18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਠਿੰਡਾ ਵਿਖੇ ਕਥਕ ਤੇ ਭਾਰਤੀ ਸ਼ਾਸਤਰੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 27-04-2026
ਬਠਿੰਡਾ, 26 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ 'ਚ ਕਲਾ, ਸੱਭਿਆਚਾਰ ਅਤੇ ਅਧਿਆਤਮਿਕ ਭਾਵਨਾਵਾਂ ਨਾਲ ਭਰਪੂਰ 'ਨਿ੍ਤ ਅਰਪਣ- ਏ ਕਥਕ ਆਫਰਿੰਗ ਟੂ ਦ ਡਿਵਾਈਨ' ਨਾਮਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੰਗਲਾਚਰਨ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਕਥਕ ਦੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਗੁਰੂ-ਸ਼ਿਸ਼ ਪਰੰਪਰਾ, ਭਾਰਤੀ ਸਭਿਆਚਾਰ ਅਤੇ ਸ਼ਾਸਤਰੀ ਨਿ੍ਤ ਦੀ ਗਰਿਮਾ ਨੂੰ ਮੰਚ 'ਤੇ ਜੀਵੰਤ ਕਰ ਦਿੱਤਾ | ਇਸ ਮੌਕੇ ਆਸਾਮ ਤੋਂ ਪਹੁੰਚੇ ਪ੍ਰਸਿੱਧ ਕਲਾਕਾਰ ਕੌਸ਼ਿਕ ਦੱਤਾ (ਕਥਕ) ਅਤੇ ਲਖਿਆਜੀਤ ਬਰੂਆ (ਕਥਕ ਅਤੇ ਸੱਤਰੀਆ) ਦੀਆਂ ਪੇਸ਼ਕਾਰੀਆਂ ਖ਼ਾਸ ਆਕਰਸ਼ਨ ਰਹੀਆਂ | ਇਸ ਮੌਕੇ ਕਥਕ ਗੁਰੂ ਪ੍ਰੇਰਣਾ ਵਾਲਿਵਡੇਕਰ ਨੇ ਕਿਹਾ ਕਿ ਨਿ੍ਤ ਅਰਪਣ ਮੇਰੇ ਲਈ ਸਿਰਫ਼ ਇਕ ਮੰਚੀ ਪੇਸ਼ਕਾਰੀ ਨਹੀਂ, ਸਗੋਂ ਨਿ੍ਤ ਰਾਹੀਂ ਰੱਬ ਨੂੰ ਸਮਰਪਿਤ ਇਕ ਰੂਹਾਨੀ ਯਾਤਰਾ ਹੈ | ਸਾਡਾ ਯਤਨ ਹੈ ਕਿ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਨਾਲ ਜੁੜੇ ਅਤੇ ਕਥਕ ਵਰਗੀ ਮਹਾਨ ਕਲਾ ਨੂੰ ਅੱਗੇ ਵਧਾਏ | ਉਨ੍ਹਾਂ ਕਿਹਾ ਕਿ ਇਹ ਸਮਾਗਮ ਕਲਾ ਸਾਧਨਾ, ਅਨੁਸ਼ਾਸਨ ਅਤੇ ਗੁਰੂ-ਸ਼ਿਸ਼ ਪਰੰਪਰਾ ਨੂੰ ਸਮਰਪਿਤ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਸਮਾਗਮ ਜਾਰੀ ਰਹਿਣਗੇ | ਸਮਾਗਮ ਵਿਚ ਸ਼ਹਿਰ ਵਾਸੀ, ਕਲਾ ਪ੍ਰੇਮੀ, ਮਾਪੇ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸ ਸ਼ਾਨਦਾਰ ਸਮਾਗਮ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਬਠਿੰਡਾ ਦੀ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨ ਵਾਲਾ ਉਪਰਾਲਾ ਦੱਸਿਆ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਰੇਤਾ ਬੱਜਰੀ ਕਾਰੋਬਾਰੀ ਵਲੋਂ ਖ਼ੁਦਕੁਸ਼ੀ ਦਾ- ਮਿ੍ਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਪਰਿਵਾਰ ਹੋਇਆ ਇਨਕਾਰੀ ਅਗਲੀ ਖ਼ਬਰ ਦਿਨ-ਰਾਤ ਬਿਜਲੀ ਦੇ ਲੱਗਦੇ ਲੰਮੇ ਕੱਟਾਂ ਤੋਂ ਦੁਖੀ ਹੋਏ ਲੋਕਾਂ ਨੇ ਗਰਿੱਡ ਘੇਰ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬ...
Ad Position 24