ਵਿੱਦਿਆ ਵੈਲੀ ਸਕੂਲ ਖਰੜ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਖਰੜ, 7 ਨਵੰਬਰ (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਉਤਸ਼ਾਹ ਨਾਲ ਮਨਾਇਆ। ਤਿਉਹਾਰ ਨੂੰ ਮੁੱਖ ਰੱਖਦਿਆਂ ਸਕੂਲ ਕੈਂਪਸ ਨੂੰ ਰੰਗੋਲੀਆਂ, ਲਾਈਟਾਂ ਅਤੇ ਰਵਾਇਤੀ ਸਜਾਵਟੀ ਵਸਤਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ।
ਖਰੜ, 7 ਨਵੰਬਰ (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਉਤਸ਼ਾਹ ਨਾਲ ਮਨਾਇਆ। ਤਿਉਹਾਰ ਨੂੰ ਮੁੱਖ ਰੱਖਦਿਆਂ ਸਕੂਲ ਕੈਂਪਸ ਨੂੰ ਰੰਗੋਲੀਆਂ, ਲਾਈਟਾਂ ਅਤੇ ਰਵਾਇਤੀ ਸਜਾਵਟੀ ਵਸਤਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ, ਜਦਕਿ ਦੀਵਿਆਂ ਦੀ ਸਜਾਵਟ, ਕਲਾ ਤੇ ਸ਼ਿਲਪਕਾਰੀ ਆਦਿ ਨਾਲ ਸੰਬੰਧਿਤ ਪੇਸ਼ਕਾਰੀਆਂ ਰਾਹੀਂ ਆਪਣੀ ਸਿਰਜਣਾਕਤਮਕਤਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਪਰਸਨ ਸੁਰਿੰਦਰ ਕੌਰ ਤੇ ਡਾਇਰੈਕਟਰ ਸਿਮਰਪ੍ਰੀਤ ਸਿੰਘ ਨੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਜਦਕਿ ਪ੍ਰਿੰ. ਡਾ. ਸੁਮਨ ਲਤਾ ਨੇ ਆਪਣੇ ਸੰਦੇਸ਼ ਦੌਰਾਨ ਸਾਰੇ ਬੱਚਿਆਂ ਨੂੰ ਵਾਤਾਵਰਨ ਅਨੁਕੂਲ ਦੀਵਾਲੀ ਮਨਾਉਂਦਿਆਂ ਦਿਆਲਤਾ, ਹਮਦਰਦੀ ਤੇ ਸਕਰਾਤਮਕਤਾ ਦੀ ਰੌਸ਼ਨੀ ਫੈਲਾਉਣ ਦਾ ਸੁਨੇਹਾ ਦਿੱਤਾ।