05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦੱਪਰ ਬੱਸ ਸਟੈਂਡ ਨੇੜੇ ਸ਼ਾਮ ਢਲਦਿਆਂ ਹੀ ਛਲਕਣ ਲੱਗਦੇ ਨੇ ਜਾਮ

ਲਾਲੜੂ, 4 ਅਕਤੂਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਦੱਪਰ ਬੱਸ ਸਟੈਂਡ ਦੇ ਆਸ-ਪਾਸ ਅਤੇ ਪਿੰਡਾਂ ਨੂੰ ਜਾਣ ਵਾਲੇ ਮੁੱਖ ਰਸਤੇ ’ਤੇ ਸ਼ਾਮ ਢਲਦਿਆਂ ਹੀ ਸ਼ਰਾਬ ਦੇ ਜਾਮ ਛਲਕਣ ਲੱਗ ਪੈਂਦੇ ਹਨ। ਸੜਕ ਕਿਨਾਰੇ ਅਤੇ ਬੱਸ ਸਟਾਪ ਦੇ ਆਸ-ਪਾਸ ਕੁਝ ਲੋਕਾਂ ਵਲੋਂ ਸ਼ਰੇਆਮ ਸ਼ਰਾਬ ਪੀਂਦੇ ਦੇਖਿਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 05-10-2026
ਲਾਲੜੂ, 4 ਅਕਤੂਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਦੱਪਰ ਬੱਸ ਸਟੈਂਡ ਦੇ ਆਸ-ਪਾਸ ਅਤੇ ਪਿੰਡਾਂ ਨੂੰ ਜਾਣ ਵਾਲੇ ਮੁੱਖ ਰਸਤੇ ’ਤੇ ਸ਼ਾਮ ਢਲਦਿਆਂ ਹੀ ਸ਼ਰਾਬ ਦੇ ਜਾਮ ਛਲਕਣ ਲੱਗ ਪੈਂਦੇ ਹਨ। ਸੜਕ ਕਿਨਾਰੇ ਅਤੇ ਬੱਸ ਸਟਾਪ ਦੇ ਆਸ-ਪਾਸ ਕੁਝ ਲੋਕਾਂ ਵਲੋਂ ਸ਼ਰੇਆਮ ਸ਼ਰਾਬ ਪੀਂਦੇ ਦੇਖਿਆ ਜਾਂਦਾ ਹੈ। ਇਸ ਕਾਰਨ ਉਥੋਂ ਲੰਘਣ ਵਾਲੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਸਮੇਂ ਮਾਹੌਲ ਅਸਹਿਜ ਹੋਣ ਕਾਰਨ ਮਹਿਲਾਵਾਂ ਇਕੱਲਿਆਂ ਬੱਸ ਸਟਾਪ ’ਤੇ ਆਉਣ ਤੋਂ ਵੀ ਕਤਰਾਉਂਦੀਆਂ ਹਨ। ਪਿੰਡ ਦੱਪਰ ਵਾਸੀ ਬਖ਼ਸ਼ੀਸ਼ ਸਿੰਘ ਭੱਟੀ ਤੇ ਕੌਂਸਲਰ ਪ੍ਰਦੀਪ ਸਿੰਘ ਰੰਗੀ ਸਮੇਤ ਇਲਾਕਾ ਵਾਸੀਆਂ ਨੇ ਦੱਸਿਆ ਕਿ ਦੱਪਰ ਬੱਸ ਸਟਾਪ ਤੋਂ ਆਸ-ਪਾਸ ਦੇ ਪਿੰਡਾਂ ਦੇ ਲੋਕ ਆਪਣੇ ਮੰਜ਼ਿਲਾਂ ’ਤੇ ਜਾਣ ਲਈ ਬੱਸਾਂ ਦੀ ਉਡੀਕ ਕਰਦੇ ਹਨ ਪਰ ਸ਼ਾਮ ਸਮੇਂ ਇਥੇ ਕਥਿਤ ਤੌਰ ’ਤੇ ਅੰਡੇ-ਮੀਟ ਦੀਆਂ ਰੇਹੜੀਆਂ ’ਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਵਧ ਜਾਂਦੀ ਹੈ। ਕਈ ਵਾਰ ਸ਼ਰਾਬ ਦੇ ਨਸ਼ੇ ਵਿਚ ਆਪਸ ਵਿਚ ਬਹਿਸ, ਗਾਲੀ-ਗਲੌਚ ਅਤੇ ਹੰਗਾਮੇ ਦੀ ਸਥਿਤੀ ਵੀ ਬਣ ਜਾਂਦੀ ਹੈ। ਇਸ ਕਾਰਨ ਬੱਸ ਦੀ ਉਡੀਕ ਕਰ ਰਹੇ ਯਾਤਰੀਆਂ, ਖਾਸ ਕਰਕੇ ਮਹਿਲਾਵਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਜਨਤਕ ਥਾਂ ’ਤੇ ਖੁੱਲ੍ਹੇਆਮ ਸ਼ਰਾਬ ਪੀਣ ਕਾਰਨ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਸ਼ਾਮ ਦੇ ਸਮੇਂ ਬੱਸ ਸਟੈਂਡ ਦੇ ਆਸ-ਪਾਸ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਅਜਿਹੀਆਂ ਗਤੀਵਿਧੀਆਂ ’ਤੇ ਰੋਕ ਲਗਾਈ ਜਾਵੇ। ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸ ਸਟਾਪ ਅਤੇ ਆਸ-ਪਾਸ ਦੇ ਇਲਾਕੇ ਵਿਚ ਸ਼ਾਮ ਸਮੇਂ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ। ਜਨਤਕ ਥਾਂ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਨਿਯਮਿਤ ਪੁਲਿਸ ਗਸ਼ਤ ਯਕੀਨੀ ਬਣਾਈ ਜਾਵੇ, ਤਾਂ ਜੋ ਯਾਤਰੀਆਂ, ਖਾਸ ਕਰਕੇ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ। ਇਸ ਸੰਬੰਧੀ ਲੈਹਲੀ ਚੌਕੀ ਇੰਚਾਰਜ ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਮੌਕੇ ਦਾ ਦੌਰਾ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਐੱਸ . ਆਈ . ਏ . ਪਰਿਵਾਰਵਾਦ, ਪੈਰਾਸ਼ੂਟ ਉਮੀਦਵਾਰਾਂ ਅਤੇ ਦਲ-ਬਦਲੂਆਂ ’ਤੇ ਤਿੱਖਾ ਵਾਰ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕੀਤੀ ਚੈਕਿੰਗ ਪੁਲਿਸ ਨੇ ਕਈ ਮੋਟਰਸਾਈਕਲ ਤੇ ਵਿਅਕਤੀਆਂ ਨੂੰ ਲਿਆ ਹਿਰਾਸਤ ਵਿਚ
Ad Position 24