26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

“ਫ਼ੀਸ ਵਾਪਸ ਲਓ, ਪਾਰਕ ਮੁਫ਼ਤ ਰੱਖੋ”: ਬੋਟੈਨੀਕਲ ਗਾਰਡਨ ਦੇ ਮੁੱਦੇ ’ਤੇ ‘ਆਪ’ ਦਾ ਅਲਟੀਮੇਟਮ, ਲੋਕ ਭਵਨ ਵੱਲ ਮਾਰਚ ਕਰਨ ਦੀ ਚਿਤਾਵਨੀ

ਚੰਡੀਗੜ੍ਹ, 25 ਅਕਤੂਬਰ (ਅਜਾਇਬ ਸਿੰਘ ਔਜਲਾ) : ਚੰਡੀਗੜ੍ਹ ਦੇ ਬੋਟੈਨੀਕਲ ਗਾਰਡਨ ਵਿੱਚ 1 ਨਵੰਬਰ ਤੋਂ ਐਂਟਰੀ ਫੀਸ ਲਗਾਉਣ ਦੇ ਪ੍ਰਸ਼ਾਸਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਅੱਜ ਗਾਰਡਨ ਦੇ ਗੇਟ ’ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਾਰਟੀ ਨੇ ਮੰਗ ਕੀਤੀ ਕਿ ਫ਼ੀਸ ਲਗਾਉਣ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਗਾਰਡਨ ਨੂੰ ਪਹਿਲਾਂ ਵਾਂਗ ਸਾਰਿਆਂ ਲਈ ਮੁਫ਼ਤ ਰੱਖਿਆ ਜਾਵੇ।

Ad Position 21
No active advertisement
ਅਜੀਤ ਡੈਸਕ 26-10-2026
ਚੰਡੀਗੜ੍ਹ, 25 ਅਕਤੂਬਰ (ਅਜਾਇਬ ਸਿੰਘ ਔਜਲਾ) : ਚੰਡੀਗੜ੍ਹ ਦੇ ਬੋਟੈਨੀਕਲ ਗਾਰਡਨ ਵਿੱਚ 1 ਨਵੰਬਰ ਤੋਂ ਐਂਟਰੀ ਫੀਸ ਲਗਾਉਣ ਦੇ ਪ੍ਰਸ਼ਾਸਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਅੱਜ ਗਾਰਡਨ ਦੇ ਗੇਟ ’ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਾਰਟੀ ਨੇ ਮੰਗ ਕੀਤੀ ਕਿ ਫ਼ੀਸ ਲਗਾਉਣ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਗਾਰਡਨ ਨੂੰ ਪਹਿਲਾਂ ਵਾਂਗ ਸਾਰਿਆਂ ਲਈ ਮੁਫ਼ਤ ਰੱਖਿਆ ਜਾਵੇ। ਪਾਰਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਲੋਕ ਭਵਨ ਵੱਲ ਮਾਰਚ ਕੀਤਾ ਜਾਵੇਗਾ।ਪ੍ਰਦਰਸ਼ਨ ਵਿਚ ਪਾਰਟੀ ਦੇ ਅਹੁਦੇਦਾਰਾਂ, ਕੌਂਸਲਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਵਰਕਰਾਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਪ੍ਰਸ਼ਾਸਨ ਦੇ ਫ਼ੈਸਲੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਗਾਰਡਨ ਨੂੰ ਮੁਫ਼ਤ ਰੱਖਣ ਦੀ ਮੰਗ ਉਠਾਈ। ਇਲਾਕੇ ਦੇ ਕਈ ਸਥਾਨਕ ਵਸਨੀਕ ਵੀ ਪ੍ਰਦਰਸ਼ਨ ਨੂੰ ਸਮਰਥਨ ਦੇਣ ਲਈ ਪਹੁੰਚੇ। ਪਾਰਟੀ ਦਾ ਕਹਿਣਾ ਹੈ ਕਿ ਇਹ ਗਾਰਡਨ ਚੰਡੀਗੜ੍ਹ ਦੇ ਪਿੰਡਾਂ ਦੀ ਜ਼ਮੀਨ ’ਤੇ ਬਣਾਇਆ ਗਿਆ ਹੈ। ਇਹ ਜ਼ਮੀਨ ਇਸ ਮਕਸਦ ਨਾਲ ਦਿੱਤੀ ਗਈ ਸੀ ਕਿ ਸ਼ਹਿਰ ਦਾ ਵਾਤਾਵਰਣ ਸਾਫ਼ ਰਹੇ, ਲੋਕ ਸੈਰ ਕਰ ਸਕਣ ਅਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਣ। ਪਾਰਟੀ ਅਨੁਸਾਰ, ਜਿਸ ਜ਼ਮੀਨ ਨੂੰ ਲੋਕਾਂ ਨੇ ਜਨਤਕ ਭਲਾਈ ਲਈ ਦਿੱਤਾ, ਉਸੇ ਥਾਂ ’ਤੇ ਲੋਕਾਂ ਤੋਂ ਟਿਕਟ ਦੇ ਪੈਸੇ ਵਸੂਲਣਾ ਬੇਇਨਸਾਫ਼ੀ ਹੈ। ‘ਆਪ’ ਨੇ ਕਿਹਾ ਕਿ ਬੋਟੈਨੀਕਲ ਗਾਰਡਨ ਸ਼ਹਿਰ ਵਾਸੀਆਂ ਲਈ ਸਵੇਰੇ-ਸ਼ਾਮ ਸੈਰ ਕਰਨ ਅਤੇ ਸਾਫ਼-ਸੁਥਰੇ ਵਾਤਾਵਰਣ ਦਾ ਆਨੰਦ ਲੈਣ ਲਈ ਇੱਕ ਮਹੱਤਵਪੂਰਨ ਜਨਤਕ ਥਾਂ ਹੈ। ਇਸ ਨੂੰ ਫ਼ੀਸ ਦੇ ਦਾਇਰੇ ਵਿਚ ਲਿਆਉਣਾ ਆਮ ਲੋਕਾਂ ਨਾਲ ਅਨਿਆਂ ਹੋਵੇਗਾ। ਵਾਰਡ ਨੰਬਰ 1 ਦੀ ਕੌਂਸਲਰ ਜਸਵਿੰਦਰ ਕੌਰ ਨੇ ਕਿਹਾ, “ਇਹ ਪਾਰਕ ਸਾਡੇ ਬਜ਼ੁਰਗਾਂ ਦੀ ਜ਼ਮੀਨ ’ਤੇ ਬਣਿਆ ਹੋਇਆ ਹੈ। ਇੱਥੇ ਖੁੱਡਾ ਲਾਹੌਰਾ, ਜੱਸੂ, ਸਾਰੰਗਪੁਰ ਅਤੇ ਧਨਾਸ ਦੇ ਲੋਕ ਸਿਹਤ ਲਾਭ ਲੈਣ ਆਉਂਦੇ ਹਨ। ਸ਼ਾਮ ਨੂੰ ਵੀ ਲੋਕ ਇੱਥੇ ਸੈਰ ਕਰਨ ਆਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਪਿੰਡਾਂ ਦੇ ਇਲਾਕੇ ਵਿੱਚ ਇਹੀ ਇੱਕ ਪਾਰਕ ਹੈ। ਜੇਕਰ ਇੱਥੇ ਵੀ ਫ਼ੀਸ ਲੱਗਣ ਲੱਗ ਪਈ ਤਾਂ ਪਿੰਡਾਂ ਦੇ ਲੋਕ ਕਿੱਥੇ ਜਾਣਗੇ? ਸੈਕਟਰਾਂ ਵਿੱਚ ਤਾਂ ਹਰ ਸੈਕਟਰ ਦਾ ਆਪਣਾ ਪਾਰਕ ਹੈ, ਉੱਥੇ ਫ਼ੀਸ ਕਿਉਂ ਨਹੀਂ ਲਗਾਈ ਜਾਂਦੀ? ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇੱਥੇ ਕੋਈ ਫ਼ੀਸ ਨਾ ਲਗਾਈ ਜਾਵੇ।” ‘ਆਪ’ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਨੇ ਕਿਹਾ ਕਿ ਪਾਰਟੀ 26 ਅਕਤੂਬਰ ਨੂੰ ਸਮਾਂ ਲੈ ਕੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇਗੀ ਅਤੇ ਐਂਟਰੀ ਫ਼ੀਸ ਹਟਾਉਣ ਦੀ ਮੰਗ ਕਰੇਗੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, “ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਲੋਕ ਭਵਨ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ’ਤੇ ਵਿਜੇਪਾਲ (ਪ੍ਰਧਾਨ, ‘ਆਪ’ ਚੰਡੀਗੜ੍ਹ), ਸਨੀ ਔਲਖ (ਜਨਰਲ ਸਕੱਤਰ), ਕੁਲਦੀਪ ਕੁਮਾਰ (ਮੇਅਰ), ਹਰਦੀਪ ਸਿੰਘ (ਵਿਰੋਧੀ ਧਿਰ ਦੇ ਨੇਤਾ), ਕੌਂਸਲਰ ਜਸਬੀਰ ਸਿੰਘ ਲਾਡੀ, ਕੌਂਸਲਰ ਜਸਵਿੰਦਰ ਕੌਰ, ਗੁਰਦੇਵ ਯਾਦਵ (ਉਪ ਪ੍ਰਧਾਨ),ਯੋਗੇਸ਼ ਢੀਂਗਰਾ, ਜਗਪਾਲ ਸਿੰਘ ਜੱਗਾ (ਦਿਹਾਤੀ ਪ੍ਰਧਾਨ), ਦੀਪਾ ਦੂਬੇ, ਗੁਰਮੀਤ ਰਾਣਾ, ਹੈਪੀ, ਅਵਤਾਰ, ਰੋਸ਼ਨ, ਦਿਲਦਾਰ ਸਿੰਘ, ਸਨੀ ਬੈਰਵਾ, ਦੇਵਕ ਸੋਨੀ (ਯੂਥ ਪ੍ਰਧਾਨ) ਅਤੇ ਮੋਂਟੀ (ਸੀਨੀਅਰ ਉਪ ਪ੍ਰਧਾਨ) ਆਦਿ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਅਪਰਾਧਿਕ ਪਿਛੋਕੜ ਵਾਲਿਆਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾਣ - ਪਵਨ ਦੀਵਾਨ ਰਾਜਪਾਲ ਤੇ ਡੀ.ਜੀ.ਪੀ. ਨੂੰ ਲਿਖਿਆ ਪੱਤਰ, ਸ... ਅਗਲੀ ਖ਼ਬਰ ਚੰਡੀਗੜ੍ਹ ਵਿਚ ਕਰਵਾ ਚੌਥ ਦੇ ਤਿਉਹਾਰ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਲੱਗੀਆਂ ਖੂਬ ਰੌਣਕਾਂ
Ad Position 24