ਬਠਿੰਡਾ, 6 ਜੂਨ (ਅਵਤਾਰ ਸਿੰਘ ਕੈਂਥ)-ਥਰਮਲ ਪੈਨਸ਼ਨਰਜ ਐਸੋਸੀਏਸ਼ਨ ਬਠਿੰਡਾ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਧੰਨਜਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪਟਿਆਲਾ ਵਿਖੇ ਅਪਰੈਂਟਸ਼ਿਪ ਲਾਈਨਮੈਨ ਜੋ ਆਪਣੀ ਭਰਤੀ ਲਈ ਪੀ.ਐਸ.ਪੀ.ਸੀ.ਐਲ./ਪੰਜਾਬ ਸਰਕਾਰ ਵਿਰੁੱਧ ਸ਼ਾਂਤੀਪੂਰਨ ਧਰਨੇ 'ਤੇ ਬੈਠ ਕੇ ਰੋਸ ਕਰ ਰਹੇ ਸਨ, 'ਤੇ ਅਚਾਨਕ ਪਟਿਆਲਾ ਪੁਲਿਸ ਵਲੋਂ ਪੰਜਾਬ ਸਰਕਾਰ ਦੀ ਸ਼ਹਿ 'ਤੇ ਰੋਸ ਧਰਨੇ 'ਤੇ ਬੈਠੇ ਬੇਰੁਜ਼ਗਾਰ ਪੰਜਾਬ ਦੇ ਬੱਚਿਆਂ 'ਤੇ ਅਣਮਨੁੱਖੀ ਤਸ਼ੱਦਦ ਕਰਕੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ, ਮੋਬਾਈਲ ਫੋਨ ਖੋਹ ਲਏ, ਇਸ ਸਰਕਾਰੀ ਦਹਿਸ਼ਤ ਦੀ ਥਰਮਲ ਪੈਨਸ਼ਨਰਜ ਐਸੋਸੀਏਸ਼ਨ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਇਨ੍ਹਾਂ ਬੇਰੁਜ਼ਗਾਰ ਲਾਈਨਮੈਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਇਸ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਜਵਾਹਰ ਲਾਲ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਅਤੇ ਹਰਿੰਦਰ ਸਿੰਘ ਖੁਰਮੀ, ਸਕੱਤਰ ਗੁਰਮੇਲ ਸਿੰਘ, ਕੈਸ਼ੀਅਰ ਪਰਮਿੰਦਰ ਸਿੰਘ, ਸਕੱਤਰ ਗੁਰਮੀਤ ਸਿੰਘ, ਵੇਦ ਪ੍ਰਕਾਸ਼, ਸੁਰੇਸ਼ ਕੁਮਾਰ ਸੇਤੀਆ, ਨਵਤੇਜ ਸਿੰਘ ਗਰੇਵਾਲ, ਸੂਬਾ ਸਿੰਘ, ਮੱਤਾ, ਪ੍ਰੇਮ ਸਿੰਗਲਾ, ਰਣਜੀਤ ਸਿੰਘ ਅਤੇ ਬਿਕਰਮਜੀਤ ਸ਼ਰਮਾ ਆਦਿ ਆਗੂ ਸ਼ਾਮਿਲ ਹੋਏ |