ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਤੇਜ ਰਾਮ ਸ਼ਰਮਾ ਗੁਜਰ ਗੌਡ ਬ੍ਰਾਹਮਣ ਸਭਾ ਪੰਜਾਬ ਅਤੇ ਹਰਿਆਣਾ ਦੇ ਉੱਪ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 13-07-2026

ਤਲਵੰਡੀ ਸਾਬੋ, 12 ਜੁਲਾਈ (ਰਣਜੀਤ ਸਿੰਘ ਰਾਜੂ)- ਸਮਾਜ ਸੇਵਾ ਦੇ ਖੇਤਰ ਵਿਚ ਗੌਡ ਬ੍ਰਾਹਮਣਾਂ ਨੂੰ ਇਕਜੁੱਟ ਕਰਨ ਦੇ ਮਕਸਦ ਨਾਲ ਤਲਵੰਡੀ ਸਾਬੋ ਨਗਰ ਦੀ ਨਾਮੀ ਸ਼ਖ਼ਸੀਅਤ ਤੇਜ਼ ਰਾਮ ਸ਼ਰਮਾ ਨੂੰ ਗੁਜਰ ਗੌਡ ਬ੍ਰਾਹਮਣ ਸਭਾ ਪੰਜਾਬ ਅਤੇ ਹਰਿਆਣਾ ਇਕਾਈ ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇੱਥੇ ਰੱਖੇ ਗਏ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਹਰੀ ਰਾਮ ਜਾਜੜਾ, ਉਪ ਮਹਾਂਮੰਤਰੀ ਮਹੇਸ਼ ਉਪਧਿਆਏ, ਸ੍ਰੀ ਬਸੰਤ ਪਿਰਗਾਵਤ ਮੰਤਰੀ ਨੇ ਸਰਬ ਸੰਮਤੀ ਨਾਲ ਮੁਹਤਬਰ ਸ਼ਖ਼ਸੀਅਤ ਤੇਜ਼ ਰਾਮ ਸ਼ਰਮਾ ਨੂੰ ਪੰਜਾਬ ਅਤੇ ਹਰਿਆਣੇ ਦਾ ਉੱਪ ਪ੍ਰਧਾਨ ਬਣਾਇਆ ਗਿਆ। ਉੱਪ ਪ੍ਰਧਾਨ ਬਣਨ ਤੇ ਸ਼ਰਮਾ ਨੂੰ ਡੇਰਾ ਦਾਦੂ ਪੰਥੀ ਦੇ ਮੁੱਖ ਸੇਵਾਦਾਰ ਤੁਰਤ ਦਾਸ ਨੇ ਆਸ਼ੀਰਵਾਦ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਸਮਾਜ ਦੀ ਤਰੱਕੀ ਲਈ ਯਤਨਸ਼ੀਲ ਰਹਿਣਗੇ। ਨਿਯੁਕਤੀ ਉਪਰੰਤ ਗੱਲਬਾਤ ਕਰਦਿਆਂ ਤੇਜ ਰਾਮ ਸ਼ਰਮਾ ਨੇ ਗੁਜਰ ਗੌਡ ਬ੍ਰਾਹਮਣ ਸਭਾ ਦੇ ਸਮੂਹ ਆਗੂਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਯਕੀਨ ਦਵਾਇਆ ਕਿ ਉਹ ਆਪਣੇ ਭਾਈਚਾਰੇ ਦੀ ਸੇਵਾ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ।ਇਸ ਮੌਕੇ ਮਾਸਟਰ ਬੁੱਧਰਾਮ ਸ਼ਰਮਾ, ਸੁਰਿੰਦਰ ਕੁਮਾਰ ਦੁੱਲਾ ਸ਼ਰਮਾ, ਅੰਗਰੇਜ਼ ਸ਼ਰਮਾ, ਤਰਸੇਮ ਸ਼ਰਮਾ, ਬਾਬੂ ਰਾਮ, ਪ੍ਰਿਤਪਾਲ ਸ਼ਰਮਾ, ਪ੍ਰੇਮ ਕੁਮਾਰ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਘਣਸ਼ਿਆਮ ਸ਼ਰਮਾ, ਦਵਿੰਦਰ ਸ਼ਰਮਾ ਜੇ.ਈ ਨਗਰ ਕੌਂਸਲ, ਡਾਕਟਰ ਦੇਵੀ ਲਾਲ ਸ਼ਰਮਾ, ਮੋਹਨ ਲਾਲ ਸ਼ਰਮਾ, ਮਾਸਟਰ ਰਾਕੇਸ਼ ਸ਼ਰਮਾ ਦਾਨੇਵਾਲੀਆ, ਲਖਵੀਰ ਸ਼ਰਮਾ, ਚਰਨਜੀਤ ਸ਼ਰਮਾ, ਦੀਪਕ ਸ਼ਰਮਾ, ਰਛਪਾਲ ਸ਼ਰਮਾ, ਜਸਪਾਲ ਸ਼ਰਮਾ ਸਮੇਤ ਵੱਡੀ ਤਾਦਾਦ ਵਿਚ ਬ੍ਰਾਹਮਣ ਭਾਈਚਾਰੇ ਦੇ ਆਗੂ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭਗਤਾ ਦੇ ਨਵੇਂ ਪ੍ਰਧਾਨ ‘ਸੀਰਾ ਪੰਨੂੰ’ ਦਾ ਸਨਮਾਨ ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਤਹਿਤ ਘਰ ਅੰਦਰ ਦਾਖਲ ਹੋ ਕੇ ਮਹਿਲਾ ਦੀ ਕੁੱਟਮਾਰ
Ad Position 24
No active advertisement