22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੰਜਾਬ ਯੂਨੀਵਰਸਿਟੀ ਦੇ ਸੀ.ਡੀ.ਓ.ਈ. ਵਿਭਾਗ ’ਚ ਲਗਾਈ ਵਿਸ਼ਵ ਫੋਟੋਗ੍ਰਾਫੀ ਪ੍ਰਦਰਸ਼ਨੀ

ਚੰਡੀਗੜ੍ਹ, 22 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ (ਸੀ. ਡੀ.

Ad Position 21
No active advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੀ.ਡੀ.ਓ.ਈ ਵਿਭਾਗ ਵਿਖੇ ਵਿਸ਼ਵ ਫੋਟੋਗ੍ਰਾਫੀ ਪ੍ਰਦਰਸ਼ਨੀ ਦੇਖਦੇ ਹੋਏ ਸੀ.ਡੀ.ਓ.ਈ ਦੀ ਡਾਇਰੈਕਟਰ ਪ੍ਰੋ. ਗੀਤਾ ਬਾਂਸਲ, ਪ੍ਰੋ. ਯੋਗੇਸ਼ ਕੇ. ਰਾਵਲ ਤੇ ਹੋਰ। ਤਸਵੀਰ: ਰਾਕੇਸ਼ ਸ਼ਾਹ 23-08-2026
ਚੰਡੀਗੜ੍ਹ, 22 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ (ਸੀ.ਡੀ.ਓ.ਈ) ਵਿਭਾਗ ਨੇ ਵਿਸ਼ਵ ਫੋਟੋਗ੍ਰਾਫੀ ਹਫ਼ਤਾ ਮਨਾਇਆ ਮਨਾਉਣ ਲਈ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿਚ ਐਡਵਾਂਸਡ ਡਿਪਲੋਮਾ ਇਨ ਫੋਟੋਗ੍ਰਾਫੀ (ਏ.ਡੀ.ਪੀ) ਬੈਚ 2025-2026 ਦੇ 12 ਵਿਦਿਆਰਥੀਆਂ ਦੁਆਰਾ 35 ਫੋਟੋਗ੍ਰਾਫਿਕ ਰਚਨਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸੀ.ਡੀ.ਓ.ਈ ਦੀ ਡਾਇਰੈਕਟਰ ਪ੍ਰੋ. ਗੀਤਾ ਬਾਂਸਲ ਗੋਲਡ ਮੈਡਲਿਸਟ ਅਤੇ ਫੋਟੋਗ੍ਰਾਫੀ ਵਿਭਾਗ ਦੀ ਸਾਬਕਾ ਵਿਦਿਆਰਥਣ ਨੇ ਮੁੱਖ ਮਹਿਮਾਨ, ਡੀ.ਐਸ.ਡਬਲਯੂ ਪ੍ਰੋ. ਯੋਗੇਸ਼ ਕੇ. ਰਾਵਲ ਨੇ ਮਹਿਮਾਨ, ਸਾਬਕਾ ਸੈਨੇਟਰ ਅਤੇ ਸਿੰਡੀਕੇਟ ਮੈਂਬਰ ਪ੍ਰੋ . ਰਬਿੰਦਰਨਾਥ ਸ਼ਰਮਾ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਦਰਸ਼ਿਤ ਰਚਨਾਵਾਂ ਵਿਚ ਕੁਦਰਤ, ਵਾਤਾਵਰਨ, ਭਾਵਨਾਵਾਂ ਅਤੇ ਸਮਕਾਲੀ ਜੀਵਨ ਬਾਰੇ ਦ੍ਰਿਸ਼ਟੀਗਤ ਬਿਰਤਾਂਤ ਪੇਸ਼ ਕੀਤੇ ਗਏ। ਇਹ ਸੰਗ੍ਰਹਿ ਜੰਗਲੀ ਜੀਵ, ਕੁਦਰਤ, ਸਟਰੀਟ ਫੋਟੋਗ੍ਰਾਫੀ, ਫੋਟੋ ਪੱਤਰਕਾਰੀ, ਰਾਤ ਦੀ ਫੋਟੋਗ੍ਰਾਫੀ ਅਤੇ ਫਾਈਨ ਆਰਟ ਫੋਟੋਗ੍ਰਾਫੀ ਸਮੇਤ ਵਿਭਿੰਨ ਸ਼ੈਲੀਆਂ ਨੂੰ ਫੈਲਾਉਂਦਾ ਹੈ। ਜਿਸ ਨੇ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਅਤੇ ਰਚਨਾਤਮਕ ਪਹੁੰਚ ਨੂੰ ਦਰਸਾਇਆ। ਹਿੱਸਾ ਲੈਣ ਵਾਲੇ ਵਿਦਿਆਰਥੀ ਰਣਜੀਤ ਸਿੰਘ, ਰਿਤੂ ਬਰਕੀ, ਅਰਸ਼ਦੀਪ ਸਿੰਘ, ਜਸਲੀਨ ਕੌਰ, ਸ਼ਿਆਮਲੀ ਠਾਕੁਰ, ਰਾਹੁਲ ਸੈਣੀ, ਚਰਨਜੀਤ ਕੌਰ, ਕਨਿਕਾ, ਮਨਪ੍ਰੀਤ ਕੌਰ, ਰਾਮ ਸਿੰਘ ਯਾਦਵ, ਵਿਕਾਸ ਅਤੇ ਅਪਲਾਪੁਰਮ ਮੁਨੀ ਰਾਮ ਸ੍ਰੀਪਾਧਾ ਹਨ। ਇਹ ਪ੍ਰਦਰਸ਼ਨੀ ਡਾ.ਜੀਸੂ ਜਸਕੰਵਰ ਸਿੰਘ ਦੀ ਅਗਵਾਈ ਹ ੇਠ ਲਗਾਈ ਗਈ। ਪ੍ਰੋ. ਗੀਤਾ ਬਾਂਸਲ ਨੇ ਫੋਟੋਗ੍ਰਾਫੀ ਵਿਚ ਨਵੇਂ ਵਿਚਾਰਾਂ ਅਤੇ ਸੰਭਾਵਨਾਵਾਂ ਦੀ ਖੋਜ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਪ੍ਰੋ. ਯੋਗੇਸ਼ ਕੇ. ਰਾਵਲ ਨੇ ਕਿਹਾ ਕਿ ਅਕਾਦਮਿਕ ਅਤੇ ਖੋਜ ਵਿਚ ਫੋਟੋਗ੍ਰਾਫੀ ਦੀ ਮਹੱਤਵਪੂਰਨ ਭੂਮਿਕਾ ਹੈ। ਇਹ ਪ੍ਰਦਰਸ਼ਨੀ ਸੀ . ਡੀ.ਓ.ਈ ਇਮਾਰਤ ਵਿਖੇ ਦੋ ਹਫ਼ਤਿਆਂ ਲਈ ਖੁੱਲ੍ਹੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਪਹਿਲਾ ਅੰਤਰਰਾਸ਼ਟਰੀ ਵਿਦਿਆਰਥੀਆ ਨੂੰ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਪੰਜਾਬ ਨੂੰ ਅੱਜ ਇਕ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ-ਮੁੱਖ ਮੰਤਰੀ ਸੈਣੀ
Ad Position 24