ਨਥਾਣਾ, 13 ਅਪ੍ਰੈਲ (ਗੁਰਦਰਸ਼ਨ ਲੁੱਧੜ)-ਨਗਰ ਨਥਾਣਾ ਵਿਖੇ ਹਲਕਾ ਵਿਧਾਇਕ ਵਲੋਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ | ਹਲਕਾ ਵਿਧਾਇਕ ਨੇ ਕਿਹਾ ਕਿ ਨਗਰ ਵਿਖੇ ਜਿਸ ਤਰ੍ਹਾਂ ਸਰਕਾਰ ਵਲੋਂ ਜਲ ਨਿਕਾਸੀ ਪ੍ਰੋਜੈਕਟ ਦੀ ਉਸਾਰੀ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਹੀ ਰਹਿੰਦੇ ਵਿਕਾਸ ਕਾਰਜਾਂ ਦੀ ਉਸਾਰੀ ਵਿਚ ਵੀ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ | ਇਸ ਮੌਕੇ ਨਗਰ ਨਥਾਣਾ ਦੇ ਪੰਚਾਇਤੀ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸੂਬੇ ਦੇ ਸਰਬਪੱਖੀ ਵਿਕਾਸ ਤਹਿਤ ਨਗਰ ਨਥਾਣਾ ਲਈ ਲਗਭਗ 13 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟਾਂ ਦੀ ਉਸਾਰੀ ਮੁਕੰਮਲ ਹੋਵੇਗੀ, ਜਿਨ੍ਹਾਂ ਵਿਚ ਬਾਬਾ ਕਾਲੂ ਨਾਥ ਯਾਦਗਾਰੀ ਪਾਰਕ ਵਿਖੇ ਆਧੁਨਿਕ ਲਾਇਬਰੇਰੀ ਦਾ ਨਿਰਮਾਣ, ਨਗਰ ਦੀ ਪੱਤੀ ਬੱਲਾ ਵਿਖੇ ਮਿੰਨੀ ਮੈਰਿਜ ਪੈਲੇਸ ਦੀ ਉਸਾਰੀ ਅਤੇ ਵੱਖ-ਵੱਖ ਸੜਕਾਂ ਨੂੰ ਬਣਾਇਆ ਜਾਵੇਗਾ | ਇਸ ਤੋਂ ਇਲਾਵਾ ਨਗਰ ਵਿਚ ਵਾਟਰ ਵਰਕਸ ਪ੍ਰੋਜੈਕਟ ਨੂੰ ਜਲਦੀ ਮੁਕੰਮਲ ਕਰਕੇ ਘਰ-ਘਰ ਪੀਣ ਵਾਲਾ ਪਾਣੀ ਪਹੁੰਚਾਇਆ ਜਾਵੇਗਾ | ਇਸ ਮੌਕੇ ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਇੰਦਰਵੀਰ ਕੌਰ, ਕੌਂਸਲਰ ਨਸੀਬ ਕੌਰ, ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ ਜੱਗੀ, 'ਆਪ' ਆਗੂ ਸੁਖਮੰਦਰ ਸਿੰਘ, ਯੂਥ ਆਗੂ ਰੇਸ਼ਮ ਸਿੰਘ ਅਤੇ ਵੱਖ-ਵੱਖ ਵਾਰਡਾਂ ਤੋਂ ਪਾਰਟੀ ਵਰਕਰ ਹਾਜ਼ਰ ਸਨ |
ਹਲਕਾ ਵਿਧਾਇਕ ਨੇ ਨਗਰ ਨਥਾਣਾ ਵਿਚ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ <br/>
ਅਜੀਤ ਡੈਸਕ
14-04-2026