ਚੰਡੀਗੜ੍ਹ ਵਿਚ ਕਰਵਾ ਚੌਥ ਦੇ ਤਿਉਹਾਰ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਲੱਗੀਆਂ ਖੂਬ ਰੌਣਕਾਂ
ਚੰਡੀਗੜ੍ਹ, 25 ਅਕਤੂਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਚੰਡੀਗੜ੍ਹ ਵਿਖੇ ਕਰਵਾ ਚੌਥ ਦੇ ਤਿਉਹਾਰ ਨੂੰ ਮਨਾਉਣ ਲਈ ਬਾਜ਼ਾਰਾਂ ਵਿੱਚ ਵੱਡੀ ਭੀੜ ਵੇਖੀ ਜਾ ਰਹੀ ਹੈ। ਇਸ ਵਾਰੀ ਵੀ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਜਿੱਥੇ ਖੂਬ ਸਜਾਇਆ ਗਿਆ ਹੈ ਉੱਥੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਤੇ ਮੁਟਿਆਰਾਂ ਅਤੇ ਮਹਿਲਾਵਾਂ ਦੀ ਵਧੇਰੇ ਭੀੜ ਦਿਖਾਈ ਦੇ ਰਹੀ ਹੈ।
ਚੰਡੀਗੜ੍ਹ, 25 ਅਕਤੂਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਚੰਡੀਗੜ੍ਹ ਵਿਖੇ ਕਰਵਾ ਚੌਥ ਦੇ ਤਿਉਹਾਰ ਨੂੰ ਮਨਾਉਣ ਲਈ ਬਾਜ਼ਾਰਾਂ ਵਿੱਚ ਵੱਡੀ ਭੀੜ ਵੇਖੀ ਜਾ ਰਹੀ ਹੈ। ਇਸ ਵਾਰੀ ਵੀ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਜਿੱਥੇ ਖੂਬ ਸਜਾਇਆ ਗਿਆ ਹੈ ਉੱਥੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਤੇ ਮੁਟਿਆਰਾਂ ਅਤੇ ਮਹਿਲਾਵਾਂ ਦੀ ਵਧੇਰੇ ਭੀੜ ਦਿਖਾਈ ਦੇ ਰਹੀ ਹੈ। ਬਾਜ਼ਾਰਾਂ ਵਿੱਚ ਕਰਵਾ ਚੌਥ ਦੇ ਤਿਉਹਾਰ ਪ੍ਰਤੀ ਚੰਗੀ ਰੁਚੀ ਵਿਖਾਉਂਦੇ ਹੋਏ ਮਹਿਲਾਵਾਂ ਦੇ ਕਲੱਬਾਂ ਵਲੋਂ ਵੀ ਇਸ ਤਿਉਹਾਰ ਨੂੰ ਨੂੰ ਮਨਾਉਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਦੁਕਾਨਦਾਰਾਂ ਵੀ ਆਪਣੀ ਖਰੀਦਦਾਰੀ ਤੇ ਵੇਚ-ਵੱਟ ਲਈ ਕਾਫੀ ਉਤਸ਼ਾਹਤ ਦਿਖਾਈ ਦੇ ਰਹੇ ਹਨ। ਚੰਡੀਗੜ੍ਹ ਦੇ ਸੈਕਟਰ 21 ਦੇ ਪ੍ਰਸਿੱਧ ਸ਼ੋਰੂਮ ਦੇ ਆਰ .ਐਲ ਬਜਾਜ ਦਾ ਕਹਿਣਾ ਸੀ ਕਿ ਮੁਟਿਆਰਾਂ ਅਤੇ ਮਹਿਲਾਵਾਂ ਵਧੇਰੇ ਕਰਕੇ ਹਾਰ ਸ਼ਿੰਗਾਰ ਪ੍ਰਤੀ ਕਾਫੀ ਤਵੱਜੋ ਦੇ ਰਹੀਆਂ ਹਨ ਤੇ ਉਨ੍ਹਾਂ ਵਲੋਂ ਨਵੇਂ ਨਵੇਂ ਫੈਸ਼ਨ ਨਾਲ ਸੰਬੰਧਿਤ ਚੀਜ਼ਾ ਪ੍ਰਤੀ ਖਰੀਦਦਾਰੀ ਕੀਤੀ ਜਾ ਰਹੀ ਹੈ। ਪ੍ਰਕਾਸ਼ ਕੋਸਮੈਟਿਕ ਜੋਨ ਵਿੱਚ ਵੀ ਮਹਿਲਾਵਾਂ ਦੀ ਚੰਗੀ ਭੀੜ ਵਿਖਾਈ ਦਿੱਤੀ ਅਤੇ ਦੁਕਾਨਦਾਰਾਂ ਨੂੰ ਇਹ ਆਸ ਵੀ ਹੈ ਕਿ ਕਰਵਾ ਚੌਥ ਤੱਕ ਬਾਜ਼ਾਰਾਂ ਵਿੱਚ ਇਸੇ ਤਰ੍ਹਾਂ ਦੀ ਖਰੀਦਦਾਰੀ ਹੁੰਦੀ ਰਹੇਗੀ। ਇਸੇ ਦੌਰਾਨ ਮਹਿਲਾਵਾਂ ਵੱਲੋਂ ਕਰਵਾ ਚੌਥ ਦਾ ਵਰਤ ਰੱਖਣ ਵਾਲੇ ਸਮਾਨ ਪ੍ਰਤੀ ਵੀ ਦਿਲਚਸਪੀ ਦਿਖਾਈ ਜਾ ਰਹੀ ਹੈ।