30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਰਕਾਰੀ ਕਾਲਜ-42 ’ਚ ਮਹਾਨ ਹਾਕੀ ਖਿਡਾਰੀ ਸਵ. ਮੇਜਰ ਧਿਆਨ ਚੰਦ ਦਾ ਜਨਮ ਦਿਹਾੜਾ ਮਨਾਇਆ

ਚੰਡੀਗੜ੍ਹ, 29 ਅਗਸਤ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਚੰਡੀਗੜ੍ਹ ਦੇ ਸਰੀਰਕ ਸਿੱਖਿਆ ਵਿਭਾਗ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ। ਇਹ ਸਮਾਗਮ ਹਰ ਸਾਲ ਮਹਾਨ ਹਾਕੀ ਖਿਡਾਰੀ ਸਵ.

Ad Position 21
No active advertisement
ਅਜੀਤ ਡੈਸਕ 30-08-2026
ਚੰਡੀਗੜ੍ਹ, 29 ਅਗਸਤ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਚੰਡੀਗੜ੍ਹ ਦੇ ਸਰੀਰਕ ਸਿੱਖਿਆ ਵਿਭਾਗ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ। ਇਹ ਸਮਾਗਮ ਹਰ ਸਾਲ ਮਹਾਨ ਹਾਕੀ ਖਿਡਾਰੀ ਸਵ. ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ’ਚ ਮਨਾਇਆ ਜਾਂਦਾ ਹੈ। ਕਾਲਜ ਦੀਆ ਵਿਦਿਆਰਥਣਾਂ, ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਨੇ ‘ਰਨ ਫ਼ਾਰ ਫਨ’ ਦੇ ਅਧੀਨ 2 ਕਿਲੋਮੀਟਰ ਦੀ ਦੌੜ ਵੀ ਕਰਵਾਈ। ਪ੍ਰਿੰਸੀਪਲ ਪ੍ਰੋ. (ਡਾ.) ਬੀਨੂ ਡੋਗਰਾ ਨੇ ਝੰਡੀ ਦਿਖਾ ਕੇ ਦੌੜ ਦੀ ਸ਼ੁਰੂਆਤ ਕੀਤੀ। ਕਾਰਜਕਾਰੀ ਇੰਜੀਨੀਅਰ ਅੰਕੁਰ ਕੁਮਾਰ ਕਾਂਸਲ ਮੁੱਖ ਮਹਿਮਾਨ ਦੀ ਤੌਰ ’ਤੇ ਸ਼ਾਮਿਲ ਹੋਏ। ਕਾਲਜ ਦੇ ਮੁੱਖ ਮਹਿਮਾਨ, ਪ੍ਰਿੰਸੀਪਲ, ਡੀਨ ਤੇ ਵਾਈਸ ਪ੍ਰਿੰਸੀਪਲ ਨੇ ਜੇਤੂਆਂ ਨੂੰ ਇਨਾਮ ਦਿੱਤੇ ਅਤੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਆਪਣੇ ਆਪ ਨੂੰ ਤੰਦਰੁਸਤ ਤੇ ਸਿਹਤਮੰਦ ਬਣਾਉਣ ਲਈ ਇਕ ਮੁਕਾ ਬਲੇ ਦਾ ਪ੍ਰਦਰਸ਼ਨ ਕਰਨਾ ਸੀ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅੰਜੂ ਤ੍ਰਿਖਾ ਤੇ ਸਰੀਰਕ ਸਿੱਖਿਆ ਵਿਭਾਗ ਦੇ ਹੋਰ ਸਟਾਫ਼ ਮੈਂਬਰਾਂ ਨੇ ਇਸ ਪ੍ਰੋਗਰਾਮ ਦਾ ਤਾਲਮੇਲ ਬਣਾਈ ਰੱਖਿਆ ਗਿਆ। ਇਹ ਪ੍ਰੋਗਰਾਮ ਇਨਾਮ ਵੰਡ ਸਮਾਰੋਹ ਨਾਲ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਸਮੇਤ ਦੋ ਅਗਲੀ ਖ਼ਬਰ ਚੰਡੀਗੜ੍ਹ ’ਚ ਸ਼੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਇਕ ਵਿਸ਼ਾਲ ਕਲਸ਼ ਯਾਤਰਾ ਨਾਲ ਹੋਈ
Ad Position 24