13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਾਂ ਜਵਾਲਾ ਜੀ ਦੀ ਅਖੰਡ ਜੋਤ ਲੈ ਕੇ ਲਾਲੜੂ ਖੇਤਰ ਦੇ ਪਿੰਡ - ਪਿੰਡ ਪਹੁੰਚੇ ਗੁਰਦਰਸ਼ਨ ਸਿੰਘ ਸੈਣੀ ਸੇਵਾ ਦੇ ਨਾਲ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨਾ ਮੁੱਖ ਮਕਸਦ

ਲਾਲੜੂ, 13 ਅਕਤੂਬਰ (ਰਾਜਬੀਰ ਸਿੰਘ) - ਨਵਰਾਤਰਿਆਂ ਦੇ ਪਾਵਨ ਮੌਕੇ ਹਲਕਾ ਡੇਰਾਬੱਸੀ ਵਿਚ ਸ਼ਰਧਾ, ਸੇਵਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਲਈ ਸ਼ੁਰੂ ਕੀਤੀ ਗਈ ‘ਸਾਂਝ ਦੀ ਜੋਤ ਯਾਤਰਾ’ ਤਹਿਤ ਅੱਜ ਲਾਲੜੂ ਸਰਕਲ ਦੇ ਵੱਖ-ਵੱਖ ਪਿੰਡਾਂ ਵਿਚ ਮਾਂ ਜਵਾਲਾ ਜੀ ਦੀ ਪਾਵਨ ਅਖੰਡ ਜੋਤ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਸਰਧਾਲੂਆਂ ਵਲੋਂ ਜੈਕਾਰੇ ਲਗਾ ਕੇ ਪਾਵਨ ਜੋਤ ਦਾ ਸਵਾਗਤ ਕੀਤਾ ਗਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-10-2026
ਲਾਲੜੂ, 13 ਅਕਤੂਬਰ (ਰਾਜਬੀਰ ਸਿੰਘ) - ਨਵਰਾਤਰਿਆਂ ਦੇ ਪਾਵਨ ਮੌਕੇ ਹਲਕਾ ਡੇਰਾਬੱਸੀ ਵਿਚ ਸ਼ਰਧਾ, ਸੇਵਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਲਈ ਸ਼ੁਰੂ ਕੀਤੀ ਗਈ ‘ਸਾਂਝ ਦੀ ਜੋਤ ਯਾਤਰਾ’ ਤਹਿਤ ਅੱਜ ਲਾਲੜੂ ਸਰਕਲ ਦੇ ਵੱਖ-ਵੱਖ ਪਿੰਡਾਂ ਵਿਚ ਮਾਂ ਜਵਾਲਾ ਜੀ ਦੀ ਪਾਵਨ ਅਖੰਡ ਜੋਤ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਸਰਧਾਲੂਆਂ ਵਲੋਂ ਜੈਕਾਰੇ ਲਗਾ ਕੇ ਪਾਵਨ ਜੋਤ ਦਾ ਸਵਾਗਤ ਕੀਤਾ ਗਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਭਾਜਪਾ ਓ. ਬੀ. ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਮਾਜਸੇਵੀ ਗੁਰਦਰਸ਼ਨ ਸਿੰਘ ਸੈਣੀ ਵਲੋਂ ਮਾਂ ਜਵਾਲਾ ਜੀ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਗਈ ਅਖੰਡ ਜੋਤ ਦੇ ਦਰਸ਼ਨ ਕਰਵਾਉਣ ਲਈ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ, ਜੋ 18 ਅਕਤੂਬਰ ਤੱਕ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਾਰੀ ਰਹੇਗੀ। ਅੱਜ ਦੀ ਯਾਤਰਾ ਦੌਰਾਨ ਡੈਹਰ, ਆਲਮਗੀਰ, ਟਿਵਾਣਾ, ਖਜੂਰ ਮੰਡੀ, ਸਰਸੀਣੀ, ਬਸੌਲੀ, ਸਾਧਾਂਪੁਰ, ਡੰਗਡਹਿਰਾ, ਝਰਮੜੀ, ਸੰਗੋਥਾ, ਜੜੌਤ, ਬਟੌਲੀ, ਕੁਰਲੀ, ਸਿਤਾਰਪੁਰ, ਧਰਮਗੜ੍ਹ, ਰਾਮਗੜ੍ਹ ਰੁੜਕੀ, ਮੀਰਪੁਰਾ, ਧੀਰੇਮਾਜਰਾ, ਜਾਸਤਨਾ ਕਲਾਂ, ਜਾਸਤਨਾ ਖੁਰਦ, ਬੱਲੋਪੁਰ, ਮਲਕਪੁਰ ਅਤੇ ਜੌਲਾ ਖੁਰਦ ਸਮੇਤ ਕਈ ਪਿੰਡਾਂ ਵਿਚ ਸੰਗਤਾਂ ਨੇ ਪਾਵਨ ਜੋਤ ਦੇ ਦਰਸ਼ਨ ਕੀਤੇ। ਯਾਤਰਾ ਉਪਰੰਤ ਪਿੰਡ ਜੌਲੀ ਵਿਖੇ ਰਾਤ ਦਾ ਠਹਿਰਾਅ ਹੋਵੇਗਾ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਪਾਵਨ ਜੋਤ ਦੇ ਦਰਸ਼ਨ ਕਰਵਾਉਣਾ ਉਨ੍ਹਾਂ ਲਈ ਧਾਰਮਿਕ ਉਪਰਾਲੇ ਦੇ ਨਾਲ-ਨਾਲ ਸੇਵਾ ਅਤੇ ਸਮਾਜਿਕ ਸਾਂਝ ਨਾਲ ਜੁੜੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਧਰਮ ਸਾਨੂੰ ਆਪਸੀ ਸਤਿਕਾਰ, ਭਾਈਚਾਰੇ ਅਤੇ ਲੋੜਵੰਦਾਂ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ। ‘ਸਾਂਝ ਦੀ ਜੋਤ ਯਾਤਰਾ’ ਦਾ ਮੁੱਖ ਉਦੇਸ਼ ਸਮਾਜ ਵਿਚ ਪਿਆਰ, ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨਾ ਵੀ ਹੈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ, ਜ਼ਿਲ੍ਹਾ ਓ. ਬੀ. ਸੀ. ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਗੁਰਮੀਤ ਟਿਵਾਣਾ, ਗੁਲਜਾਰ ਸਿੰਘ ਟਿਵਾਣਾ ਅਤੇ ਸਾਨੰਤ ਭਾਰਦਵਾਜ ਸਮੇਤ ਕਈ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ‘ ਅਲਾਇਡ ਹੈਲਥ ਵਿਭਾਗ ’ ਵਲੋਂ ਸਾਲਾਨਾ ਫਰੈਸ਼ਰਜ਼ ਪਾਰਟੀ “ ਰੂਬਰੂ 2026” ਕਰਵਾਈ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ - ਬਰਾੜ ਕਿਹਾ, ਪੰਜਾਬ ਸ...
Ad Position 24