13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਡਰੋਨ ਰਾਹੀਂ ਲਾਰਵੀਸਾਈਡ ਦੇ ਛਿੜਕਾਅ ਲਈ ਸਿਹਤ ਵਿਭਾਗ ਨੇਂ ਮੈਸਰਜ਼ ਕਿਰਨ ਕਾਰਪੋਰੇਸ਼ਨ ਮੁੰਬਈ ਨਾਲ ਕੀਤਾ ਸਮਝੌਤਾ ਅਤਿ-ਆਧੁਨਿਕ ਤਕਨੀਕ ਨਾਲ ਵੈਕਟਰ-ਬੋਰਨ ਬਿਮਾਰੀਆਂ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰ ਰਹੇ ਹਾਂ: ਡਾ. ਬਲਬੀਰ ਸਿੰਘ

ਚੰਡੀਗੜ੍ਹ, 13 ਅਕਤੂਬਰ (ਅਜੀਤ ਬਿਊਰੋ)-ਵੈਕਟਰ-ਬੋਰਨ ਬਿਮਾਰੀਆਂ ਵਿਰੁੱਧ ਲੜਾਈ ਵਿਚ ਆਧੁਨਿਕ ਏਰੀਅਲ ਤਕਨਾਲੋਜੀ ਦੀ ਵਰਤੋਂ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਪਹੁੰਚ ਤੋਂ ਦੂਰ ਵਾਲੇ ਇਲਾਕਿਆਂ ਵਿਚ ਮੱਛਰਾਂ ਦੇ ਲਾਰਵੇ ਨੂੰ ਟਰੇਸ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਉੱਨਤ ਡਰੋਨਾਂ ਦੀ ਵਰਤੋਂ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧ ਵਿਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਮੁੰਬਈ ਦੀ ਕੰਪਨੀ ਮੈਸਰਜ਼ ਕਿਰਨ ਕਾਰਪੋਰੇਸ਼ਨ (ਐਸ.

Ad Position 21
No active advertisement
ਅਜੀਤ ਡੈਸਕ 14-10-2026
ਚੰਡੀਗੜ੍ਹ, 13 ਅਕਤੂਬਰ (ਅਜੀਤ ਬਿਊਰੋ)-ਵੈਕਟਰ-ਬੋਰਨ ਬਿਮਾਰੀਆਂ ਵਿਰੁੱਧ ਲੜਾਈ ਵਿਚ ਆਧੁਨਿਕ ਏਰੀਅਲ ਤਕਨਾਲੋਜੀ ਦੀ ਵਰਤੋਂ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਪਹੁੰਚ ਤੋਂ ਦੂਰ ਵਾਲੇ ਇਲਾਕਿਆਂ ਵਿਚ ਮੱਛਰਾਂ ਦੇ ਲਾਰਵੇ ਨੂੰ ਟਰੇਸ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਉੱਨਤ ਡਰੋਨਾਂ ਦੀ ਵਰਤੋਂ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧ ਵਿਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਮੁੰਬਈ ਦੀ ਕੰਪਨੀ ਮੈਸਰਜ਼ ਕਿਰਨ ਕਾਰਪੋਰੇਸ਼ਨ (ਐਸ.ਪੀ.ਵੀ.) ਨਾਲ ਸਮਝੌਤਾ ਸਹੀਬੱਧ ਕੀਤਾ ਹੈ , ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਡੇਂਗੂ ਪ੍ਰਭਾਵਿਤ ਖੇਤਰਾਂ ਵਿਚ 60 ਦਿਨਾਂ ਦੀ ਐਮਰਜੈਂਸੀ ਡਰੋਨ-ਅਧਾਰਿਤ ਲਾਰਵੀਸਾਈਡ ਸਪਰੇਅ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਸਮਝੌਤਾ ’ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤਰਫੋਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਅਤੇ ਕਿਰਨ ਕਾਰਪੋਰੇਸ਼ਨ ਮੁੰਬਈ ਤਰਫੋਂ ਸਚਿਨ ਸ਼ੈੱਟੀ ਨੇ ਦਸਤਖ਼ਤ ਕੀਤੇ। ਇਸ ਮੌਕੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੈਕਟਰ ਬੋਰਨ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ ਅਤੇ ਇਹਨਾਂ ਬਿਮਾਰੀਆਂ ਨੂੰ ਫੈਲਣ ਤੋਂ ਪਹਿਲਾਂ ਰੋਕਣ ਲਈ ਤਕਨਾਲੋਜੀ-ਅਧਾਰਤ ਦਖਲ ਅਪਣਾ ਰਹੀ ਹੈ। ਮੰਤਰੀ ਨੇ ਕਿਹਾ, ‘ਸਿਰਫ਼ ਡੇਂਗੂ ਦੇ ਮਾਮਲਿਆਂ ’ਤੇ ਪ੍ਰਤੀਕਿਰਿਆ ਕਰਨ ਦੀ ਬਜਾਏ, ਸਾਡਾ ਮੁੱਖ ਧਿਆਨ ਡੇਂਗੂ ਦੇ ਲਾਰਵੇ ਨੂੰ ਸਰਗਰਮੀ ਨਾਲ ਟਰੇਸ ਅਤੇ ਨਸ਼ਟ ਕਰਨ ’ਤੇ ਕੇਂਦਰਤ ਹੈ। ਖੜ੍ਹੇ ਪਾਣੀ ਦੇ ਵੱਡੇ ਸਰੋਤਾਂ, ਛੱਤਾਂ ’ਤੇ ਪਾਣੀ ਇਕੱਠਾ ਹੋਣ ਵਾਲੇ ਸਥਾਨਾਂ, ਪਲਾਟਾਂ ਅਤੇ ਭੀੜ ਵਾਲੇ ਇਲਾਕਿਆਂ ਵਿਚ ਹੱਥੀਂ ਛਿੜਕਾਅ ਨਹੀਂ ਕੀਤਾ ਜਾ ਸਕਦਾ। ਇਸ ਸਮੱਸਿਆ ਦਾ ਨਿਪਟਾਰਾ ਕਰਦਿਆਂ ਡਰੋਨ ਨਾਲ ਹੁਣ ਮੱਛਰਾਂ ਦੇ ਵਧੇਰੇ ਪ੍ਰਜਣਨ ਵਾਲੇ ਸਥਾਨਾਂ ਨੂੰ ਸੁਚੱਜੇ ਢੰਗ ਨਾਲ ਕਵਰ ਕੀਤਾ ਜਾਵੇਗਾ।’ ਇਸ ਪ੍ਰੋਜੈਕਟ ਬਾਰੇ ਵੇਰਵੇ ਦਿੰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਇਸ 60-ਦਿਨਾਂ ਐਮਰਜੈਂਸੀ ਵੈਕਟਰ ਕੰਟਰੋਲ ਸਾਈਕਲ (ਪੜਾਅ-1) ਤਹਿਤ ਪਟਿਆਲਾ ਜ਼ਿਲ੍ਹੇ ਦੇ ਉਨ੍ਹਾਂ ਪਛਾਣੇ ਗਏ ਡੇਂਗੂ ਹੌਟਸਪੌਟਸ ਅਤੇ ਮੱਛਰ-ਪ੍ਰਜਨਨ ਵਾਲੇ ਉੱਚ ਸਥਾਨਾਂ ਵਿਚ ਡਰੋਨ ਤਾਇਨਾਤ ਕੀਤੇ ਜਾਣਗੇ, ਜਿੱਥੇ ਸਾਲ 2025 ਵਿਚ ਡੇਂਗੂ ਦੀ ਬਿਮਾਰੀ ਦਾ ਭਾਰੀ ਪ੍ਰਕੋਪ ਰਿਹਾ ਸੀ। ਇਸ ਦਖਲ ਵਿਚ ਸਰਕਾਰ ਵੱਲੋਂ ਪ੍ਰਵਾਨਿਤ ਲਾਰਵੀਸਾਈਡ (ਕੀਟਨਾਸ਼ਕਾਂ) ਦਾ ਹਵਾਈ ਛਿੜਕਾਅ, ਰੋਜ਼ਾਨਾ ਫ਼ੀਲਡ ਰਿਪੋਰਟਿੰਗ ਅਤੇ ਵਿਗਿਆਨਕ ਢੰਗ ਨਾਲ ਲਾਰਵਾ ਅਤੇ ਬਾਲਗ ਮੱਛਰਾਂ ਦੀ ਗਿਣਤੀ ਸਬੰਧੀ ਸਰਵੇਖਣਾਂ ਰਾਹੀਂ ਨਤੀਜਿਆਂ ਦੀ ਨਿਗਰਾਨੀ ਕਰਨਾ ਸ਼ਾਮਲ ਹੈ। ਇਸ ਸਮਝੌਤਾ ’ਤੇ ਦਸਤਖ਼ਤ ਕਰਨ ਮੌਕੇ ਵਿਸ਼ੇਸ਼ ਸਕੱਤਰ ਸਿਹਤ-ਕਮ-ਐਮ.ਡੀ. ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ) ਸਾਕਸ਼ੀ ਸਾਹਨੀ, ਐਮ.ਡੀ. ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ.ਸੀ) ਗੌਤਮ ਜੈਨ ਅਤੇ ਸਟੇਟ ਪ੍ਰੋਗਰਾਮ ਅਫਸਰ (ਐਨ.ਵੀ.ਬੀ.ਡੀ.ਸੀ.ਪੀ) ਡਾ. ਅਰਸ਼ਦੀਪ ਕੌਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਦੇ ਹੱਲ ਲਈ 15 ਅਕਤੂਬਰ ਤੱਕ ਦਾ ਸਮਾਂ ਮਿਲਣ ਮਗਰੋਂ ਹੈਫੈੱਡ ਹੈੱਡਕੁਆਰਟਰ ਅੱਗੇ ਧਰਨਾ ਸਮਾਪਤ ਮੰਗਾਂ ਨਾ ਮੰਨੀਆਂ ਤ... ਅਗਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਪਾਰਟੀ ਦੀ ਏਜੰਡਾ ਅਤੇ ਵਿਚਾਰ ਕਮੇਟੀ ਦੀ ਪਲੇਠੀ ਮੀਟਿੰਗ ਦੌਰਾਨ ਮਹੱਤਵਪੂਰਨ ਮੁੱਦਿਆਂ ’...
Ad Position 24