ਸਰਕਾਰੀ ਕਾਲਜ ਕਾਮਰਸ-50 ’ਚ ਤੀਆ ਦਾ ਤਿਉਹਾਰ ਮਨਾਇਆ
ਚੰਡੀਗੜ੍ਹ, 22 ਅਗਸਤ (ਮਾਰਕੰਡਾ)- ਗੌਰਮਿੰਟ ਕਾਲਜ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਸੈਕਟਰ-50 ਚੰਡੀਗੜ੍ਹ ਦੀ ਸੱਭਿਆਚਾਰਕ ਕਮੇਟੀ ਨੇ ਕਾਲਜ ਕੈਂਪਸ ਵਿਚ ਤੀਆ ਦਾ ਤਿਉਹਾਰ ਕਾਲਜ ਦੇ ਪ੍ਰਿੰਸੀਪਲ ਡਾ. ਸੰਗਮ ਕਪੂਰ ਦੀ ਰਹਿਨੁਮਾਈ ਕਰਵਾਇਆ ਗਿਆ।
ਚੰਡੀਗੜ੍ਹ, 22 ਅਗਸਤ (ਮਾਰਕੰਡਾ)- ਗੌਰਮਿੰਟ ਕਾਲਜ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਸੈਕਟਰ-50 ਚੰਡੀਗੜ੍ਹ ਦੀ ਸੱਭਿਆਚਾਰਕ ਕਮੇਟੀ ਨੇ ਕਾਲਜ ਕੈਂਪਸ ਵਿਚ ਤੀਆ ਦਾ ਤਿਉਹਾਰ ਕਾਲਜ ਦੇ ਪ੍ਰਿੰਸੀਪਲ ਡਾ. ਸੰਗਮ ਕਪੂਰ ਦੀ ਰਹਿਨੁਮਾਈ ਕਰਵਾਇਆ ਗਿਆ। ਕਾਲਜ ਦੀ ਡੀਨ ਡਾ. ਪੂਨਮ ਅਗਰਵਾਲ ਅਤੇ ਵਾਈਸ ਪ੍ਰਿੰਸੀਪਲ ਡਾ. ਅਮਰਪ੍ਰੀਤ ਸਿੰਘ ਸਿਜਰ ਨੇ ਵੀ ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ। ਪ੍ਰੋਗਰਾਮ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵੇ, ਮਹਿੰਦੀ, ਲੋਕ ਸੰਗੀਤ, ਨਾਚ ਅਤੇ ਵੱਖ-ਵੱਖ ਜਸ਼ਨ ਗਤੀਵਿਧੀਆਂ ਰਾਹੀਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਸੱਭਿਆਚਾਰਕ ਕਮੇਟੀ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਰਚਨਾਤਮਕਤਾ, ਟੀਮ ਭਾਵਨਾ ਅਤੇ ਸਰਵਪੱਖੀ ਸ਼ਖਸੀਅਤ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਸਮਾਗਮ ਖੁਸ਼ੀ ਭਰੇ ਮਾਹੌਲ ਵਿਚ ਸਮਾਪਤ ਹੋਇਆ।