17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਸ਼ਾ ਵਿਰੋਧੀ ਮੁਹਿੰਮ ਤਹਿਤ 18 ਮਾਮਲੇ ਦਰਜ , 18 ਮੁਲਜ਼ਮ ਕਾਬੂ

ਚੰਡੀਗੜ੍ਹ, 16 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ 15 ਸਤੰਬਰ ਨੂੰ ਨਸ਼ਾ ਤੇ ਅਸਲਾ ਸਬੰਧੀ 18 ਮਾਮਲੇ ਦਰਜ ਕਰਕੇ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 74.

Ad Position 21
No active advertisement
ਅਜੀਤ ਡੈਸਕ 17-09-2026
ਚੰਡੀਗੜ੍ਹ, 16 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ 15 ਸਤੰਬਰ ਨੂੰ ਨਸ਼ਾ ਤੇ ਅਸਲਾ ਸਬੰਧੀ 18 ਮਾਮਲੇ ਦਰਜ ਕਰਕੇ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 74.384 ਗ੍ਰਾਮ ਹੈਰੋਇਨ, 4 ਗ੍ਰਾਮ ਆਈਸ ਡਰੱਗ, 1.191 ਕਿਲੋ ਗਾਂਜਾ ਅਤੇ ਇਕ ਕਮਾਨੀਦਾਰ ਚਾਕੂ ਬਰਾਮਦ ਕੀਤਾ ਗਿਆ, ਜਦਕਿ 22 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸੇ ਮੁਹਿੰਮ ਤਹਿਤ ਸੈਕਟਰ-31 ਥਾਣਾ ਪੁਲਿਸ ਨੇ ਰਾਮਦਰਬਾਰ ਫੇਜ਼-2 ਤੋਂ ਹਰੀਓਮ ਉਰਫ਼ ਰੋਟਲ ਨੂੰ ਕਾਬੂ ਕਰਕੇ 6.75 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚਾਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਇਕ ਐੱਨ.ਡੀ.ਪੀ.ਐੱਸ. ਐਕਟ ਦਾ ਮਾਮਲਾ ਵੀ ਸ਼ਾਮਲ ਹੈ।ਪੁਲਿਸ ਮੁਤਾਬਕ 11 ਸਤੰਬਰ ਤੋਂ ਸ਼ੁਰੂ ਹੋਈ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਹੁਣ ਤੱਕ 51 ਮਾਮਲੇ ਦਰਜ ਕਰਕੇ 52 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ ਕੁੱਲ 405.047 ਗ੍ਰਾਮ ਹੈਰੋਇਨ, 4 ਗ੍ਰਾਮ ਆਈਸ ਡਰੱਗ, 1.191 ਕਿਲੋ ਗਾਂਜਾ, 15 ਟੀਕੇ, 8 ਕਮਾਨੀਦਾਰ ਚਾਕੂ ਅਤੇ ਹੁੱਕਾ ਬਰਾਮਦ ਹੋਇਆ ਹੈ, ਜਦਕਿ 193 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਵਲੋਂ ਪੁਰਾਣੇ ਅਪਰਾਧੀਆਂ ਅਤੇ ਨਸ਼ਿਆਂ ਨਾਲ ਜੁੜੇ ਵਿਅਕਤੀਆਂ ਦੀ ਚੈਕਿੰਗ ਤੋਂ ਇਲਾਵਾ ਨਸ਼ੇ ਦੇ ਹੌਟਸਪੌਟ, ਸੁੰਨੀਆਂ ਇਮਾਰਤਾਂ, ਘਰਾਂ, ਜੰਗਲੀ ਇਲਾਕਿਆਂ ਅਤੇ ਕਾਲੋਨੀਆਂ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਮਨੀਮਾਜਰਾ ਤੇ ਸਾਰੰਗਪੁਰ ਵਿਚ ਆਰ.ਡਬਲਿਊ.ਏ./ਐੱਮ.ਡਬਲਿਊ.ਏ. ਮੈਂਬਰਾਂ ਅਤੇ ਮੈਡੀਕਲ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਸਥਾਨਕ ਲੋਕਾਂ ਤੋਂ ਸਹਿਯੋਗ ਅਤੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੌਂਸਲ ਪ੍ਰਧਾਨ ਓ . ਕੇ . ਵਲੋਂ ਵਾ . ਨੰ . 1 ਅਤੇ 3 ’ ਚ ਲੱਖਾਂ ਰੁ . ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ ‘ ਟਿਊਜ਼ਡੇ ਗੈਂਗ ’ ਦਾ ਪਰਦਾਫਾਸ਼ , 3 ਮੁਲਜ਼ਮ ਕਾਬੂ ਚੋਰੀ ਦਾ ਸੋਨਾ-ਚਾਂਦੀ, ਮਹਿੰਗੀਆਂ ਘੜੀਆਂ ਤੇ ਵਾਰਦਾਤ ਲਈ ਵਰਤੇ ਸੰਦ ਬ...
Ad Position 24