14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਾਰਟੀ ’ ਚੋਂ ਸ਼ਗਨ ਦੇ ਪੈਸਿਆਂ ਵਾਲਾ ਪਰਸ ਤੇ ਆਈਫੋਨ -16 ਚੋਰੀ , ਘਟਨਾ ਸੀ . ਸੀ . ਟੀ . ਵੀ . ’ ਚ ਕੈਦ

ਜ਼ੀਰਕਪੁਰ, 13 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਖੇਤਰ ਵਿਚ ਸਥਿਤ ਔਰਾ ਗਾਰਡਨ ਰਿਜ਼ੌਰਟ ਦੇ ਮੈਰਿਜ ਪੈਲੇਸ ਵਿਚ ਸਗਾਈ ਸਮਾਗਮ ਦੌਰਾਨ ਮੇਜ਼ ’ਤੇ ਰੱਖਿਆ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਅਨੁਸਾਰ ਪਰਸ ਵਿਚ ਸ਼ਗਨ ਦੇ ਸਾਢੇ ਤਿੰਨ ਲੱਖ ਰੁ.

Ad Position 21
No active advertisement
ਅਜੀਤ ਡੈਸਕ 14-10-2026
ਜ਼ੀਰਕਪੁਰ, 13 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਖੇਤਰ ਵਿਚ ਸਥਿਤ ਔਰਾ ਗਾਰਡਨ ਰਿਜ਼ੌਰਟ ਦੇ ਮੈਰਿਜ ਪੈਲੇਸ ਵਿਚ ਸਗਾਈ ਸਮਾਗਮ ਦੌਰਾਨ ਮੇਜ਼ ’ਤੇ ਰੱਖਿਆ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਅਨੁਸਾਰ ਪਰਸ ਵਿਚ ਸ਼ਗਨ ਦੇ ਸਾਢੇ ਤਿੰਨ ਲੱਖ ਰੁ., ਇਕ ਆਈਫੋਨ-16 ਅਤੇ ਸੋਨੇ ਦੇ ਗਹਿਣੇ ਸਨ। ਪਰਿਵਾਰ ਨੇ ਦਾਅਵਾ ਕੀਤਾ ਕਿ ਇਕ ਨੌਜਵਾਨ ਬੱਚਾ ਸਮਾਗਮ ਵਿਚ ਮਹਿਮਾਨਾਂ ਦੀ ਭੀੜ ਵਿਚਕਾਰੋਂ ਪਰਸ ਚੁੱਕ ਕੇ ਬਾਹਰ ਲੈ ਗਿਆ। ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, 11 ਅਕਤੂਬਰ ਦੀ ਦੇਰ ਰਾਤ ਕਰੀਬ ਸਾਢੇ 12 ਵਜੇ ਸਗਾਈ ਦਾ ਸਮਾਗਮ ਚੱਲ ਰਿਹਾ ਸੀ ਅਤੇ ਸਾਰੇ ਰਿਸ਼ਤੇਦਾਰ ਸਮਾਗਮ ਵਿਚ ਰੁੱਝੇ ਹੋਏ ਸਨ। ਇਸ ਦੌਰਾਨ ਚਿੱਟੇ ਕੱਪੜੇ ਪਹਿਨਿਆ ਇਕ ਬੱਚਾ ਕਾਫ਼ੀ ਸਮੇਂ ਤੋਂ ਉੱਥੇ ਘੁੰਮ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਸ਼ੁਰੂ ਵਿਚ ਉਸ ਨੂੰ ਰਿਜ਼ੌਰਟ ਦਾ ਕਰਮਚਾਰੀ ਜਾਂ ਵੇਟਰ ਸਮਝਿਆ, ਪਰ ਮੌਕਾ ਮਿਲਦਿਆਂ ਹੀ ਉਹ ਸਟੇਜ ਨੇੜੇ ਮੇਜ਼ ’ਤੇ ਰੱਖਿਆ ਪਰਸ ਚੁੱਕ ਕੇ ਬਾਹਰ ਨਿਕਲ ਗਿਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਜਦੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ, ਤਾਂ ਬੱਚਾ ਪਰਸ ਲੈ ਕੇ ਜਾਂਦਾ ਦਿਖਾਈ ਦਿੱਤਾ। ਪਰਿਵਾਰ ਨੇ ਰਿਜ਼ੌਰਟ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਾਉਂਦਿਆਂ ਕਿਸੇ ਦੀ ਮਿਲੀਭੁਗਤ ਹੋਣ ਦਾ ਸ਼ੱਕ ਵੀ ਜਤਾਇਆ ਹੈ। ਹਾਲਾਂਕਿ, ਇਸ ਸੰਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਨੇ ਘਟਨਾ ਤੋਂ ਬਾਅਦ 112 ਨੰਬਰ ’ਤੇ ਫ਼ੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਦੇ ਬਿਆਨ ਦਰਜ ਕੀਤੇ ਅਤੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ। ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਸੀ ਸੀ ਟੀ ਵੀ ਫੁਟੇਜ ਦੀ ਮਦਦ ਨਾਲ ਬੱਚੇ ਦੀ ਪਛਾਣ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲੇ ਦੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰਿਆਤ - ਬਾਹਰਾ ਯੂਨੀਵਰਸਿਟੀ ਦੇ ਐੱਨ . ਸੀ . ਸੀ . ਕੈਡਿਟ ਨੇ ਆਲ ਇੰਡੀਆ ਥਲ ਸੈਨਿਕ ਕੈਂਪ ’ ਚ ਜਿੱਤਿਆ ਸੋਨ ਤਗ਼ਮਾ ਅਗਲੀ ਖ਼ਬਰ -ਮਾਮਲਾ ਪੀ.ਸੀ.ਏ. ਵਲੋਂ ਮਹਿੰਗੇ ਭਾਅ ’ਤੇ ਜ਼ਮੀਨ ਖ਼ਰੀਦਣ ਦਾ- ਈ . ਡੀ . ਨੇ ਐੱਸ . ਐੱਸ . ਪੀ . ਮੁਹਾਲੀ ਨੂੰ ਐੱਫ . ਆਈ...
Ad Position 24