08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੀ. ਜੀ. ਆਈ. ਕਰਮਚਾਰੀਆਂ ਨੇ ਦੀਵਾਲੀ ਬੋਨਸ ਨਾ ਮਿਲਣ ਦੀ ਸੂਰਤ ’ਚ ਕੀਤੀ ਹੜਤਾਲ

ਚੰਡੀਗੜ੍ਹ, 7 ਨਵੰਬਰ (ਮਾਰਕੰਡਾ)-ਪੀ. ਜੀ.

Ad Position 21
No active advertisement
ਅਜੀਤ ਡੈਸਕ 08-11-2026
ਚੰਡੀਗੜ੍ਹ, 7 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਦੇ ਨਾਨ-ਫੈਕਲਟੀ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਬੋਨਸ ਦੀ ਮੰਗ ਕਰਦੇ ਆ ਰਹੇ ਹਨ। ਕਰਮਚਾਰੀਆਂ ਅਨੁਸਾਰ ਸਾਲ 2015 ਤੋਂ ਬਾਅਦ ਉਨ੍ਹਾਂ ਦਾ ਨਾਂਅ ਕੇਂਦਰ ਸਰਕਾਰ ਦੇ ਬੋਨਸ ਸੰਬੰਧੀ ਹੁਕਮਾਂ ਵਿਚੋਂ ਹਟਾ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਹਰ ਸਾਲ ਸੰਘਰਸ਼ ਤੇ ਧਰਨੇ ਦੇ ਕੇ ਬੋਨਸ ਲੈਣਾ ਪੈਂਦਾ ਹੈ। ਕਰਮਚਾਰੀਆਂ ਦੇ ਪ੍ਰਧਾਨ ਬੇਅੰਤ ਕੰਬੋਜ ਨੇ ਦੱਸਿਆ ਕਿ ਇਸ ਵਾਰ ਵੀ ਅਜਿਹਾ ਹੀ ਕੀਤਾ ਬੋਨਸ ਨਾ ਕਾਰਨ ਸਾਰੇ ਕਰਮਚਾਰੀਆਂ ਵਲੋਂ ਹੜਤਾਲ ਸ਼ੁਰੂ ਕੀਤੀ ਗਈ। ਕਰਮਚਾਰੀਆਂ ਨੇ ਮੁੜ ਰੋਸ ਪ੍ਰਦਰਸ਼ਨ ਪੀ. ਜੀ. ਆਈ. ਡਾਇਰੈਕਟਰ ਦੇ ਦਫ਼ਤਰ ਅੱਗੇ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੀ. ਜੀ. ਆਈ. ਪ੍ਰਸ਼ਾਸਨ ਨੇ ਬੋਨਸ ਦੇਣ ਦਾ ਭਰੋਸਾ ਦਿੱਤਾ ਹੈ। ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬੇਅੰਤ ਕੰਬੋਜ ਨੇ ਕਿਹਾ ਕਿ ਡਾਇਰੈਕਟਰ ਵਲੋਂ ਫਾਈਲ ’ਤੇ ਦਸਤਖ਼ਤ ਕਰਨ ਤੋਂ ਬਾਅਦ ਮੰਗਲਵਾਰ ਤੱਕ ਕਰਮਚਾਰੀਆਂ ਦੇ ਖਾਤਿਆਂ ਵਿਚ ਬੋਨਸ ਦੀ ਰਕਮ ਆਉਣ ਦੀ ਉਮੀਦ ਹੈ। ਭਰੋਸੇ ਤੋਂ ਬਾਅਦ ਕਰਮਚਾਰੀਆਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਮੰਗਲਵਾਰ ਨੂੰ ਬੋਨਸ ਦੀ ਰਕਮ ਖਾਤਿਆਂ ਵਿਚ ਨਾ ਆਈ, ਤਾਂ ਹੜਤਾਲ ਨੂੰ ਫਿਰ ਜਾਰੀ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸੰਕੇਤਕ ਭਾਸ਼ਾ ਦੇ ਦੁਭਾਸ਼ੀਆਂ ਲਈ 40 ਘੰਟਿਆਂ ਦਾ ਮੀਡੀਏਸ਼ਨ ਸਿਖਲਾਈ ਪ੍ਰੋਗਰਾਮ... ਅਗਲੀ ਖ਼ਬਰ ਚੰਡੀਗੜ੍ਹ ’ਚ ਗੌਰਮਿੰਟ ਤੇ ਨਗਰ ਨਿਗਮ ਕਰਮਚਾਰੀਆਂ ਅਤੇ ਕਾਮਿਆਂ ਦੀ ਤਾਲਮੇਲ ਕਮੇਟੀ ਨੇ ਮਨਾਈ ‘ਕਾਲੀ ਦੀਵਾਲੀ’
Ad Position 24