19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅਣਅਧਿਕਾਰਤ ਟਰਾਂਜ਼ੈਕਸ਼ਨ ਰਾਹੀਂ 2.74 ਲੱਖ ਰੁਪਏ ਦੀ ਠੱਗੀ

ਚੰਡੀਗੜ੍ਹ, 18 ਸਤੰਬਰ (ਕਪਿਲ ਵਧਵਾ)-ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਅਧਿਕਾਰਤ ਟਰਾਂਜ਼ੈਕਸ਼ਨ ਰਾਹੀਂ 2. 74 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 19-09-2026
ਚੰਡੀਗੜ੍ਹ, 18 ਸਤੰਬਰ (ਕਪਿਲ ਵਧਵਾ)-ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਅਧਿਕਾਰਤ ਟਰਾਂਜ਼ੈਕਸ਼ਨ ਰਾਹੀਂ 2.74 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਜਸਪਾਲ ਸਿੰਘ ਵਾਸੀ ਸੈਕਟਰ-41/ਏ, ਚੰਡੀਗੜ੍ਹ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਅਣਅਧਿਕਾਰਤ ਟਰਾਂਜ਼ੈਕਸ਼ਨ ਰਾਹੀਂ ਉਸ ਨਾਲ 2,74,300 ਰੁਪਏ ਦੀ ਧੋਖਾਧੜੀ ਕੀਤੀ ਗਈ। ਇਸ ਸਬੰਧੀ ਸਾਈਬਰ ਕ੍ਰਾਈਮ ਥਾਣੇ ਵਿਚ ਧਾਰਾ 318(4), 319(2), 336(3), 338, 340(2) ਅਤੇ 61(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਵਿੱਤੀ ਲੈਣ-ਦੇਣ ਅਤੇ ਇਸ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਡਿਊਟੀ ’ਤੇ ਤਾਇਨਾਤ ਏ.ਐੱਸ.ਆਈ ਦੇ ਕਤਲ ਨੇ ਕਾਨੂੰਨ ਵਿਵਸਥਾ ’ਤੇ ਖੜ੍ਹੇ ਕੀਤੇ ਸਵਾਲ, ਪੰਜਾਬ ’ਚ ਖਾਕੀ ਵੀ ਮਹਿਫੂਜ਼ ਨਹੀ-ਧ... ਅਗਲੀ ਖ਼ਬਰ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ
Ad Position 24