08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵਰਕ ਵੀਜ਼ਾ ਦਿਵਾਉਣ ਦੇ ਨਾਂਅ ’ ਤੇ ਨਿਪਾਲ ਦੀ ਮਹਿਲਾ ਨਾਲ 7.97 ਲੱਖ ਦੀ ਠੱਗੀ

ਚੰਡੀਗੜ੍ਹ, 7 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਵਿਚ ਵਰਕ ਵੀਜ਼ਾ ਦਿਵਾਉਣ ਦੇ ਨਾਂਅ ’ਤੇ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਨਿਪਾਲ ਦੀ ਰਹਿਣ ਵਾਲੀ ਇਕ ਮਹਿਲਾ ਨਾਲ 7 ਲੱਖ 97 ਹਜ਼ਾਰ 400 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ।

Ad Position 21
No active advertisement
ਅਜੀਤ ਡੈਸਕ 08-11-2026
ਚੰਡੀਗੜ੍ਹ, 7 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਵਿਚ ਵਰਕ ਵੀਜ਼ਾ ਦਿਵਾਉਣ ਦੇ ਨਾਂਅ ’ਤੇ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਨਿਪਾਲ ਦੀ ਰਹਿਣ ਵਾਲੀ ਇਕ ਮਹਿਲਾ ਨਾਲ 7 ਲੱਖ 97 ਹਜ਼ਾਰ 400 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-40 ਸਥਿਤ ਐੱਸ. ਸੀ. ਓ. ਨੰਬਰ 66 ਵਿਖੇ ਚੱਲ ਰਹੀ ਸਕਾਈ ਵਿੰਗ ਗਲੋਬਲ ਕੰਸਲਟੈਂਸੀ ਅਤੇ ਇਸ ਦੇ ਸੰਚਾਲਕ ਰੋਹਿਤ ਤੇ ਹੋਰਨਾਂ ’ਤੇ ਵਰਕ ਵੀਜ਼ਾ ਦਿਵਾਉਣ ਦੇ ਨਾਂਅ ’ਤੇ ਉਕਤ ਰਕਮ ਦੀ ਧੋਖਾਧੜੀ ਕਰਨ ਦੇ ਦੋਸ਼ ਲਗਾਏ ਹਨ। ਮਹਿਲਾ ਅਨੁਸਾਰ ਉਸ ਨਾਲ ਵੀਜ਼ਾ ਦਿਵਾਉਣ ਦੇ ਨਾਂਅ ’ਤੇ ਵੱਖ-ਵੱਖ ਕਿਸ਼ਤਾਂ ਵਿਚ ਮੁਲਜ਼ਮਾਂ ਵਲੋਂ 7.97 ਲੱਖ ਰੁਪਏ ਦੀ ਰਕਮ ਹਾਸਿਲ ਕਰ ਲਈ ਗਈ, ਪਰੰਤੂ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਤੇ ਨਾ ਹੀ ਉਸ ਵਲੋਂ ਅਦਾ ਕੀਤੀ ਗਈ ਰਕਮ ਨੂੰ ਵਾਪਸ ਕੀਤਾ। ਵਾਰ-ਵਾਰ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਦੇ ਚੱਕਰ ਕੱਟ ਕੇ ਪ੍ਰੇਸ਼ਾਨ ਹੋਈ ਮਹਿਲਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੇ ਮੁੱਢਲੀ ਜਾਂਚ ਦੇ ਆਧਾਰ ’ਤੇ ਥਾਣਾ ਸੈਕਟਰ-39 ਦੀ ਪੁਲਿਸ ਨੇ ਧਾਰਾ 318(4) ਅਤੇ 61(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ‘ਦੀਵਾਲੀ’ ਦੇ ਤਿਉਹਾਰ ਤੇ ‘ਬੰਦੀ ਛੋੜ ਦਿਵਸ’ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ... ਅਗਲੀ ਖ਼ਬਰ ਇਰਾਦਾ ਕਤਲ ਮਾਮਲੇ ’ਚ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
Ad Position 24