17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅੱਜ 50 ਹਜ਼ਾਰ ਦੀਵਿਆਂ ਨਾਲ ਜਗਮਗਾਏਗਾ ਸੈਕਟਰ -17 ਪਲਾਜ਼ਾ ਸੇਵਾ ਸੰਕਲਪ ਅਭਿਆਨ ਤਹਿਤ 100 ਘੁਮਿਆਰ ਪਰਿਵਾਰਾਂ ਲਈ ਰੁਜ਼ਗਾਰ ਤੇ ਆਮਦਨ ਦਾ ਸਹਾਰਾ ਬਣੇਗਾ ‘ਆਸ਼ੀਰਵਾਦ ਕਾ ਦੀਆ’

ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ)-ਸਥਾਨਕ ਘੁਮਿਆਰਾਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਵਲੋਂ 17 ਸਤੰਬਰ ਨੂੰ ਸੈਕਟਰ-17 ਪਲਾਜ਼ਾ ਵਿਖੇ ‘ਆਸ਼ੀਰਵਾਦ ਕਾ ਦੀਆ’ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ 50 ਹਜ਼ਾਰ ਮਿੱਟੀ ਦੇ ਦੀਵਿਆਂ ਨਾਲ ਪਲਾਜ਼ਾ ਨੂੰ ਰੌਸ਼ਨ ਕੀਤਾ ਜਾਵੇਗਾ ਅਤੇ ਕਰੀਬ 100 ਘੁਮਿਆਰ ਪਰਿਵਾਰਾਂ ਨੂੰ ਸਥਾਨਕ ਬਾਜ਼ਾਰ ਰਾਹੀਂ ਆਮਦਨ ਦਾ ਮੌਕਾ ਮਿਲੇਗਾ।

Ad Position 21
No active advertisement
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਸੈਕਟਰ 17 ਪਲਾਜ਼ਾ ਵਿਖੇ ਨਗਰ ਨਿਗਮ ਵਲੋਂ ਕਰਵਾਏ ਜਾਣ ਵਾਲੇ ‘ਆਸ਼ੀਰਵਾਦ ਕਾ ਦੀਆ’ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ, ਨਾਲ ਮੌਜੂਦ ਨਿਗਮ ਦੇ ਅਧਿਕਾਰੀ। ਤਸਵੀਰ ਰਾਕੇਸ਼ ਸ਼ਾਹ 17-09-2026
ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ)-ਸਥਾਨਕ ਘੁਮਿਆਰਾਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਵਲੋਂ 17 ਸਤੰਬਰ ਨੂੰ ਸੈਕਟਰ-17 ਪਲਾਜ਼ਾ ਵਿਖੇ ‘ਆਸ਼ੀਰਵਾਦ ਕਾ ਦੀਆ’ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ 50 ਹਜ਼ਾਰ ਮਿੱਟੀ ਦੇ ਦੀਵਿਆਂ ਨਾਲ ਪਲਾਜ਼ਾ ਨੂੰ ਰੌਸ਼ਨ ਕੀਤਾ ਜਾਵੇਗਾ ਅਤੇ ਕਰੀਬ 100 ਘੁਮਿਆਰ ਪਰਿਵਾਰਾਂ ਨੂੰ ਸਥਾਨਕ ਬਾਜ਼ਾਰ ਰਾਹੀਂ ਆਮਦਨ ਦਾ ਮੌਕਾ ਮਿਲੇਗਾ। ਇਹ ਪ੍ਰੋਗਰਾਮ ‘ਸੇਵਾ ਸੰਕਲਪ ਅਭਿਆਨ’ ਤਹਿਤ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਉਦੇਸ਼ ਸਿਰਫ਼ ਸੈਕਟਰ-17 ਨੂੰ ਦੀਵਿਆਂ ਨਾਲ ਰੌਸ਼ਨ ਕਰਨਾ ਹੀ ਨਹੀਂ, ਸਗੋਂ ਸਥਾਨਕ ਰਵਾਇਤੀ ਹੁਨਰ, ਰੁਜ਼ਗਾਰ ਅਤੇ ‘ਵੋਕਲ ਫ਼ਾਰ ਲੋਕਲ’ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਵੀ ਹੈ। ਇਸ ਦੌਰਾਨ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.) ਨਾਲ ਜੁੜੀਆਂ ਔਰਤਾਂ ਵਲੋਂ ਪਲਾਜ਼ਾ ਵਿਖੇ ਰੰਗ-ਬਿਰੰਗੀਆਂ ਅਤੇ ਕਲਾਤਮਕ ਰੰਗੋਲੀਆਂ ਬਣਾਈਆਂ ਜਾਣਗੀਆਂ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਹਰ ਮਿੱਟੀ ਦੇ ਦੀਵੇ ਪਿੱਛੇ ਸਥਾਨਕ ਘੁਮਿਆਰ ਪਰਿਵਾਰ ਦੀ ਮਿਹਨਤ ਅਤੇ ਹੁਨਰ ਜੁੜਿਆ ਹੋਇਆ ਹੈ। ‘ਆਸ਼ੀਰਵਾਦ ਕਾ ਦੀਆ’ ਰਾਹੀਂ ਸੈਕਟਰ-17 ਨੂੰ ਰੌਸ਼ਨ ਕਰਨ ਦੇ ਨਾਲ ਸਥਾਨਕ ਕਾਰੀਗਰਾਂ ਦੇ ਘਰਾਂ ਤੱਕ ਰੋਜ਼ਗਾਰ ਅਤੇ ਆਮਦਨ ਦਾ ਸਹਾਰਾ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਮੇਅਰ ਨੇ ਕਿਹਾ ਕਿ ਰਵਾਇਤੀ ਮਿੱਟੀ ਦੇ ਦੀਵੇ ਭਾਰਤ ਦੇ ਸਥਾਨਕ ਹੁਨਰ ਅਤੇ ਜ਼ਮੀਨੀ ਅਰਥਵਿਵਸਥਾ ਦਾ ਅਹਿਮ ਹਿੱਸਾ ਹਨ। ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣ ਨਾਲ ਘੁਮਿਆਰਾਂ ਅਤੇ ਹੋਰ ਕਾਰੀਗਰਾਂ ਦੀ ਆਮਦਨ ਨੂੰ ਸਿੱਧਾ ਸਹਾਰਾ ਮਿਲ ਸਕਦਾ ਹੈ। ਉਨ੍ਹਾਂ ਅਨੁਸਾਰ 50 ਹਜ਼ਾਰ ਦੀਵੇ ਸੇਵਾ, ਉਮੀਦ ਅਤੇ ਲੋਕ ਭਾਗੀਦਾਰੀ ਦੀਆਂ 50 ਹਜ਼ਾਰ ਕਿਰਨਾਂ ਦਾ ਪ੍ਰਤੀਕ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ‘ ਟਿਊਜ਼ਡੇ ਗੈਂਗ ’ ਦਾ ਪਰਦਾਫਾਸ਼ , 3 ਮੁਲਜ਼ਮ ਕਾਬੂ ਚੋਰੀ ਦਾ ਸੋਨਾ-ਚਾਂਦੀ, ਮਹਿੰਗੀਆਂ ਘੜੀਆਂ ਤੇ ਵਾਰਦਾਤ ਲਈ ਵਰਤੇ ਸੰਦ ਬ... ਅਗਲੀ ਖ਼ਬਰ ਪਿੰਡ ਦਾਊਂ ਨੇੜੇ ਵਿਅਕਤੀ ਦੀ ਲਾਸ਼ ਬਰਾਮਦ ਘਟਨਾ ਸਥਾਨ ਨੇੜਿਓਂ ਮੋਟਰਸਾਈਕਲ ਤੇ ਸ਼ਰਾਬ ਦੀ ਬੋਤਲ ਵੀ ਮਿਲੀ
Ad Position 24