18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ੍ਰੀ ਵਿਸ਼ਵਕਰਮਾ ਮੰਦਰ ਸਭਾ ਨੇ ਅੱਖਾਂ ਦੀ ਜਾਂਚ ਸੰਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ

ਕੁਰਾਲੀ, 18 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ੍ਰੀ ਵਿਸ਼ਵਕਰਮਾ ਮੰਦਰ ਸਭਾ (ਰਜਿ.) ਵਲੋਂ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਮੌਕੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸੰਬੰਧੀ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ।

Ad Position 21
No active advertisement
ਕੁਰਾਲੀ ਵਿਖੇ ਸ੍ਰੀ ਵਿਸ਼ਵਕਰਮਾ ਮੰਦਰ ਸਭਾ ਵਲੋਂ ਲਗਾਏ ਗਏ ਕੈਂਪ ਦਾ ਉਦਘਾਨ ਕਰਦੇ ਹੋਏ ਡਾ. ਦੇਵਾਂਸ਼ਦੀਪ ਸਿੰਘ ਵਿਰਦੀ ਤੇ ਹਾਜ਼ਰ ਪਤਵੰਤੇ। ਤਸਵੀਰ : ਹਰਪ੍ਰੀਤ ਸਿੰਘ 19-09-2026
ਕੁਰਾਲੀ, 18 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ੍ਰੀ ਵਿਸ਼ਵਕਰਮਾ ਮੰਦਰ ਸਭਾ (ਰਜਿ.) ਵਲੋਂ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਮੌਕੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸੰਬੰਧੀ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ। ਵਿਰਦੀ ਆਈ ਹਸਪਤਾਲ ਚੰਡੀਗੜ੍ਹ ਦੇ ਸਹਿਯੋਗ ਨਾਲ ਸਭਾ ਦੇ ਚੇਅਰਮੈਨ ਜਸਵਿੰਦਰ ਸਿੰਘ ਗੋਲਡੀ ਦੀ ਅਗਵਾਈ ਤੇ ਸਭਾ ਦੇ ਪ੍ਰਧਾਨ ਮਾਸਟਰ ਗੁਰਮੁੱਖ ਸਿੰਘ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਨ ਡਾ. ਦੇਵਾਂਸ਼ਦੀਪ ਸਿੰਘ ਵਿਰਦੀ ਤੇ ਸਥਾਨਕ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਡਾ. ਅਮਿਤ ਅਰੋੜਾ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਕੈਂਪ ਦੌਰਾਨ ਡਾ. ਦਵਿੰਦਰ ਸਿੰਘ ਵਿਰਦੀ (ਵਿਰਦੀ ਆਈ ਹਸਪਤਾਲ ਚੰਡੀਗੜ੍ਹ) ਵਾਲਿਆਂ ਦੀ ਟੀਮ ਨੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ 276 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਦਕਿ 176 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ઠ 125 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ 35 ਮਰੀਜ਼ਾਂ ਦੀ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਲਈ ਚੋਣ ਕੀਤੀ ਗਈ। ਮਾਸਟਰ ਗੁਰਮੁੱਖ ਸਿੰਘ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਆਪ੍ਰੇਸ਼ਨ ਸੈਕਟਰ-34 ਚੰਡੀਗੜ੍ਹ ਸਥਿਤ ਦਵਿੰਦਰ ਆਈ ਹਸਪਤਾਲ ਵਿਖੇ ਡਾ. ਦਵਿੰਦਰ ਸਿੰਘ ਵਲੋਂ ਕੀਤੇ ਜਾਣਗੇ। ਕੈਂਪ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਇੰਚਾਰਜ ઠ ਪਰਮਿੰਦਰ ਸਿੰਘ ਗੋਲਡੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਗੁਰਸ਼ਰਨ ਬਿੰਦਰਖੀਆ ਇੰਚਾਰਜ, ਅਮਨਦੀਪ ਰੌਕੀ, ਹਰਨੇਕ ਸਿੰਘ ਵਾਈਸ ਚੇਅਰਮੈਨ, ਗੁਰਚਰਨ ਸਿੰਘ ਰਾਣਾ ਸਾਬਕਾ ਕੌਂਸਲਰ, ਇੰਜ. ਬਹਾਦਰ ਸਿੰਘ, ਹੈਪੀ ਧੀਮਾਨ, ਜਗਦੇਵ ਸਿੰਘ, ਦਰਸ਼ਨ ਧੀਮਾਨ, ਸਵਰਨ ਸਿੰਘ, ਗੁਰਪਾਲ ਸਿੰਘ, ਕੁਲਦੀਪ ਸਿੰਘ, ਲੱਕੀ ਕਲਸੀ, ਸੱਜਣ ਸਿੰਘ, ਗੁਰਿੰਦਰ ਰੀਹਲ, ਹਰਬੰਸ ਸਿੰਘ, ਹਰਮਿੰਦਰ ਸਿੰਘ, ਗੁਰਮੀਤ ਸਿੰਘ, ਮਨੋਹਰ ਸਿੰਘ ਤੇ ਸੁਰਿੰਦਰ ਸਿੰਘ ਤੋਂ ਇਲਾਵਾ ਸਥਾਨਕ ਬ੍ਰਾਹਮਣ ਸਭਾ ਅਤੇ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰੈਕਟਰ-ਟਰਾਲੀਆਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਸਰਕਾਰੀ ਪੋਲੀਟੈਕਨਿਕ ਕਾਲਜਾਂ ’ਚ ਨਿੱਜੀਕਰਨ ਦੀ ਕੋਸ਼ਿਸ਼ ਦਾ ਦੋਸ਼
Ad Position 24