23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

6.75 ਗ੍ਰਾਮ ਚਿੱਟੇ ਸਮੇਤ ਇਕ ਨਸ਼ਾ ਤਸਕਰ ਕਾਬੂ <br/>

Ad Position 21
No active advertisement
ਅਜੀਤ ਡੈਸਕ 06-04-2026
ਗੋਨਿਆਣਾ, 5 ਅਪ੍ਰੈਲ (ਲਛਮਣ ਦਾਸ ਗਰਗ)-ਸਰਕਾਰ ਵਲੋਂ ਸੂਬੇ ਵਿਚ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਗਈ ਮੁਹਿੰਮ ਤਹਿਤ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ 6.75 ਗ੍ਰਾਮ ਚਿੱਟੇ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਦਿਲਬਾਗ ਸਿੰਘ ਅਤੇ ਹੌਲਦਾਰ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਲਾਕੇ ਦੇ ਪਿੰਡ ਬਲਾਹੜ ਵਿੰਝੂ ਕੋਲੋਂ ਲੰਘਦੇ ਕੋਟਭਾਈ ਰਜਵਾਹੇ ਦੇ ਪੁਲ ਕੋਲ ਇਕ ਨਸ਼ਾ ਤਸਕਰ ਨਸ਼ੇ ਦੀ ਖ਼ਰੀਦੋ ਫ਼ਰੋਖ਼ਤ ਕਰਨ ਦੀ ਆੜ ਵਿਚ ਘੁੰਮ ਰਿਹਾ ਹੈ | ਜਿਸ ਤਹਿਤ ਪੁਲਿਸ ਨੇ ਉਕਤ ਪੁਲ ਕੋਲ ਟਰੈਪ ਲਗਾ ਕੇ ਜਿਉਂ ਹੀ ਉਥੋਂ ਲੰਘ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪੁਲਿਸ ਨੇ ਉਸ ਕੋਲੋਂ 6.75 ਗ੍ਰਾਂਮ ਚਿੱਟਾ ਬਰਾਮਦ ਕੀਤਾ | ਪੁਲਿਸ ਨੇ ਨਸ਼ਾ ਤਸਕਰ ਦੀ ਪਹਿਚਾਣ ਹਰੀ ਚੰਦ ਪੱੁਤਰ ਪੀਤੂ ਰਾਮ ਵਾਸੀ ਗੋੋਨਿਆਣਾ ਮੰਡੀ ਵਜੋਂ ਕੀਤੀ ਹੈ | ਪੁਲਿਸ ਨੇ ਹਰੀ ਚੰਦ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਦਮਸ੍ਰੀ ਸੰਤ ਸੀਚੇਵਾਲ ਅੱਜ ਬੁਢਲਾਡਾ 'ਚ ਅਗਲੀ ਖ਼ਬਰ ਬੀ.ਕੇ.ਯੂ. ਪੰਜਾਬ ਦੀ ਅਹਿਮ ਬੈਠਕ <br/>
Ad Position 24