ਜੀ . ਐੱਮ . ਸੀ . ਐੱਚ -32 ’ ਚ ਅੰਡਰਗ੍ਰੈਜੂਏਟ ਐੱਮ . ਬੀ . ਬੀ . ਐੱਸ ਵਿਦਿਆਰਥੀਆਂ ਲਈ ਦੋ - ਰੋਜ਼ਾ ਮੈਡੀਕਲ ਕਾਨਫ਼ਰੰਸ ਦੀ ਹੋਈ ਸਮਾਪਤੀ
ਚੰਡੀਗੜ੍ਹ, 13 ਅਕਤੂਬਰ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਨੇ ਅੰਡਰਗ੍ਰੈਜੁਏਟ ਐੱਮ. ਬੀ.
ਚੰਡੀਗੜ੍ਹ, 13 ਅਕਤੂਬਰ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਨੇ ਅੰਡਰਗ੍ਰੈਜੁਏਟ ਐੱਮ.ਬੀ.ਬੀ.ਐੱਸ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਦੋ-ਰੋਜ਼ਾ ਮੈਡੀਕਲ ਕਾਨਫ਼ਰੰਸ ਕਰਵਾਈ ਗਈ। ਸੰਸਥਾ ਦੇ ਖੋਜ ਸੈੱਲ ਦੁਆਰਾ ਕਰਵਾਈ ਇਸ ਕਾਨਫ਼ਰੰਸ ਵਿਚ ਉੱਤਰੀ ਭਾਰਤ ਤੋਂ 200 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਡਾਇਰੈਕਟਰ ਪ੍ਰਿੰਸੀਪਲ ਡਾ. ਰਵਨੀਤ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸੰਸਥਾ ਦੇ ਅਕਾਦਮਿਕ ਕੈਲੰਡਰ ਦੀ ਇਕ ਸਾਲਾਨਾ ਵਿਸ਼ੇਸ਼ਤਾ ਬਣਾਉਣ ਦੀ ਯੋਜਨਾ ਹੈ। ਇਸ ਕਾਨਫ਼ਰੰਸ ਦਾ ਉਦੇਸ਼ ਵਿਦਿਆਰਥੀਆਂ ਦੇ ਕਲੀਨਿਕਲ ਹੁਨਰ, ਖੋਜ ਯੋਗਤਾ ਅਤੇ ਮੈਡੀਕਲ ਵਿਗਿਆਨ ਦੀ ਵਿਹਾਰਕ ਸਮਝ ਨੂੰ ਅਕਾਦਮਿਕ ਸੈਸ਼ਨਾਂ ਅਤੇ ਵਿਹਾਰਕ ਸਿਖਲਾਈ ਦੇ ਸੁਮੇਲ ਰਾਹੀਂ ਮਜ਼ਬੂਤ ਕਰਨਾ ਸੀ। ਮੁੱਢਲੀਆਂ ਤਕਨੀਕਾਂ ਅਤੇ ਏਅਰਵੇਅ ਪ੍ਰਬੰਧਨ ’ਤੇ ਵਰਕਸ਼ਾਪਾਂ ਨੇ ਭਾਗੀਦਾਰਾਂ ਨੂੰ ਜ਼ਰੂਰੀ ਕਲੀਨਿਕਲ ਪ੍ਰਕਿਰਿਆਵਾਂ ਦਾ ਵਿਹਾਰਕ ਅਨੁਭਵ ਕਰਵਾਇਆ। ਇਸ ਪ੍ਰੋਗਰਾਮ ਵਿਚ ਇਕ ਮੈਡੀਕਲ ਕੁਇਜ਼ ਅਤੇ ਕੇਸ ਪੇਸ਼ਕਾਰੀ ਮੁਕਾਬਲੇ ਵੀ ਕਰਵਾਏ ਗਏ। ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਨ, ਖੋਜ ਕਾਰਜ ਪੇਸ਼ ਕਰਨ ਅਤੇ ਸਾਥੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਿਆ। ਡੈਲੀਗੇਟਾਂ ਦਾ ਸਵਾਗਤ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਗੁਗਲਾਨੀ, ਪ੍ਰੋਫੈਸਰ-ਇਨ-ਚਾਰਜ ਅਕਾਦਮਿਕ ਡਾ. ਉਮਾ ਹਾਂਡਾ ਅਤੇ ਰਿਸਰਚ ਸੈੱਲ ਕਨਵੀਨਰ ਡਾ. ਸੂਕਸ਼ਮ ਜੈਨ ਨੇ ਕੀਤਾ। ਉਦਘਾਟਨੀ ਐਡੀਸ਼ਨ ਦਾ ਤਾਲਮੇਲ ਅੰਤਿਮ ਸਾਲ ਦੇ ਐੱਮ.ਬੀ.ਬੀ.ਐੱਸ ਵਿਦਿਆਰਥੀ ਆਤਿਸ਼ੈ ਜੈਨ ਅਤੇ ਅਰਨਵ ਚੁਘ ਨੇ ਕੀਤਾ।