29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਅਡਾਨੀ ਗੈਸ ਬਿੱਲ ਐਪ ਦੇ ਨਾਂਅ ’ਤੇ ਚੰਡੀਗੜ੍ਹ ’ਚ ਇਕ ਹੋਰ ਸਾਈਬਰ ਧੋਖਾਧੜੀ ਫਰਜ਼ੀ ਏ. ਪੀ. ਕੇ. ਫਾਈਲ ਭੇਜ ਕੇ 4.13 ਲੱਖ ਰੁਪਏ ਠੱਗੇ

ਚੰਡੀਗੜ੍ਹ, 28 ਅਗਸਤ (ਕਪਿਲ ਵਧਵਾ)- ਅਡਾਨੀ ਗੈਸ ਬਿੱਲ ਅਦਾ ਕਰਨ ਦੇ ਨਾਂਅ ’ਤੇ ਸਾਈਬਰ ਠੱਗਾਂ ਵਲੋਂ ਚੰਡੀਗੜ੍ਹ ਵਾਸੀ ਨਾਲ 4. 13 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Ad Position 21
No active advertisement
ਅਜੀਤ ਡੈਸਕ 29-08-2026
ਚੰਡੀਗੜ੍ਹ, 28 ਅਗਸਤ (ਕਪਿਲ ਵਧਵਾ)- ਅਡਾਨੀ ਗੈਸ ਬਿੱਲ ਅਦਾ ਕਰਨ ਦੇ ਨਾਂਅ ’ਤੇ ਸਾਈਬਰ ਠੱਗਾਂ ਵਲੋਂ ਚੰਡੀਗੜ੍ਹ ਵਾਸੀ ਨਾਲ 4.13 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਾਈਬਰ ਕਰਾਈਮ ਸੈਕਟਰ-17 ਦੀ ਪੁਲਿਸ ਨੇ ਰੰਜਨ ਕੁਮਾਰ ਵਾਸੀ ਸੈਕਟਰ-44 (ਏ) ਚੰਡੀਗੜ੍ਹ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 318(4), 319(2), 336(3), 339, 340(2) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਹੈ। ਜਦਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਵਲੋਂ ਅਡਾਨੀ ਗੈਸ ਬਿਲ ਭਰਨ ਦੇ ਨਾਂ ਤੇ ਕੀਤੀਆਂ ਗਈਆਂ ਧੋਖਾਧੜੀਆਂ ਦੇ ਸਬੰਧ ਵਿਚ ਐਫ.ਆਈ.ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਗੈਸ ਬਿੱਲ ਦੀ ਅਦਾਇਗੀ ਲਈ ਅਡਾਨੀ ਗੈਸ ਦੀ ਫਰਜ਼ੀ ਏ.ਪੀ.ਕੇ ਫਾਈਲ ਭੇਜੀ। ਫਾਈਲ ਡਾਊਨਲੋਡ ਕਰਨ ਤੋਂ ਬਾਅਦ ਉਹ ਸਾਈਬਰ ਠੱਗਾਂ ਦੇ ਜਾਲ ਵਿਚ ਫਸ ਗਿਆ ਅਤੇ ਉਸ ਦੇ ਖਾਤੇ ਵਿਚੋਂ ਕਰੀਬ 4 ਲੱਖ 13 ਹਜ਼ਾਰ ਰੁਪਏ ਦੀ ਰਕਮ ਕੱਢ ਲਈ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਲਾਈਨ ਤੋਂ ਵੱਖਰੇ ਬਿਆਨਾਂ ’ ਤੇ ਭਾਜਪਾ ਸਖ਼ਤ , ਸੰਗਰੂਰ ਦੇ ਤਿੰਨ ਆਗੂਆਂ ਨੂੰ ਨੋਟਿਸ ਜਾਰੀ ਕਰ ­ਕੇ ਮੰਗਿਆ ਜਵਾਬ ਅਗਲੀ ਖ਼ਬਰ ਸ਼ੇਅਰਾਂ ’ਚ ਨਿਵੇਸ਼ ਕਰਵਾਉਣ ਦੇ ਨਾਂਅ ’ਤੇ ਸੇਵਾਮੁਕਤ ਫ਼ੌਜੀ ਨਾਲ 30.49 ਲੱਖ ਰੁਪਏ ਦੀ ਠੱਗੀ
Ad Position 24