14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਣਜੀ ਟਰਾਫ਼ੀ : ਪੰਜਾਬ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਪਣੀ ਪਹਿਲੀ ਪਾਰੀ ਵਿਚ 5 ਵਿਕਟਾਂ ਦੇ ਨੁਕਸਾਨ ’ ਤੇ 287 ਦੌੜਾਂ ਬਣਾਈਆਂ ਵਿਹਾਨ ਮਲਹੋਤਰਾ ਦਾ ਲਗਾਇਆ ਸ਼ਾਨਦਾਰ ਸੈਂਕੜਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 14-10-2026
ਐੱਸ. ਏ. ਐੱਸ. ਨਗਰ, 13 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਨਿਊ ਚੰਡੀਗੜ੍ਹ ਸਥਿਤ ਪੀ. ਸੀ. ਏ. ਦੇ ਨਿਊ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਪੰਜਾਬ ਅਤੇ ਆਸਾਮ ਦਰਮਿਆਨ ਖੇਡੇ ਜਾ ਰਹੇ ਰਣਜੀ ਟਰਾਫ਼ੀ ਮੁਕਾਬਲੇ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਪੰਜਾਬ ਨੇ ਆਪਣੀ ਪਹਿਲੀ ਪਾਰੀ ਵਿਚ 5 ਵਿਕਟਾਂ ਦੇ ਨੁਕਸਾਨ ’ਤੇ 287 ਦੌੜਾਂ ਬਣਾ ਲਈਆਂ ਹਨ ਅਤੇ ਪੰਜਾਬ ਆਸਾਮ ਦੀ ਪਹਿਲੀ ਪਾਰੀ ਦੇ ਸਕੋਰ ਨੂੰ ਪਾਰ ਕਰਨ ਤੋਂ ਹੁਣ ਸਿਰਫ਼ 86 ਦੌੜਾਂ ਦੂਰ ਹੈ। ਅੱਜ ਦੇ ਮੈਚ ਦੌਰਾਨ ਪੰਜਾਬ ਦੀ ਸ਼ੁਰੂਆਤ ਬਹੁਤ ਵਧੀਆ ਰਹੀ। ਵਿਹਾਨ ਮਲਹੋਤਰਾ ਅਤੇ ਹਰਨੂਰ ਪੰਨੂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 137 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਆਪਣੇ ਪਹਿਲੇ ਹੀ ਰਣਜੀ ਟਰਾਫ਼ੀ ਮੈਚ ਵਿਚ ਵਿਹਾਨ ਮਲਹੋਤਰਾ ਨੇ ਸ਼ਾਨਦਾਰ ਸੈਂਕੜਾ ਲਗਾਉਂਦਿਆਂ 103 ਦੌੜਾਂ ਦੀ ਪਾਰੀ ਖੇਡੀ, ਜਦਕਿ ਹਰਨੂਰ ਪੰਨੂ ਨੇ 54 ਦੌੜਾਂ ਬਣਾਈਆਂ। ਪੰਜਾਬ ਦੇ ਕਪਤਾਨ ਨੇ ਵੀ 30 ਦੌੜਾਂ ਦਾ ਯੋਗਦਾਨ ਪਾਇਆ। ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸਲੀਲ ਅਰੋੜਾ ਅਤੇ ਇਮਾਨਜੋਤ ਚਹਿਲ ਕਰੀਜ਼ ’ਤੇ ਡਟੇ ਹੋਏ ਹਨ ਅਤੇ ਦੋਵਾਂ ਵਿਚਕਾਰ ਹੁਣ ਤੱਕ 50 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਤੀਜੇ ਦਿਨ ਦੀ ਖੇਡ ਸਮਾਪਤੀ ’ਤੇ ਪੰਜਾਬ ਦਾ ਸਕੋਰ 5 ਵਿਕਟਾਂ ਦੇ ਨੁਕਸਾਨ ਤੇ 287 ਦੌੜਾਂ ਹੈ। ਇਸ ਤੋਂ ਪਹਿਲਾਂ ਮੀਂਹ ਪ੍ਰਭਾਵਿਤ ਇਸ ਮੈਚ ਦੇ ਦੂਜੇ ਦਿਨ ਦੀ ਖੇਡ ਤੋਂ ਸਮਾਪਤੀ ਤੋਂ ਪਹਿਲਾਂ ਆਸਾਮ ਨੇ 373 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਆਸਾਮ ਵਲੋਂ 2 ਬੱਲੇਬਾਜ਼ਾਂ ਨੇ ਸ਼ਾਨਦਾਰ ਸੈਂਕੜੇ ਜੜੇ। ਪੰਜਾਬ ਵਲੋਂ ਉਮੇਸ਼ ਯਾਦਵ ਨੇ 5 ਵਿਕਟਾਂ ਹਾਸਿਲ ਕਰਦਿਆਂ ਗੇਂਦਬਾਜ਼ੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਪੰਜਾਬ ਨੂੰ ਆਸਾਮ ਦੇ 373 ਦੌੜਾਂ ਦੇ ਸਕੋਰ ਨੂੰ ਪਾਰ ਕਰਨ ਲਈ ਹੋਰ 86 ਦੌੜਾਂ ਦੀ ਲੋੜ ਹੈ। ਚੌਥੇ ਦਿਨ ਪੰਜਾਬ ਦੀ ਨਜ਼ਰ ਬਾਕੀ ਵਿਕਟਾਂ ਨੂੰ ਸੰਭਾਲਦਿਆਂ ਆਸਾਮ ਦੀ ਬੜ੍ਹਤ ਨੂੰ ਪਾਰ ਕਰਨ ਅਤੇ ਮੈਚ ਵਿਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ’ਤੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਵਿਚ ਵੱਡੀ ਵਾਰਦਾਤ ਦੀ ਫਿਰਾਕ ਵਿਚ ਘੁੰਮ ਰਹੇ ਦੋ ਸ਼ੂਟਰਾਂ ਦਾ ਪੁਲਿਸ ਨਾਲ ਮੁਕਾਬਲਾ , ਦੋਵੇਂ ਕਾਬੂ ਮੁਲਜ਼ਮਾਂ... ਅਗਲੀ ਖ਼ਬਰ ਪਿੰਡ ਰੁੜਕੀ ਪੁਖਤਾ ਵਿਖੇ ਓਵਰਲੋਡ ਟਰੱਕ ਪਲਟਣ ਤੋਂ ਬਚਿਆ
Ad Position 24