02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਨਸ਼ੇ ਦੀ ਵੱਧ ਡੋਜ਼ (ਮਾਤਰਾ) ਦੇ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਇਕ 'ਤੇ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 14-04-2026
ਬਠਿੰਡਾ, 13 ਅਪ੍ਰੈਲ (ਵੀਰਪਾਲ ਸਿੰਘ)-ਨਸ਼ੇ ਦੀ ਵੱਧ ਡੋਜ਼ ਦੇ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਾਲਾ ਰਾਮ ਪੁੱਤਰ ਸੂਰਜ ਰਾਮ ਵਾਸੀ ਜਨਤਾ ਨਗਰ ਬਠਿੰਡਾ ਵਲੋਂ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਲੜਕਾ ਭੌਂਦੂ ਜੋ ਕਿ ਨਸ਼ੇ ਕਰਨ ਦਾ ਆਦੀ ਹੋਣ ਕਰਕੇ ਘਰੋਂ ਬਾਹਰ ਰਹਿਣ ਦਾ ਆਦੀ ਬਣ ਗਿਆ, ਕਿਸੇ ਅਣਪਛਾਤੇ ਵਿਅਕਤੀ ਵਲੋਂ ਭੌਂਦੂ ਦੇ ਨਸ਼ੇ ਦੀ ਵੱਧ ਡੋਜ਼ (ਮਾਤਰਾ) ਵਾਲਾ ਟੀਕਾ ਲਗਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ | ਪੁਲਿਸ ਵਲੋਂ ਸ਼ਿਕਾਇਤ ਕਰਤਾ ਮਿ੍ਤਕ ਦੇ ਪਿਤਾ ਕਾਲਾ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ 'ਤੇ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਹੈ |
ਚਾਰ ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
ਕੋਟਫੱਤਾ, 13 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਚÏਕੀ ਇੰਡਸਟਰੀਅਲ ਏਰੀਆ (ਕੋਟਸ਼ਮੀਰ) ਦੇ ਨਵ ਨਿਯੁਕਤ ਇੰਚਾਰਜ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਚÏਾਕੀ ਦੇ ਏ ਐਸ ਆਈ ਅਰਜਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਕਟਾਰ ਸਿੰਘ ਵਾਲਾ ਦੀ ਹੱਦ ਵਿਚ ਦੋ ਵਿਅਕਤੀ ਨਸ਼ੇ ਦੀ ਹਾਲਤ 'ਚ ਮਿਲੇ ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ¢ ਦੋਵਾਂ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 80 ਅਧੀਨ ਧਾਰਾ 21 ਏ,61,185 ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਥਾਣਾ ਸਦਰ ਬਠਿੰਡਾ ਦੀ ਹਵਾਲਾਤ 'ਚ ਬੰਦ ਕਰ ਦਿੱਤਾ¢ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਮਹਿਰਾਜ ਵਜੋਂ ਹੋਈ¢
ਵਿਸਾਖੀ ਮੇਲੇ ਦੌਰਾਨ ਸੀ.ਐਚ.ਸੀ. ਗੋਨਿਆਣਾ ਦਾ ਸਟਾਫ਼ ਸਨਮਾਨਿਤ
ਗੋਨਿਆਣਾ, 13 ਅਪ੍ਰੈਲ (ਲਛਮਣ ਦਾਸ ਗਰਗ)- ਡਾਇਰੈਕਟਰ ਈ.ਐਸ.ਆਈ/ਸਮਾਜਿਕ ਬੀਮਾ ਯੋਜਨਾ ਪੰਜਾਬ ਡਾਕਟਰ ਅਨਿਲ ਗੋਇਲ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਕੌਸ਼ਲ ਦੀ ਅਗਵਾਈ ਹੇਠ ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਗੋਨਿਆਣਾ ਦੇ 17 ਅਧਿਕਾਰੀ ਅਤੇ ਕਰਮਚਾਰੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਬਦਲੇ ਵਿਸਾਖੀ ਦੇ ਮੌਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਨੇ ਦੱਸਿਆ ਕਿ ਇਨ੍ਹਾਂ ਸਨਮਾਨਿਤ ਅਧਿਕਾਰੀ ਅਤੇ ਕਰਮਚਾਰੀਆਂ ਵਿਚ ਪੀ.ਐਚ.ਸੀ. ਬੱਲੂਆਣਾ ਦੇ ਇੰਚਾਰਜ ਡਾਕਟਰ ਰਵਨੀਤ ਕੌਰ, ਆਪਥਾਲਮਿਕ ਅਫ਼ਸਰ ਸੁਨੀਤਾ ਸ਼ਰਮਾ, ਸਟੈਨੋਗ੍ਰਾਫ਼ਰ ਰਮਨਦੀਪ ਕੌਰ, ਨਰਸਿੰਗ ਸਿਸਟਰ ਇੰਚ. ਸਰਬਜੀਤ ਕੌਰ, ਫਾਰਮੇਸੀ ਅਫ਼ਸਰ ਸ਼ੁਭਮ ਸ਼ਰਮਾ, ਸੁਪਰਵਾਈਜ਼ਰ ਰੂਪ ਸਿੰਘ, ਸੁਪਰਵਾਈਜ਼ਰ ਸ਼ਵਿੰਦਰਪਾਲ ਕੌਰ, ਸੀ. ਐਚ. ਓ.ਅਮਨਦੀਪ ਕੌਰ, ਕੰਪਿਊਟਰ ਆਪਰੇਟਰ ਨਿਸ਼ਾ, ਲੈਬ.ਟੈਕਨੀਸ਼ੀਅਨ ਕੁਲਵੰਤ ਸਿੰਘ, ਰੇਡਿਓਗ੍ਰਾਫ਼ਰ ਲਵਪ੍ਰੀਤ ਸਿੰਘ, ਰਵਿੰਦਰ ਕੌਰ, ਮਨਜਿੰਦਰ ਸਿੰਘ, ਵਾਰਡ ਅਟੈਂਡੈਂਟ ਗੁਰਾਂਦਿੱਤਾ ਸਿੰਘ, ਆਸ਼ਾ ਫੈਸੀਲੀਟੇਟਰ ਕਿਰਨਵੀਰ ਕੌਰ, ਆਸ਼ਾ ਵਰਕਰ ਭੁਪਿੰਦਰ ਕੌਰ ਬੁਰਜ ਮਹਿਮਾ ਅਤੇ ਸਫ਼ਾਈ ਸੇਵਕ ਗੁਰਤੇਜ ਸਿੰਘ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਅਫ਼ੀਮ, ਜ਼ਰਦਾ, ਸਿਗਰੇਟਾਂ ਦਾ ਪੈਕਟ ਫੜਿਆ, ਸਿਪਾਹੀ ਨੂੰ ਜ਼ਮਾਨਤ 'ਤੇ ਛੱਡਿਆ <br/> ਬਠਿੰਡਾ ਜੇਲ੍ਹ 'ਚ ਤਾਇਨਾਤ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਪ੍ਰੀਤ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਹਲਕੇ ਦੇ ਲੋਕਾਂ 'ਚ ਖ...
Ad Position 24
No active advertisement