05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਐੱਸ . ਆਈ . ਏ . ਪਰਿਵਾਰਵਾਦ, ਪੈਰਾਸ਼ੂਟ ਉਮੀਦਵਾਰਾਂ ਅਤੇ ਦਲ-ਬਦਲੂਆਂ ’ਤੇ ਤਿੱਖਾ ਵਾਰ

ਚੰਡੀਗੜ੍ਹ, 4 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਨਗਰ ਨਿਗਮ ਅਤੇ ਸਥਾਨਕ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਵਾਲ ਵੀ ਉੱਠਣ ਲੱਗੇ ਹਨ। ਐੱਸ.

Ad Position 21
No active advertisement
ਅਜੀਤ ਡੈਸਕ 05-10-2026
ਚੰਡੀਗੜ੍ਹ, 4 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਨਗਰ ਨਿਗਮ ਅਤੇ ਸਥਾਨਕ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਵਾਲ ਵੀ ਉੱਠਣ ਲੱਗੇ ਹਨ। ਐੱਸ.ਆਈ.ਏ. ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਵਾਰਡਾਂ ਨੂੰ ਕਿਸੇ ਪਰਿਵਾਰ ਦੀ ਨਿੱਜੀ ਜਾਇਦਾਦ ਸਮਝਣ ਦੀ ਬਜਾਏ ਪਾਰਟੀ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਜ਼ਮੀਨੀ ਵਰਕਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇ। ਜਥੇਬੰਦੀ ਨੇ ਪਰਿਵਾਰਵਾਦ, ਪੈਰਾਸ਼ੂਟ ਉਮੀਦਵਾਰਾਂ ਅਤੇ ਚੋਣਾਂ ਤੋਂ ਪਹਿਲਾਂ ਪਾਰਟੀ ਬਦਲ ਕੇ ਟਿਕਟ ਹਾਸਲ ਕਰਨ ਵਾਲੇ ਦਲ-ਬਦਲੂਆਂ ਨੂੰ ਲੈ ਕੇ ਵੀ ਸਿਆਸੀ ਪਾਰਟੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਐੱਸ.ਆਈ.ਏ. ਦੇ ਪ੍ਰਧਾਨ ਆਰ ਕੇ ਗਰਗ ਨੇ ਕਿਹਾ ਗਿਆ ਕਿ ਸਥਾਨਕ ਪੱਧਰ ਦੀ ਰਾਜਨੀਤੀ ਦਾ ਅਸਲ ਆਧਾਰ ਉਹ ਵਰਕਰ ਹੁੰਦੇ ਹਨ, ਜੋ ਸਾਲਾਂ ਤੱਕ ਲੋਕਾਂ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਉਠਾਉਂਦੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਂਦੇ ਹਨ। ਅਜਿਹੇ ਵਰਕਰਾਂ ਦੀ ਥਾਂ ਸਿਰਫ਼ ਸਿਆਸੀ ਪਰਿਵਾਰ ਨਾਲ ਸਬੰਧ ਹੋਣ ਜਾਂ ਚੋਣਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਚਿਹਰਿਆਂ ਨੂੰ ਤਰਜੀਹ ਦੇਣ ਨਾਲ ਜ਼ਮੀਨੀ ਵਰਕਰਾਂ ਵਿਚ ਨਿਰਾਸ਼ਾ ਪੈਦਾ ਹੋਣ ਦਾ ਖਦਸ਼ਾ ਹੈ। ਸੰਸਥਾ ਦਾ ਕਹਿਣਾ ਸੀ ਕਿ ਚੋਣਾਂ ਦੌਰਾਨ ਅਕਸਰ ਅਜਿਹੇ ਉਮੀਦਵਾਰ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦਾ ਸਬੰਧ ਸਬੰਧਤ ਵਾਰਡ ਦੇ ਲੋਕਾਂ ਅਤੇ ਪਾਰਟੀ ਦੇ ਜ਼ਮੀਨੀ ਢਾਂਚੇ ਨਾਲ ਲੰਬੇ ਸਮੇਂ ਤੋਂ ਨਹੀਂ ਹੁੰਦਾ। ਅਜਿਹੇ ‘ਪੈਰਾਸ਼ੂਟ ਉਮੀਦਵਾਰਾਂ’ ਨੂੰ ਟਿਕਟ ਦੇਣ ਦੀ ਬਜਾਏ ਉਸ ਵਿਅਕਤੀ ਨੂੰ ਮੌਕਾ ਮਿਲਣਾ ਚਾਹੀਦਾ ਹੈ, ਜਿਸ ਨੇ ਵਾਰਡ ਵਿਚ ਰਹਿ ਕੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਵੇ ਅਤੇ ਪਾਰਟੀ ਲਈ ਮੁਸ਼ਕਲ ਸਮੇਂ ਵਿਚ ਵੀ ਕੰਮ ਕੀਤਾ ਹੋਵੇ। ਪਰਿਵਾਰ ਦੀ ਵਿਰਾਸਤ ਨਹੀਂ ਵਾਰਡ ਆਰ ਕੇ ਗਰਗ ਨੇ ਕਿਹਾ ਕਿ ਕਿਸੇ ਵਾਰਡ ਨੂੰ ਕਿਸੇ ਇੱਕ ਪਰਿਵਾਰ ਦੀ ਸਿਆਸੀ ਵਿਰਾਸਤ ਮੰਨਣਾ ਲੋਕਤੰਤਰ ਦੀ ਭਾਵਨਾ ਦੇ ਅਨੁਕੂਲ ਨਹੀਂ। ਜੇਕਰ ਇੱਕੋ ਪਰਿਵਾਰ ਦੇ ਮੈਂਬਰ ਲਗਾਤਾਰ ਟਿਕਟਾਂ ਹਾਸਲ ਕਰਦੇ ਰਹਿਣ ਤਾਂ ਦੂਜੇ ਸਮਰੱਥ ਅਤੇ ਮਿਹਨਤੀ ਵਰਕਰਾਂ ਲਈ ਅੱਗੇ ਆਉਣ ਦੇ ਮੌਕੇ ਸੀਮਤ ਹੋ ਜਾਂਦੇ ਹਨ। ਇਸ ਲਈ ਟਿਕਟ ਵੰਡ ਸਮੇਂ ਪਰਿਵਾਰਕ ਪਿਛੋਕੜ ਦੀ ਬਜਾਏ ਉਮੀਦਵਾਰ ਦੀ ਜ਼ਮੀਨੀ ਪਕੜ, ਲੋਕਾਂ ਨਾਲ ਸੰਪਰਕ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਪਿਛਲੇ ਕੰਮ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ। ਟਿਕਟ ਵੰਡ ਵਿਚ ਪਾਰਦਰਸ਼ਤਾ ਦੀ ਮੰਗ ਆਰ ਕੇ ਗਰਗ ਨੇ ਕਿਹਾ ਕਿ ਸਥਾਨਕ ਚੋਣਾਂ ਵਿਚ ਟਿਕਟਾਂ ਦੀ ਵੰਡ ਲਈ ਪਾਰਟੀਆਂ ਨੂੰ ਪਾਰਦਰਸ਼ੀ ਮਾਪਦੰਡ ਤੈਅ ਕਰਨੇ ਚਾਹੀਦੇ ਹਨ। ਵਾਰਡ ਪੱਧਰ ’ਤੇ ਸਰਗਰਮ ਵਰਕਰਾਂ, ਸਥਾਨਕ ਆਗੂਆਂ ਅਤੇ ਲੋਕਾਂ ਨਾਲ ਉਮੀਦਵਾਰ ਦੀ ਸਾਂਝ ਨੂੰ ਵੀ ਪਰਖਿਆ ਜਾਣਾ ਚਾਹੀਦਾ ਹੈ। ਜਥੇਬੰਦੀ ਨੇ ਉਮੀਦ ਜਤਾਈ ਕਿ ਸਿਆਸੀ ਪਾਰਟੀਆਂ ਇਸ ਵਾਰ ਟਿਕਟਾਂ ਦੀ ਵੰਡ ਵਿਚ ਪਰਿਵਾਰਕ ਸਿਆਸੀ ਪ੍ਰਭਾਵ ਦੀ ਬਜਾਏ ਜ਼ਮੀਨੀ ਕਾਰਕੁਨਾਂ ਨੂੰ ਮੌਕਾ ਦੇਣ ਵੱਲ ਧਿਆਨ ਦੇਣਗੀਆਂ। ਉਨਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਸਿੱਧਾ ਸਬੰਧ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਹੈ। ਇਸ ਲਈ ਸੜਕਾਂ, ਸਫ਼ਾਈ, ਪਾਣੀ, ਸੀਵਰੇਜ, ਸਟਰੀਟ ਲਾਈਟਾਂ, ਪਾਰਕਾਂ ਅਤੇ ਹੋਰ ਸਥਾਨਕ ਮੁੱਦਿਆਂ ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਵਧੇਰੇ ਅਹਿਮ ਹੈ। ਐੱਸ.ਆਈ.ਏ. ਨੇ ਕਿਹਾ ਕਿ ਸਿਰਫ਼ ਸਿਆਸੀ ਪਰਿਵਾਰ ਦਾ ਨਾਮ ਜਾਂ ਚੋਣਾਂ ਤੋਂ ਪਹਿਲਾਂ ਪਾਰਟੀ ਬਦਲਣਾ ਉਮੀਦਵਾਰੀ ਦਾ ਇਕੱਲਾ ਆਧਾਰ ਨਹੀਂ ਹੋਣਾ ਚਾਹੀਦਾ।
Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ 2 ਦਿਨਾਂ ਲਈ ‘ਸਸ਼ਕਤ ਨਗਰ-ਵਿਕਸਿਤ ਭਾਰਤ’ ’ਤੇ ਚਰਚਾ ਕਰਨਗੇ ਮੇਅਰ ਅਗਲੀ ਖ਼ਬਰ ਦੱਪਰ ਬੱਸ ਸਟੈਂਡ ਨੇੜੇ ਸ਼ਾਮ ਢਲਦਿਆਂ ਹੀ ਛਲਕਣ ਲੱਗਦੇ ਨੇ ਜਾਮ
Ad Position 24