12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੰਗਤ ਤੋਂ ਗੁਰਥੜੀ ਪਿੰਡ ਨੂੰ ਜੋੜਨ ਵਾਲੀ ਸੜਕ 'ਤੇ 2 ਸਾਲ ਪਹਿਲਾਂ ਮੋਟਾ ਬੱਜਰ ਪਾ ਕੇ ਬਣਾਉਣਾ ਭੁੱਲੀ ਸਰਕਾਰ <br/>

Ad Position 21
No active advertisement
ਅਜੀਤ ਡੈਸਕ 28-04-2026
ਸੰਗਤ ਮੰਡੀ, 27 ਅਪ੍ਰੈਲ (ਸੁਖਤੇਜ ਧਾਲੀਵਾਲ)- ਪਿੰਡ ਸੰਗਤ ਕਲਾਂ ਤੋਂ ਬਠਿੰਡਾ-ਡੱਬਵਾਲੀ ਮੁੱਖ ਮਾਰਗ ਨੂੰ ਜੋੜਨ ਵਾਲੀ ਪਿੰਡ ਗੁਰਥੜੀ ਦੀ ਖ਼ਸਤਾ ਹਾਲਤ ਹੋਈ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਵਿਭਾਗ ਵਲੋਂ 2 ਸਾਲ ਪਹਿਲਾਂ ਮੋਟਾ ਬੱਜਰ ਪਾਕੇ ਛੱਡ ਦਿੱਤਾ ਗਿਆ ਹੈ¢ ਜਿਸ ਨਾਲ ਇਸ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ, ਪ੍ਰਧਾਨ ਧੀਰਾ ਸਿੰਘ ਅਤੇ ਬੀ.ਕੇ.ਯੂ. ਸਿੱਧੂਪੁਰ ਦੇ ਕਿਸਾਨ ਆਗੂ ਬਲਜੀਤ ਸਿੰਘ ਗੁਰਥੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਸੰਗਤ ਮੰਡੀ ਨੂੰ ਜਾਣ ਵਾਲੀ ਖ਼ਸਤਾ ਹਾਲਤ ਸੰਪਰਕ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਵਿਭਾਗ ਵਲੋਂ 2 ਸਾਲ ਪਹਿਲਾਂ ਮੋਟਾ ਬੱਜਰ ਪਾਕੇ ਬੜੀ ਤੇਜ਼ੀ ਨਾਲ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ¢ ਜਿਸ ਨਾਲ ਉਨ੍ਹਾਂ ਨੂੰ ਆਸ ਜਾਗੀ ਸੀ ਕੇ ਸੜਕ ਜਲਦੀ ਬਣ ਕੇ ਤਿਆਰ ਹੋ ਜਾਵੇਗੀ¢ ਪਰ ਪਤਾ ਨਹੀਂ ਕਿਹੜੀ ਗੱਲ ਤੋਂ ਸੜਕ ਦਾ ਕੰਮ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਬੰਧਿਤ ਵਿਭਾਗ ਨੂੰ ਵਾਰ ਵਾਰ ਅਪੀਲ ਕਰ ਚੁੱਕੇ ਹਨ ਪਰ ਇਸ ਸੜਕ ਨੂੰ ਬਣਾਉਣ ਬਾਰੇ ਸਬੰਧਿਤ ਵਿਭਾਗ ਵਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ¢ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ 2 ਸਾਲਾਂ ਤੋਂ ਅਧ ਵਿਚਕਾਰ ਲਟਕੀ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ¢ ਨਹੀਂ ਤਾਂ ਉਨ੍ਹਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ¢

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੈਂਪ ਜਰੂਰੀ- ਚੇਅਰਮੈਨ ਐੱਸ.ਐੱਸ. ਚੱਠਾ <br/> ਫਤਿਹ ਕਾਲਜ ਦੀਆਂ 21 ਵਿਦਿਆਰ... ਅਗਲੀ ਖ਼ਬਰ 9 ਗੋਲਡ, 11 ਸਿਲਵਰ ਅਤੇ 7 ਬ੍ਰੌਜ਼ ਮੈਡਲ ਜਿੱਤ ਕੇ ਖਿਡਾਰੀਆਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ <b...
Ad Position 24