24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਪਿੰਡ ਪੱਧਰ 'ਤੇ ਕੀਤਾ ਜਾ ਰਿਹਾ ਜਾਗਰੂਕ-ਬੂਟਾ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 06-04-2026
ਮਾਨਸਾ, 5 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੇ ਨਿਰਦੇਸ਼ਾਂ ਹੇਠ ਐੱਸ.ਐੱਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ 'ਚ ਜ਼ਿਲ੍ਹਾ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਮੁਹਿੰਮ ਦੇ ਸਾਰਥਿਕ ਸਿੱਟੇ ਮਿਲ ਰਹੇ ਹਨ | ਇਹ ਦਾਅਵਾ ਡੀ.ਐੱਸ.ਪੀ. ਸਬ-ਡਵੀਜਨ ਮਾਨਸਾ ਬੂਟਾ ਸਿੰਘ ਗਿੱਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਕਾਸੋ ਅਪ੍ਰੇਸ਼ਨ ਤਹਿਤ ਜਿੱਥੇ ਨਸ਼ਿਆਂ ਪ੍ਰਭਾਵਿਤ ਖੇਤਰਾਂ 'ਚ ਤਲਾਸ਼ੀ ਮੁਹਿੰਮ ਜਾਰੀ ਹੈ ਉੱਥੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ | ਸ. ਗਿੱਲ ਦੀ ਅਗਵਾਈ 'ਚ ਪੁਲਿਸ ਪਾਰਟੀਆਂ ਵਲੋਂ ਕੋਟਧਰਮੂ, ਉੱਡਤ ਭਗਤ ਰਾਮ ਛਾਪਿਆਂਵਾਲੀ, ਗਾਗੋਵਾਲ, ਮੂਸਾ ਆਦਿ ਪਿੰਡਾਂ 'ਚ ਇਕੱਤਰਤਾਵਾਂ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਦਾ ਸਹਿਯੋਗ ਕਰਨ | ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਗਿ੍ਫ਼ਤ 'ਚ ਆਏ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਕਰਵਾ ਕੇ ਨਸ਼ਿਆਂ ਤੋਂ ਮੁਕਤ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਨਸ਼ਾ ਤਸਕਰਾਂ ਦੀ ਸੂਹ ਪੁਲਿਸ ਨੂੰ ਦੇ ਸਕਦਾ ਹੈ, ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਇਸ ਮੌਕੇ ਚੌਂਕੀ ਇੰਚਾਰਜ ਠੂਠਿਆਂ ਵਾਲੀ ਮੱਖਣ ਸਿੰਘ ਗੋਰਾ, ਚੌਕੀ ਇੰਚਾਰਜ ਨਰਿੰਦਰਪੁਰਾ ਰਾਜਵਿੰਦਰ ਸਿੰਘ, ਚੌਂਕੀ ਇੰਚਾਰਜ ਕੋਟਧਰਮੂ ਬਲਜਿੰਦਰ ਸਿੰਘ ਖੱਡੂ, ਚੌਂਕੀ ਇੰਚਾਰਜ ਬਹਿਣੀਵਾਲ ਗੁਰਦੀਪ ਸਿੰਘ ਝੰਡੂਕੇ, ਥਾਣੇਦਾਰ ਭੁਪਿੰਦਰ ਸਿੰਘ ਰਾਜਗੜ੍ਹ ਕੁੱਬੇ ਆਦਿ ਤੋਂ ਇਲਾਵਾ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ 'ਚ ਗਰੁੱਪ-ਡੀ ਦੀਆਂ ਅਸਾਮੀਆਂ ਲਈ ਕਰਵਾਈ ਪ੍ਰੀਖਿਆ ਨੇਪਰੇ ਚੜ੍ਹੀ <br/> ਅਗਲੀ ਖ਼ਬਰ ਸ਼ਹਿਰ 'ਚ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਲੋਕ ਡਾਹਢੇ ਪ੍ਰੇਸ਼ਾਨ <br/>
Ad Position 24