17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਾਹਿਤਕ ਸੱਥ ਨੇ ਕਰਵਾਇਆ ‘ ਰੌਣਕਾਂ 2026’ ਸੱਭਿਆਚਾਰਕ ਪ੍ਰੋਗਰਾਮ

ਖਰੜ, 16 ਸਤੰਬਰ (ਜੰਡਪੁਰੀ) - ਸਾਹਿਤਕ ਸੱਥ ਖਰੜ ਵਲੋਂ ਅੱਜ ਸੱਭਿਆਚਾਰਕ ਪ੍ਰੋਗਰਾਮ ‘ਰੌਣਕਾਂ 2026’ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਤਸਵਿੰਦਰ ਸਿੰਘ ਵੜੈਚ ਦੀ ਸੱਭਿਆਚਾਰਕ ਵਿਰਾਸਤੀ ਪ੍ਰਦਰਸ਼ਨੀ ਦਰਸ਼ਕਾਂ ਨੂੰ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾਉਂਦੀ ਨਜ਼ਰ ਆਈ।

Ad Position 21
No active advertisement
ਸੱਭਿਆਚਾਰ ਪ੍ਰੋਗਰਾਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਸਭਾ ਦੇ ਅਹੁਦੇਦਾਰ। ਤਸਵੀਰ : ਜੰਡਪੁਰੀ 17-09-2026
ਖਰੜ, 16 ਸਤੰਬਰ (ਜੰਡਪੁਰੀ) - ਸਾਹਿਤਕ ਸੱਥ ਖਰੜ ਵਲੋਂ ਅੱਜ ਸੱਭਿਆਚਾਰਕ ਪ੍ਰੋਗਰਾਮ ‘ਰੌਣਕਾਂ 2026’ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਤਸਵਿੰਦਰ ਸਿੰਘ ਵੜੈਚ ਦੀ ਸੱਭਿਆਚਾਰਕ ਵਿਰਾਸਤੀ ਪ੍ਰਦਰਸ਼ਨੀ ਦਰਸ਼ਕਾਂ ਨੂੰ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾਉਂਦੀ ਨਜ਼ਰ ਆਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਰਬੰਸ ਸਿੰਘ ਕੰਧੋਲਾ, ਜਦਕਿ ਵਿਸ਼ੇਸ਼ ਮਹਿਮਾਨ ਸੁਭਾਸ਼ ਭਾਸਕਰ, ਪ੍ਰਿੰ. ਜਸਬੀਰ ਸਿੰਘ ਧਨੋਆ ਅਤੇ ਡਾ. ਹਰਮਿੰਦਰ ਸਿੰਘ ਸਨ। ਉਨ੍ਹਾਂ ਦੇ ਨਾਲ ਹੀ ਸ਼ੌਕਇੰਦਰ ਸਿੰਘ ਕੋਰਾ, ਦਵਿੰਦਰ ਪਾਲ ਸਿੰਘ, ਜੋਰਾ ਸਿੰਘ ਭੁੱਲਰ ਅਤੇ ਗੁਰਮੁੱਖ ਸਿੰਘ ਆਦਿ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵਲੋਂ ਸੱਥ ਦੀ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਤਰਸੇਮ ਸਿੰਘ ਕਾਲੇਵਾਲ ਦੇ ਧਾਰਮਿਕ ਗੀਤ ਨਾਲ ਹੋਇਆ। ਇਸ ਪ੍ਰੋਗਰਾਮ ਵਿਚ ਜਿਥੇ ਬਾਲ ਕਲਾਕਾਰ ਰੂਹਵਾਣੀ ਸਿੰਘ, ਅਨੰਤ ਮਿਹਰ, ਵੇਦਾਂਸ਼ ਸਿੰਘ ਅਤੇ ਜ਼ੋਰਾਵਰ ਸਿੰਘ ਬੇਦੀ ਵਲੋਂ ਗੀਤਾਂ ‘ਤੇ ਵਧੀਆ ਡਾਂਸ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਨਰਿੰਦਰ ਸਿੰਘ ਤੇ ਨਰਿੰਦਰ ਕੌਰ ਵਲੋਂ ਗੀਤ ’ਤੇ ਵਧੀਆ ਕੋਰੀਓਗ੍ਰਾਫੀ ਪੇਸ਼ ਕੀਤੀ ਗਈ, ਉਥੇ ਹੀ ਰੌਮੀ ਕੁਮਾਰ ਵਲੋਂ ਬੰਸਰੀ ‘ਤੇ ਵੱਖ-ਵੱਖ ਗੀਤਾਂ ਦੀਆਂ ਧੁੰਨਾਂ ਕੱਢ ਕੇ ਵਾਹ-ਵਾਹੀ ਖੱਟੀ ਗਈ। ਇਸ ਮੌਕ ੇ ਗਿੱਧੇ ਦੇ ਪੇਸ਼ਕਾਰੀ ਜੋਤੀ ਸਰੂਪ ਕੰਨਿਆ ਆਸਰਾ ਖਰੜ ਅਤੇ ਭੰਗੜੇ ਦੇ ਪੇਸ਼ਕਾਰੀ ਚੰਨੀ ਸੱਭਿਆਚਾਰਕ ਮੰਚ (ਰਜਿ.) ਮੁਹਾਲੀ ਵਲੋਂ ਦਿੱਤੀ ਗਈ। ਇਸ ਦੌਰਾਨ ਸੱਥ ਵਲੋਂ ਸੱਥ ਦੀਆਂ ਗਤੀਵਿਧੀਆਂ ਦਰਸਾਉਂਦਾ ਰੰਗੀਨ ਸੋਵੀਨਾਰ ਵੀ ਪ੍ਰਧਾਨਗੀ ਮੰਡਲ ਵਲੋਂ ਲੋਕ- ਅਰਪਣ ਕੀਤਾ ਗਿਆ। ਉਪਰੰਤ ਚੱਲੇ ਗੀਤ ਸੰਗੀਤ ਦੇ ਪ੍ਰੋਗਰਾਮ ਵਿਚ ਜਿਥੇ ਖੁਸ਼ੀ ਰਾਮ ਨਿਮਾਣਾ, ਰਤਨ ਸਿੰਘ ਬਾਬਕ ਵਾਲਾ, ਗੁਰਿੰਦਰ ਗੁਰੀ, ਡਾ. ਰਵਿੰਦਰ ਸਿੰਘ ਲੁਬਾਣਾ, ਸਰਬਜੀਤ ਕੌਰ, ਗੀਤਕਾਰ ਰਾਜੂ ਨਾਹਰ, ਰੌਮੀ ਘੜਾਮਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਸੁਰਿੰਦਰ ਕੌਰ ਬਾੜਾ, ਸਿੰਮੀ ਮੁਹਾਲੀ ਤੇ ਮੰਦਿਰ ਗਿੱਲ ਸਾਹਿਬ ਚੰਦੀਆ ਨੇ ਆਪੋ ਆਪਣੇ ਵਧੀਆ ਗੀਤ ਪੇਸ਼ ਕੀਤੇ, ਉਥੇ ਹੀ ਦੋ ਗਾਣਾ ਜੋੜੀ ਦਿਲਬਰ ਅਣਜਾਣ ਅਤੇ ਐੱਸ. ਪ੍ਰੀਤ ਵਲੋਂ ਆਪਣੇ ਮਸ਼ਹੂਰ ਗੀਤ ਗਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਗਏ। ਇਸ ਸਮਾਗਮ ਦੀ ਕਵਰੇਜ ਜਿਥੇ ਸਥਾਨਕ ਵੱਖ- ਵੱਖ ਚੈਨਲਾਂ ਵਲੋਂ ਕੀਤੀ ਗਈ, ਉਥੇ ਹੀ ਵਿਸ਼ੇਸ਼ ਤੌਰ ’ਤੇ ਦੂਰਦਰਸ਼ਨ ਕੇਂਦਰ ਚੰਡੀਗੜ੍ਹ ਵਲੋਂ ਪ੍ਰੋਗਰਾਮ ਰਿਕਾਰਡ ਕੀਤਾ ਗਿਆ। ਇਸ ਸਮਾਗਮ ਵਿਚ ਦੂਜੀਆਂ ਸਾਹਿਤਕ ਸੰਸਥਾਵਾਂ ਦੇ ਪ੍ਰਧਾਨਾਂ/ਅਹੁਦੇਦਾਰਾਂ, ਜਿਨ੍ਹਾਂ ਵਿਚ ਬਾਬੂ ਰਾਮ ਦੀਵਾਨਾ, ਪ੍ਰਿੰ. ਬਹਾਦਰ ਸਿੰਘ ਗੋਸਲ, ਸੁਰਿੰਦਰ ਸਿੰਘ ਰਸੂਲਪੁਰ ਆਦਿ ਸ਼ਾਮਿਲ ਸਨ, ਦਾ ਸੱਥ ਵਲੋਂ ਲੋਈਆਂ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਰੁਪਿੰਦਰ ਕੌਰ ਕੈਨੇਡਾ, ਪ੍ਰਿੰ. ਸਤਨਾਮ ਸਿੰਘ, ਡਾ. ਜਲੌਰ ਸਿੰਘ ਖੀਵਾ ਅਤੇ ਸਥਾਨਕ ਪੱਤਰਕਾਰਾਂ ਸਮੇਤ ਹੋਰ ਬਹੁਤ ਸਾਰੇ ਸਾਹਿਤ ਅਤੇ ਸੱਭਿਆਚਾਰ ਪ੍ਰੇਮੀਆਂ ਨੇ ਹਾਜ਼ਰ ਹੋ ਕੇ ਪ੍ਰੋਗਰਾਮ ਦਾ ਅਨੰਦ ਮਾਣਿਆ। ਇਸ ਮੌਕੇ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਅਤੇ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀਂ ਵਲੋਂ ਬਾਖੂਬੀ ਨਿਭਾਈ ਗਈ ਅਤੇ ਅਖੀਰ ਵਿਚ ਮਾਂ-ਬੋਲੀ ਨੂੰ ਸਮਰਪਿਤ ਇਕ ਗੀਤ ਅਤੇ ਸੱਭਿਆਚਾਰਕ ਬੋਲੀਆਂ ਪੇਸ਼ ਕਰਕੇ ਸਾਰਿਆਂ ਨੂੰ ਨੱਚਣ ਲਈ ਮਜ਼ਬੂਰ ਕੀਤਾ ਗਿਆ। ਇਸ ਮੌਕੇ ਸਾਰਿਆਂ ਲਈ ਚਾਹ, ਪਾਣੀ ਅਤੇ ਪਕੌੜਿਆਂ ਆਦਿ ਦਾ ਲੰਗਰ ਵੀ ਲਗਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਪੁਲਿਸ ਦੇ ਆਰਥਿਕ ਸੈੱਲ ਨੇ ਫ਼ੌਜ ਦਾ ਭਗੌੜਾ ਰਹੇ ਇਕ ਅੰਤਰਰਾਜੀ ਠੱਗ ਨੂੰ ਰਾਜਸਥਾਨ ਤੋਂ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਸਬਜ਼ੀ ਮੰਡੀ ਬਾਹਰ ਮੁੱਖ ਸੜਕ ’ ਤੇ ਖੜ੍ਹੇ ਵਾਹਨਾਂ ਦੀ 112 ’ ਤੇ ਸ਼ਿਕਾਇਤ ਥਾਣਾ ਮੁਖੀ ਨੇ ਮੌਕੇ ’ਤੇ ਪਹੁੰਚ ਕੇ ਕਰਵਾਏ...
Ad Position 24