ਫੈਕਟਰੀ ਵਿਚ ਕੰਮ ਕਰਨ ਲਈ ਕਹਿਣ ’ ਤੇ ਦੋਸਤਾਂ ਕੋਲੋ ਆਪਣੇ ਬੋਸ ’ ਤੇ ਕਰਵਾਇਆ ਹਮਲਾ ਦੋ ਹਮਲਾਵਰ ਕਾਬੂ, ਮੋਬਾਈਲ ਵਿਚੋਂ ਫੈਕਟਰੀ ਕਰਮੀ ਨਾਲ ਚੈਟ ਬਰਾਮਦ
ਡੇਰਾਬੱਸੀ, 11 ਸਤੰਬਰ (ਗੁਰਮੀਤ ਸਿੰਘ)- ਮੁਬਾਰਿਕਪੁਰ ਸੜਕ ’ਤੇ ਸਥਿਤ ਅੱਲੇਂਜਰ ਫੈਕਟਰੀ ਵਿਚ ਕੰਮ ਕਰਦੇ ਇਕ ਕਰਮੀ ਵਲੋਂ ਆਪਣੇ ਹੀ ਅਧਿਕਾਰੀ ਉਪਰ ਆਪਣੇ ਦੋਸਤਾਂ ਰਾਹੀਂ ਹਮਲਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪਹੁੰਚੇ ਹੋਰ ਫੈਕਟਰੀ ਕਰਮਚਾਰੀਆਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।
ਕ
ਕਾਬੂ ਕੀਤੇ ਹਮਲਾਵਰ। (ਸੱਜੇ) ਮਾਮਲੇ ਦੀ ਜਾਣਕਾਰੀ ਦਿੰਦੇ ਫੈਕਟਰੀ ਕਰਮੀ ਮਹਿੰਦਰ ਸ਼ਰਮਾ। ਤਸਵੀਰ - ਗੁਰਮੀਤ ਸਿੰਘ
12-09-2026
ਡੇਰਾਬੱਸੀ, 11 ਸਤੰਬਰ (ਗੁਰਮੀਤ ਸਿੰਘ)- ਮੁਬਾਰਿਕਪੁਰ ਸੜਕ ’ਤੇ ਸਥਿਤ ਅੱਲੇਂਜਰ ਫੈਕਟਰੀ ਵਿਚ ਕੰਮ ਕਰਦੇ ਇਕ ਕਰਮੀ ਵਲੋਂ ਆਪਣੇ ਹੀ ਅਧਿਕਾਰੀ ਉਪਰ ਆਪਣੇ ਦੋਸਤਾਂ ਰਾਹੀਂ ਹਮਲਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪਹੁੰਚੇ ਹੋਰ ਫੈਕਟਰੀ ਕਰਮਚਾਰੀਆਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ। ਫੈਕਟਰੀ ਦੇ ਮੈਂਟੇਨਸ ਵਿਭਾਗ ਦੇ ਅਧਿਕਾਰੀ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਸਵੇਰੇ ਮੋਟਰਸਾਈਕਲ ’ਤੇ ਡੇਰਾਬੱਸੀ ਤੋਂ ਫੈਕਟਰੀ ਵੱਲ ਜਾ ਰਿਹਾ ਸੀ। ਜਦੋਂ ਉਹ ਡੀ. ਏ. ਵੀ. ਸਕੂਲ ਨੇੜੇ ਪਹੁੰਚਿਆ ਤਾਂ ਦੋ ਨੌਜਵਾਨਾਂ ਨੇ ਉਸ ਨੂੰ ਰਸਤੇ ਵਿਚ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਥੋਂ ਲੰਘ ਰਹੇ ਹੋਰ ਫੈਕਟਰੀ ਕਰਮਚਾਰੀਆਂ ਨੇ ਦਖ਼ਲ ਦੇ ਕੇ ਉਸ ਨੂੰ ਬਚਾਇਆ ਅਤੇ ਦੋਵਾਂ ਹਮਲਾਵਰਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਾਬੂ ਕੀਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੈਕਟਰੀ ਵਿਚ ਕੰਮ ਕਰਦੇ ਕੁਲਦੀਪ ਨਾਮਕ ਕਰਮੀ ਨੇ ਭੇਜਿਆ ਸੀ। ਹਮਲਾਵਰਾਂ ਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ ਉਨ੍ਹਾਂ ਅਤੇ ਫੈਕਟਰੀ ਕਰਮੀ ਵਿਚਕਾਰ ਹੋਈ ਚੈਟ ਵੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਮਹਿੰਦਰ ਸ਼ਰਮਾ ਨੇ ਦੱਸਿਆ ਕਿ ਫੈਕਟਰੀ ਕਰਮੀ ਕੁਲਦੀਪ ਸਿੰਘ ਕੰਮ ਵਿਚ ਲਾਪ੍ਰਵਾਹੀ ਵਰਤਦਾ ਸੀ ਜਿਸ ਕਰਕੇ ਉਸ ਨੂੰ ਕੰਮ ਕਰਨ ਬਾਰੇ ਕਿਹਾ ਜਾਂਦਾ ਸੀ। ਉਕਤ ਵਲੋਂ ਇਹ ਹਮਲਾ ਸੋਚੀ ਸਮਝੀ ਸਾਜਿਸ਼ ਤਹਿਤ ਕਰਵਾਇਆ ਗਿਆ ਹੈ। ਹਮਲਾ ਕਰਵਾਉਣ ਵਾਲਾ ਕਰਮੀ ਰੋਜ਼ਾਨਾ ਵਾਂਗ ਡਿਊਟੀ ’ਤੇ ਆਇਆ ਹੋਇਆ ਸੀ, ਜਦੋਂ ਉਸ ਨੂੰ ਹਮਲਾਵਰਾਂ ਦੇ ਫੜ੍ਹੇ ਜਾਣ ਬਾਰੇ ਪਤਾ ਲੱਗਾ ਤਾਂ ਉਹ ਫੈਕਟਰੀ ਤੋਂ ਮੌਕਾ ਪਾ ਕੇ ਖਿਸਕ ਗਿਆ। ਦੋਵਾਂ ਨੌਜਵਾਨਾਂ ਨੂੰ ਮੁਬਾਰਿਕਪੁਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੇ ਅਪਰਾਧਿਕ ਰਿਕਾਰਡ ਸੰਬੰਧੀ ਵੀ ਪੜਤਾਲ ਕੀਤੀ ਜਾ ਰਹੀ ਹੈ।