12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮੁਫ਼ਤ ਐਕਿਓ ਟੱਚ ਥੇਰੈਪੀ ਕੈਂਪ 'ਚ 250 ਮਰੀਜ਼ਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 28-04-2026
ਬਠਿੰਡਾ, 27 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਐਕਿਓ ਟੱਚ ਪੁਆਇੰਟ, ਕਮਲਾ ਨਹਿਰੂ ਨਗਰ ਬਠਿੰਡਾ ਦੇ ਐਮ.ਡੀ. ਡਾ. ਗੁਲਸ਼ਨ ਕੋਹਲੀ ਵਲੋਂ ਆਪਣੇ ਪਿਤਾ ਮਰਹੂਮ ਦੇਸ ਰਾਜ ਕੋਹਲੀ ਦੀ ਯਾਦ ਵਿਚ ਵਿਸ਼ਾਲ ਮੁਫ਼ਤ ਐਕਿਓ ਟੱਚ ਥਰੈਪੀ ਕੈਂਪ ਦਾ ਆਯੋਜਨ ਕੀਤਾ ਗਿਆ¢ ਡਾ. ਗੁਲਸ਼ਨ ਕੋਹਲੀ ਨੇ ਦੱਸਿਆ ਕਿ ਕੈਂਪ ਪੂਰੀ ਤਰ੍ਹਾਂ ਮੁਫ਼ਤ ਰਿਹਾ, ਜਿਸ ਵਿਚ ਡਿਸਕ ਦੀ ਸਮੱਸਿਆ, ਸਰਵਾਈਕਲ ਦਰਦ, ਕਮਰ ਦਰਦ ਅਤੇ ਗੋਡਿਆਂ ਦੇ ਦਰਦ ਨਾਲ ਪੀੜਤ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਢੁਕਵੀਂ ਸਲਾਹ ਦੇਣ ਦੇ ਨਾਲ ਇਲਾਜ ਵੀ ਕੀਤਾ ਗਿਆ¢ ਉਨ੍ਹਾਂ ਕਿਹਾ ਕਿ ਇਹ ਕੈਂਪ ਸਮਾਜ ਸੇਵਾ ਦੀ ਭਾਵਨਾ ਨਾਲ ਲਗਾਇਆ ਗਿਆ, ਜਿਸ ਦਾ ਉਦੇਸ਼ ਲੋਕਾਂ ਨੂੰ ਸਿਹਤ ਸੰਬੰਧੀ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਉਣਾ ਸੀ¢ ਡਾ. ਕੋਹਲੀ ਨੇ ਕਿਹਾ ਕਿ ਬਦਲਦੀ ਜੀਵਨ ਸ਼ੈਲੀ ਅਤੇ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਕਾਰਨ ਇਸ ਤਰ੍ਹਾਂ ਦੀਆਂ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ, ਜਿਸ ਕਰਕੇ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ ਹੈ¢ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਰੀਬ 250 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ¢ ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ¢ ਇਸ ਮੌਕੇ ਹੋਰਨਾ ਤੋਂ ਇਲਾਵਾ ਸੀਂਲਾ ਕੋਹਲੀ, ਸੀ.ਓ ਵੀਨਾ ਕੋਹਲੀ, ਵੈਦ ਆਜੇਸ਼ ਕੋਹਲੀ ਰਾਮਪੁਰਾ ਵਾਲੇ, ਐਮ. ਡੀ ਜੋਤੀਕਾ ਕੋਹਲੀ, ਵਿਉਂਮ ਕੋਹਲੀ, ਸਤਪਾਲ ਕਿੰਗਰਾ, ਕੁਲਵੀਰ ਗੋਗੀ, ਗਗਨ ਚਹਿਲ, ਕੁਲਵੀਰ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਗਗਨਦੀਪ ਕੌਰ, ਨਿਰਮਲ ਸਿੰਘ, ਕੁਲਦੀਪ ਸਿੰਘ, ਰੂਪ ਲਾਲ, ਦੀਪ ਸਿੰਘ, ਸਾਹਿਬ ਕੌਰ, ਚਰਨਜੀਤ ਚੰਨੀ, ਰਾਜੂ ਖਾਨ ਆਦਿ ਸ਼ਾਮਿਲ ਸਨ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ ਫਤਿਹ ਕਾਲਜ ਦੀਆਂ 21 ਵਿਦਿਆਰਥਣਾਂ ਦਾ ਐਡਵੈਂਚਰ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24