12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

400 ਸਾਲਾ ਸਮਾਗਮ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਲਈ ਰਾਜਸਥਾਨ ਸਿੱਧੂ-ਬਰਾੜ ਭਾਈਚਾਰੇ ਦੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 12-05-2026
ਮਹਿਰਾਜ, 11 ਮਈ (ਸੁਖਪਾਲ ਮਹਿਰਾਜ)- ਗੁਰਦੁਆਰਾ ਸਿੰਘ ਸਭਾ ਸ੍ਰੀ ਗੰਗਾਨਗਰ ਵਿਖੇ ਰਾਜਸਥਾਨ ਸਿੱਧੂ-ਬਰਾੜ ਭਾਈਚਾਰੇ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਭਾਈਚਾਰੇ ਦੇ ਪਿਛਲੇ ਪਿੰਡ ਮਹਿਰਾਜ (ਜ਼ਿਲ੍ਹਾ ਬਠਿੰਡਾ) ਵਿਚ ਅਗਲੇ ਸਾਲ ਮਾਰਚ ਮਹੀਨੇ ਦੌਰਾਨ ਮਨਾਏ ਜਾਣ ਵਾਲੇ 400 ਸਾਲਾ ਸਮਾਗਮ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ¢ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਸਮਾਗਮ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਲਈ ਹਰ ਸੰਭਵ ਯਤਨ ਕਰਨ 'ਤੇ ਸਹਿਮਤੀ ਪ੍ਰਗਟਾਈ¢ ਮੀਟਿੰਗ ਦੌਰਾਨ 'ਸਿੱਧੂ-ਬਰਾੜ ਭਾਈਚਾਰਾ ਵਿਸ਼ਵ ਵੈੱਲਫੇਅਰ ਸੁਸਾਇਟੀ' ਦੀ ਕਾਰਜਕਾਰਨੀ ਵਿਚ ਜਗਦੇਵ ਸਿੰਘ ਸਿੱਧੂ ਚੱਕ ਮਹਾਰਾਜਾ ਨੂੰ ਮੈਂਬਰ ਬਣਾਉਣ ਲਈ ਰਾਜੇਂਦਰਪਾਲ ਸਿੰਘ ਬਾਬੀ ਬਰਾੜ ਮੋਹਨਪੁਰਾ ਵਲੋਂ ਪੇਸ਼ ਕੀਤਾ ਗਿਆ¢ ਜਗਦੇਵ ਸਿੰਘ ਸਿੱਧੂ ਨੂੰ ਅਗਲੇ ਪ੍ਰਬੰਧ ਤੱਕ ਰਾਜਸਥਾਨ ਵਿਚ ਬੁਲਾਰੇ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ¢ ਐਡਵੋਕੇਟ ਦਰਬਾਰਾ ਸਿੰਘ ਬਰਾੜ ਨੇ ਕਿਹਾ ਕਿ ਜੱਟ ਸਿੱਖ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਦੇ ਸੁਧਾਰ ਲਈ ਜਲਦੀ ਹੀ ਪੂਰੇ ਰਾਜਸਥਾਨ ਪੱਧਰ 'ਤੇ ਵੱਡੀ ਮੀਟਿੰਗ ਬੁਲਾਈ ਜਾਵੇ¢ ਮਨਜੀਤ ਸਿੰਘ ਸਿੱਧੂ ਨੇ ਸਿੱਧੂ-ਬਰਾੜ ਭਾਈਚਾਰੇ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਹਾਰਾਜ ਪਿੰਡ ਵਿਚ ਸਮਾਗਮ ਮਨਾਉਣ ਲਈ ਹੋਈਆਂ ਪਿਛਲੀਆਂ ਮੀਟਿੰਗਾਂ ਦਾ ਵੇਰਵਾ ਦਿੱਤਾ¢ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹਰ ਮਹੀਨੇ ਦੇ ਪਹਿਲੇ ਹਫ਼ਤੇ ਗੁਰਦੁਆਰਾ ਸਿੰਘ ਸਭਾ ਸ੍ਰੀਗੰਗਾਨਗਰ ਵਿਖੇ ਭਾਈਚਾਰੇ ਦੀ ਮੀਟਿੰਗ ਕਰਵਾਈ ਜਾਵੇਗੀ¢ਰਿਟਾਇਰਡ ਕਰਨਲ ਅਮਰਜੀਤ ਬਰਾੜ ਨੇ ਕਿਹਾ ਕਿ ਸਿੱਧੂ-ਬਰਾੜ ਭਾਈਚਾਰੇ ਦਾ ਇਤਿਹਾਸ ਪਿੰਡਾਂ ਅਤੇ ਢਾਣੀਆਂ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲ ਜੁੜ ਸਕੇ¢ ਮੀਟਿੰਗ ਵਿਚ ਹਰਪਾਲ ਸਿੰਘ ਬਰਾੜ, ਸਿਕੰਦਰ ਸਿੰਘ ਬਰਾੜ ਗੁਲਾਬੇਵਾਲਾ, ਸੁਖਵਿੰਦਰ ਸਿੰਘ ਬਰਾੜ, ਲਾਲਜੀਤ ਸਿੰਘ ਬੁਰਜਵਾਲਾ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਾਮਾਂ ਮੰਡੀ ਦੀਆਂ ਚੋਣਾਂ ਸੰਬੰਧੀ ਰਵੀਪ੍ਰੀਤ ਸਿੰਘ ਸਿੱਧੁੂ ਦੀ ਅਗਵਾਈ ਹੇਠ ਹੋਈ ਅਕਾਲੀ ਅਹੁਦੇਦਾਰਾਂ ਦੀ ਮੀ... ਅਗਲੀ ਖ਼ਬਰ ਸੀ. ਆਈ. ਐਸ. ਸੀ. ਈ. ਮੋਗਾ ਜ਼ੋਨਲ ਖੇਡਾਂ 'ਚ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ <br...
Ad Position 24