀ, ਪ੍ਰਦੂਸ਼ਣ ਅਤੇ ਦੂਸ਼ਿਤ ਪਾਣੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਡੰਪਿੰਗ ਗਰਾਊਂਡ ਦੇ ਆਸ-ਪਾਸ ਦੀ ਮਿੱਟੀ, ਭੂ-ਜਲ ਅਤੇ ਹਵਾ ਦੀ ਗੁਣਵੱਤਾ ਦੀ ਸੁਤੰਤਰ ਵਿਗਿਆਨਕ ਜਾਂਚ ਕਰਵਾਈ ਜਾਵੇ ਅਤੇ ਇਸ ਦੀ ਰਿਪੋਰਟ ਜਨਤਕ ਕੀਤੀ ਜਾਵੇ। ‘ਆਪ’ ਚੰਡੀਗੜ੍ਹ ਕੋਰ ਕਮੇਟੀ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਨਵੰਬਰ 2025 ਵਿਚ ਨਗਰ ਨਿਗਮ ਅਤੇ ਆਈ. ਓ. ਸੀ. ਐਲ. ਵਲੋਂ 327 ਪਲਾਂਟ ਦੀ ਸੰਭਾਵਨਾ ਸਬੰਧੀ ਪ੍ਰਕਿਰਿਆ ਅੱਗੇ ਵਧਾਈ ਗਈ ਸੀ ਪਰ ਫੀਜ਼ੀਬਿਲਿਟੀ ਮੁਲਾਂਕਣ ਦੌਰਾਨ ਮੌਜੂਦਾ ਸਾਈਟ ’ਤੇ ਵੱਡੀ ਮਾਤਰਾ ਵਿਚ ਪੁਰਾਣਾ ਕੂੜਾ ਮਿਲਣ ਤੋਂ ਬਾਅਦ ਬਦਲਵੀਂ ਜ਼ਮੀਨ ਦੀ ਲੋੜ ਸਾਹਮਣੇ ਆਈ। ਪ੍ਰੇਮ ਗਰਗ ਨੇ ਕਿਹਾ, ‘ਜੇਕਰ ਕਰੋੜਾਂ ਰੁਪਏ ਕੂੜੇ ਦੀ ਵਿਗਿਆਨਕ ਪ੍ਰੋਸੈਸਿੰਗ ਅਤੇ ਪੁਰਾਣਾ ਕੂੜਾ ਦੇ ਨਿਪਟਾਰੇ ਦੇ ਨਾਂਅ ’ਤੇ ਖ਼ਰਚ ਕੀਤੇ ਗਏ ਹਨ ਤਾਂ ਜਨਤਾ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਕਿੰਨਾ ਕੂੜਾ ਅਸਲ ਵਿਚ ਪ੍ਰੋਸੈਸ ਹੋਇਆ, ਕਿੰਨਾ ਹਟਾਇਆ ਗਿਆ ਤੇ ਕਿੰਨਾ ਅੱਜ ਵੀ ਜ਼ਮੀਨ ਹੇਠਾਂ ਮੌਜੂਦ ਹੈ। ਚੰਡੀਗੜ੍ਹ ਦੀ ਜਨਤਾ ਨੂੰ ਆਪਣੇ ਪੈਸੇ ਦਾ ਪੂਰਾ ਹਿਸਾਬ ਚਾਹੀਦਾ ਹੈ।