ਪਿੰਡ ਰੁੜਕੀ ਪੁਖਤਾ ਵਿਖੇ ਓਵਰਲੋਡ ਟਰੱਕ ਪਲਟਣ ਤੋਂ ਬਚਿਆ
ਖਰੜ, 13 ਅਕਤੂਬਰ (ਗੁਰਮੁੱਖ ਸਿੰਘ ਮਾਨ)-ਮਾਰਕੀਟ ਕਮੇਟੀ ਖਰੜ ਵਲੋਂ ਪਿੰਡ ਰੁੜਕੀ ਪੁਖਤਾ ਦੇ ਫੋਕਲ ਪੁਆਇੰਟ ਵਿਖੇ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਖ਼ਰੀਦ ਲਈ ਬਣਾਏ ਗਏ ਸਬ-ਯਾਰਡ ਵਿਖੇ ਸੀਜ਼ਨ ਦੌਰਾਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਰੁੜਕੀ ਪੁਖਤਾ ਦੇ ਵਸਨੀਕਾਂ ਕੁਲਵੰਤ ਸਿੰਘ, ਓਕਾਂਰ ਸਿੰਘ, ਬਿੰਦਰ, ਗੱਗੀ, ਸੋਹਨ ਸਿੰਘ, ਗੁਰਮੁੱਖ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਖੇ ਬਣੇ ਫੋਕਲ ਪੁਆਇੰਟ ਵਿਚ ਸਬ-ਯਾਰਡ ਮੰਡੀ ਚਲਾਈ ਜਾ ਰਹੀ ਹੈ, ਜਿਥੇ ਕਿ ਦੋ ਸੀਜ਼ਨਾਂ ਵਿਚ ਫ਼ਸਲਾਂ ਦੀ ਖ਼ਰੀਦ ਕੀਤੀ ਜਾਂਦੀ ਹੈ, ਜਿਸ ਕਾਰਨ ਖ਼ਰੀਦੀਆਂ ਗਈਆਂ ਜਿਣਸਾਂ ਦੀ ਲਿਫ਼ਟਿੰਗ ਲਈ ਵੱਡੇ-ਵੱਡੇ ਟਰੱਕ ਪਿੰਡ ਦੀ ਸੜਕ ਜੋ ਕਿ ਰਾਸ਼ਟਰੀ ਰਾਜ ਮਾਰਗ ਖਰੜ-ਲੁਧਿਆਣਾ ਤੋਂ ਅੱਗੇ ਫੋਕਲ ਪੁਆਇੰਟ ਨੂੰ ਜਾਂਦੀ ਹੈ, ਰਾਹੀਂ ਵੱਡੇ ਟਰੱਕਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਫਸਲਾਂ ਦੀ ਲਿਫ਼ਟਿੰਗ ਕੀਤੀ ਜਾਂਦੀ ਹੈ।
ਪ
ਪਿੰਡ ਰੁੜਕੀ ਪੁਖਤਾ ਵਿਖੇ ਟਰੱਕ ’ਚੋਂ ਥੱਲ੍ਹੇ ਡਿਗੀਆਂ ਝੋਨੇ ਦੀਆਂ ਭਰੀਆਂ ਬੋਰੀਆਂ। ਤਸਵੀਰ : ਗੁਰਮੁੱਖ ਸਿੰਘ ਮਾਨ
14-10-2026
ਖਰੜ, 13 ਅਕਤੂਬਰ (ਗੁਰਮੁੱਖ ਸਿੰਘ ਮਾਨ)-ਮਾਰਕੀਟ ਕਮੇਟੀ ਖਰੜ ਵਲੋਂ ਪਿੰਡ ਰੁੜਕੀ ਪੁਖਤਾ ਦੇ ਫੋਕਲ ਪੁਆਇੰਟ ਵਿਖੇ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਖ਼ਰੀਦ ਲਈ ਬਣਾਏ ਗਏ ਸਬ-ਯਾਰਡ ਵਿਖੇ ਸੀਜ਼ਨ ਦੌਰਾਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਰੁੜਕੀ ਪੁਖਤਾ ਦੇ ਵਸਨੀਕਾਂ ਕੁਲਵੰਤ ਸਿੰਘ, ਓਕਾਂਰ ਸਿੰਘ, ਬਿੰਦਰ, ਗੱਗੀ, ਸੋਹਨ ਸਿੰਘ, ਗੁਰਮੁੱਖ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਖੇ ਬਣੇ ਫੋਕਲ ਪੁਆਇੰਟ ਵਿਚ ਸਬ-ਯਾਰਡ ਮੰਡੀ ਚਲਾਈ ਜਾ ਰਹੀ ਹੈ, ਜਿਥੇ ਕਿ ਦੋ ਸੀਜ਼ਨਾਂ ਵਿਚ ਫ਼ਸਲਾਂ ਦੀ ਖ਼ਰੀਦ ਕੀਤੀ ਜਾਂਦੀ ਹੈ, ਜਿਸ ਕਾਰਨ ਖ਼ਰੀਦੀਆਂ ਗਈਆਂ ਜਿਣਸਾਂ ਦੀ ਲਿਫ਼ਟਿੰਗ ਲਈ ਵੱਡੇ-ਵੱਡੇ ਟਰੱਕ ਪਿੰਡ ਦੀ ਸੜਕ ਜੋ ਕਿ ਰਾਸ਼ਟਰੀ ਰਾਜ ਮਾਰਗ ਖਰੜ-ਲੁਧਿਆਣਾ ਤੋਂ ਅੱਗੇ ਫੋਕਲ ਪੁਆਇੰਟ ਨੂੰ ਜਾਂਦੀ ਹੈ, ਰਾਹੀਂ ਵੱਡੇ ਟਰੱਕਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਫਸਲਾਂ ਦੀ ਲਿਫ਼ਟਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ‘ਤੇ ਕਈ ਵਾਰ ਵੱਡੇ ਟਰੱਕ ਓਵਰਲੋਡ ਹੋਣ ਕਾਰਨ ਪਲਟ ਚੁੱਕੇ ਹਨ ਕਿਉਂਕਿ ਇਹ ਸੜਕ ਕਾਫੀ ਤੰਗ ਹੈ ਅਤੇ ਇਸ ‘ਤੇ ਦੋ ਵਾਹਨ ਇਕੋ ਸਮੇਂ ਆਪਸ ਵਿਚ ਕਰਾਸ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਅੱਜ ਇਕ ਵੱਡਾ ਟਰੱਕ ਜਿਸ ਵਿਚ ਝੋਨੇ ਦੀਆਂ ਬੋਰੀਆਂ ਲੋਡ ਸਨ, ਟਰੱਕ ਦੀ ਬੈਲਟ ਅਤੇ ਡਾਲਾ ਖੁੱਲ੍ਹਣ ਕਾਰਨ ਮਸਾਂ ਹੀ ਪਲਟਣ ਤੋਂ ਬਚਿਆ, ਪਰ ਝੋਨੇ ਦੀਆਂ ਭਰੀਆਂ ਕੁਝ ਬੋਰੀਆਂ ਥੱਲ੍ਹੇ ਡਿੱਗ ਗਈਆਂ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਇਸ ਮੰਡੀ ਨੂੰ ਜਿਹੜਾ ਮੁੱਖ ਰਸਤਾ ਲੱਗਦਾ ਹੈ, ਉਸ ਨੂੰ ਚਾਲੂ ਕਰਵਾਇਆ ਜਾਵੇ ਅਤੇ ਪਿੰਡ ਦੀ ਫਿਰਨੀ ਰਾਹੀਂ ਵੱਡੇ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾਈ ਜਾਵੇ, ਪਰ ਹੁਣ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ‘ਚ ਫ਼ਸਲ ਲੈ ਕੇ ਆਉਣ-ਜਾਣ ਵਾਲੇ ਵਾਹਨਾਂ ਨਾਲ ਕੋਈ ਭਿਆਨਕ ਹਾਦਸਾ ਵਾਪਰਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ।