08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜੂਆ ਖੇਡਦੇ 5 ਵਿਅਕਤੀ ਗ੍ਰਿਫ਼ਤਾਰ , 1.55 ਲੱਖ ਰੁਪਏ ਬਰਾਮਦ ਸੈਕਟਰ-40 ਵਿਚ ਮਕਾਨ ’ਤੇ ਛਾਪਾ ਮਾਰ ਕੇ ਪੁਲਿਸ ਨੇ ਕੀਤੀ ਕਾਰਵਾਈ, ਜੂਏ ਦਾ ਸਾਮਾਨ ਵੀ ਬਰਾਮਦ

ਚੰਡੀਗੜ੍ਹ, 8 ਅਕਤੂਬਰ (ਕਪਿਲ ਵਧਵਾ)- ਡਿਸਟ੍ਰਿਕਟ ਕ੍ਰਾਈਮ ਸੈੱਲ ਸੈਕਟਰ-24 ਦੀ ਟੀਮ ਨੇ ਜੂਆ ਖੇਡਣ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 1. 55 ਲੱਖ ਰੁਪਏ ਦੀ ਨਕਦੀ ਅਤੇ ਜੂਆ ਖੇਡਣ ਲਈ ਵਰਤੀ ਗਈ ਸਮੱਗਰੀ ਬਰਾਮਦ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 09-10-2026
ਚੰਡੀਗੜ੍ਹ, 8 ਅਕਤੂਬਰ (ਕਪਿਲ ਵਧਵਾ)- ਡਿਸਟ੍ਰਿਕਟ ਕ੍ਰਾਈਮ ਸੈੱਲ ਸੈਕਟਰ-24 ਦੀ ਟੀਮ ਨੇ ਜੂਆ ਖੇਡਣ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 1.55 ਲੱਖ ਰੁਪਏ ਦੀ ਨਕਦੀ ਅਤੇ ਜੂਆ ਖੇਡਣ ਲਈ ਵਰਤੀ ਗਈ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਥਾਣਾ ਸੈਕਟਰ-39 ਵਿਚ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਵੀਰਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਤੁਸ਼ਾਰ ਮਹਿਤਾ (34) ਵਾਸੀ ਸੈਕਟਰ-44 (ਸੀ) ਚੰਡੀਗੜ੍ਹ, ਅਮਰਿੰਦਰ ਸਿੰਘ (41) ਵਾਸੀ ਫੇਜ਼-7 ਮੁਹਾਲੀ, ਯਦਵਿੰਦਰ ਸ਼ਾਹੀ (31) ਵਾਸੀ ਸੈਕਟਰ-42 (ਬੀ) ਚੰਡੀਗੜ੍ਹ, ਯਤਿਨ ਭਾਰਦਵਾਜ (35) ਵਾਸੀ ਸੈਕਟਰ-116 ਮੁਹਾਲੀ ਅਤੇ ਰਵਿੰਦਰ ਸਿੰਘ (42) ਵਾਸੀ ਪਿੰਡ ਡੱਡੂਮਾਜਰਾ ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਅਨੁਸਾਰ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਸਨੈਚਿੰਗ ਦੀਆਂ ਘਟਨਾਵਾਂ ਦੇ ਸਬੰਧ ਵਿਚ ਥਾਣਾ ਸੈਕਟਰ-39 ਦੇ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਟੀਮ ਜਦੋਂ ਸੈਕਟਰ-40 (ਡੀ) ਦੀ ਮਾਰਕੀਟ ਵਿਚ ਮੌਜੂਦ ਸੀ ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸੈਕਟਰ-40 (ਏ) ਸਥਿਤ ਇਕ ਮਕਾਨ ਵਿਚ ਕੁੱਝ ਵਿਅਕਤੀ ਜੂਆ ਖੇਡ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਉਕਤ ਮਕਾਨ ’ਤੇ ਛਾਪਾ ਮਾਰਿਆ ਅਤੇ ਮੌਕੇ ਤੋਂ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 1,55,000 ਰੁਪਏ ਦੀ ਨਕਦੀ ਅਤੇ ਜੂਏ ਨਾਲ ਸਬੰਧਤ ਸਾਮਾਨ ਬਰਾਮਦ ਹੋਇਆ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਆਸੀ ਸੱਤਾ ਸਮਾਜਿਕ ਬਦਲਾਅ ਦੀ ਮਾਸਟਰ ਚਾਬੀ - ਅਜੇਪਾਲ ਸਿੰਘ ਬਰਾੜ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਵਿਚਾਰ ਅੱਜ ਵੀ ਸਮਾਜ ਦ... ਅਗਲੀ ਖ਼ਬਰ ਸਾਈਬਰ ਠੱਗਾਂ ਨੇ ਦੋ ਮਾਮਲਿਆਂ ’ਚ ਬਜ਼ੁਰਗ ਮਹਿਲਾਵਾਂ ਨਾਲ 10.10 ਲੱਖ ਦੀ ਮਾਰੀ ਠੱਗੀ
Ad Position 24