29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੱਖੜੀ ਮੌਕੇ ਭਾਜਪਾ ਆਗੂ ਬੰਨੀ ਸੰਧੂ ਦੇ ਭੈਣਾਂ ਨੇ ਬੰਨ੍ਹੀ ਰੱਖੜੀ

ਲਾਲੜੂ, 28 ਅਗਸਤ (ਰਾਜਬੀਰ ਸਿੰਘ)- ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਲਾਲੜੂ ਵਿਖੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਅਤੇ ਅਟੁੱਟ ਪਿਆਰ ਦਾ ਸੰਗਮ ਦੇਖਣ ਨੂੰ ਮਿਲਿਆ। ਇਸ ਮੌਕੇ ਇਲਾਕੇ ਦੀਆਂ ਭੈਣਾਂ ਅਤੇ ਔਰਤਾਂ ਵਲੋਂ ਭਾਜਪਾ ਆਗੂ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੂੰ ਰੱਖੜੀ ਬੰਨ੍ਹੀ ਗਈ।

Ad Position 21
No active advertisement
ਅਜੀਤ ਡੈਸਕ 29-08-2026
ਲਾਲੜੂ, 28 ਅਗਸਤ (ਰਾਜਬੀਰ ਸਿੰਘ)- ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਲਾਲੜੂ ਵਿਖੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਅਤੇ ਅਟੁੱਟ ਪਿਆਰ ਦਾ ਸੰਗਮ ਦੇਖਣ ਨੂੰ ਮਿਲਿਆ। ਇਸ ਮੌਕੇ ਇਲਾਕੇ ਦੀਆਂ ਭੈਣਾਂ ਅਤੇ ਔਰਤਾਂ ਵਲੋਂ ਭਾਜਪਾ ਆਗੂ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੂੰ ਰੱਖੜੀ ਬੰਨ੍ਹੀ ਗਈ। ਭੈਣਾਂ ਨੇ ਤਿਲਕ ਲਗਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਸੁੱਖ-ਸਮ੍ਰਿੱਧੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਬੰਨੀ ਸੰਧੂ ਨੇ ਭੈਣਾਂ ਨੂੰ ਰੱਖੜੀ ਦੀ ਲਾਜ ਰੱਖਣ ਦਾ ਵਚਨ ਦਿੰਦਿਆਂ ਕਿਹਾ ਕਿ ਭੈਣ-ਭਰਾ ਦਾ ਰਿਸ਼ਤਾ ਰੱਬ ਵਲੋਂ ਬਖਸ਼ਿਆ ਅਨਮੋਲ ਰਿਸ਼ਤਾ ਹੈ। ਰੱਖੜੀ ਸਿਰਫ਼ ਧਾਗਾ ਨਹੀਂ, ਸਗੋਂ ਭੈਣ ਦੇ ਪਿਆਰ, ਦੁਆਵਾਂ ਅਤੇ ਭਰਾ ਦੇ ਫ਼ਰਜ਼ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੀਆਂ ਭੈਣਾਂ ਦੇ ਸੁੱਖ-ਦੁੱਖ ਵਿਚ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਹਾਜ਼ਰ ਭੈਣਾਂ ਨੇ ਇਕ-ਦੂਜੇ ਨੂੰ ਰੱਖੜੀ ਅਤੇ ਰੱਖੜ ਪੁੰਨਿਆ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਵਿਦਿਆਰਥੀ ਕੌਂਸਲ ਚੋਣਾਂ ’ਚ ਏ. ਬੀ. ਵੀ. ਪੀ. ਨੇ ‘ਆਪ’ ’ਤੇ ਲਗਾਏ ਇਲਜ਼ਾਮ
Ad Position 24