28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

22 ਬੋਤਲਾਂ ਨਸ਼ੀਲੀ ਕਫ਼ ਸਿਰਪ ਸਮੇਤ ਕਾਬੂ ਮੁਲਜ਼ਮ ਨੂੰ 10 ਸਾਲਾਂ ਦੀ ਕੈਦ ਤੇ 1 ਲੱਖ ਜੁਰਮਾਨਾ ਲਗਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 29-09-2026
ਐੱਸ. ਏ. ਐੱਸ. ਨਗਰ, 28 ਸਤੰਬਰ (ਕਪਿਲ ਵਧਵਾ)-ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਨਸ਼ੀਲੀ ਕਫ਼ ਸਿਰਪ ਦੀ ਕਮਰਸ਼ੀਅਲ ਮਾਤਰਾ ਰੱਖਣ ਦੇ ਮਾਮਲੇ ‘ਚ ਜ਼ੀਰਕਪੁਰ ਦੇ ਰਹਿਣ ਵਾਲੇ 60 ਸਾਲਾ ਰਈਸ ਖਾਨ ਨੂੰ 10 ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਨੇ ਮੁਲਜ਼ਮ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22 (ਸੀ) ਤਹਿਤ ਦੋਸ਼ੀ ਕਰਾਰ ਦਿੰਦਿਆਂ 1 ਲੱਖ ਰੁ. ਜੁਰਮਾਨਾ ਵੀ ਗਲਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ‘ਚ 6 ਮਹੀਨਿਆਂ ਦੀ ਵਾਧੂ ਸਖ਼ਤ ਕੈਦ ਕੱਟਣੀ ਪਵੇਗੀ।ਅਦਾਲਤੀ ਰਿਕਾਰਡ ਮੁਤਾਬਿਕ 17 ਜਨਵਰੀ 2019 ਨੂੰ ਜ਼ੀਰਕਪੁਰ ਪੁਲਿਸ ਦੀ ਟੀਮ ਡਰੀਮ ਰਿਜ਼ੋਰਟ ਛੱਤ ਚੌਕ ਨੇੜੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੇ ਰਈਸ ਖਾਨ ਨੂੰ ਪਲਾਸਟਿਕ ਦਾ ਥੈਲਾ ਲੈ ਕੇ ਆਉਂਦਿਆਂ ਦੇਖਿਆ। ਪੁਲਿਸ ਮੁਤਾਬਿਕ ਰਈਸ ਖਾਨ ਨੇ ਪੁਲਿਸ ਟੀਮ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪਾਰਟੀ ਵਲੋਂ ਮੁਸ਼ਤੈਦੀ ਵਰਤਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਜਦੋਂ ਉਸ ਕੋਲ ਮੌਜੂਦ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਉਸ ‘ਚੋਂ 22 ਬੋਤਲਾਂ ਕਫ਼ ਸਿਰਪ ਬਰਾਮਦ ਹੋਈਆਂ, ਜਿਨ੍ਹਾਂ ‘ਚ 3 ਕਿਊਰੇਕਸ, 3 ਰੈਸਟਕੌਫ਼ ਅਤੇ 16 ਰੈਕਸਕੌਫ਼ ਦੀਆਂ ਬੋਤਲਾਂ ਸ਼ਾਮਿਲ ਸਨ। ਐੱਫ. ਐੱਸ. ਐੱਲ. ਰਿਪੋਰਟ ‘ਚ ਇਨ੍ਹਾਂ ‘ਚ ਕੋਡਿਨ ਫਾਸਫੇਟ ਸਾਲਟ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਅਦਾਲਤੀ ਕਾਰਵਾਈ ਦੌਰਾਨ ਬਚਾਅ ਪੱਖ ਵਲੋਂ ਸੁਤੰਤਰ ਗਵਾਹ ਨਾ ਬਣਾਉਣ ਅਤੇ ਸੈਂਪਲ ਐੱਫ. ਐੱਸ. ਐੱਲ. ਨੂੰ ਭੇਜਣ ‘ਚ 11 ਦਿਨ ਦੀ ਦੇਰੀ ਦਾ ਮੁੱਦਾ ਉਠਾਇਆ ਗਿਆ, ਪਰ ਅਦਾਲਤ ਨੇ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ। ਸਜ਼ਾ ‘ਤੇ ਬਹਿਸ ਦੌਰਾਨ ਬਚਾਅ ਪੱਖ ਵਲੋਂ ਮੁਲਜ਼ਮ ਦੀ ਉਮਰ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਦਾ ਹਵਾਲਾ ਦੇ ਕੇ ਰਹਿਮ ਦੀ ਮੰਗ ਕੀਤੀ ਗਈ, ਪਰ ਬਿਮਾਰੀ ਸੰਬੰਧੀ ਕੋਈ ਮੈਡੀਕਲ ਰਿਕਾਰਡ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਰਾਹਤ ਨਹੀਂ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਏਸ਼ੀਅਨ ਖੇਡਾਂ 2026 ਦੇ ਮੈਡਲ ਜੇਤੂ ਭਵਤੇਗ ਸਿੰਘ ਗਿੱਲ ਅਤੇ ਰਾਇਜ਼ਾ ਢਿੱਲੋਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਵਕੀਲ ਭੈਣ - ਭਰਾਵਾਂ ਦਾ ਲੋਕਾਂ ਨੂੰ ਇਨਸਾਫ਼ ਦਿਵਾਉਣ ’ ਚ ਅਹਿਮ ਰੋਲ ਹੁੰਦਾ ਹੈ - ਕੰਗ
Ad Position 24