ਬੁਢਲਾਡਾ, 1 ਅਗਸਤ (ਸੁਨੀਲ ਮਨਚੰਦਾ)- ਪਿੰਡ ਆਲਮਪੁਰ ਬੋਦਲਾ ਵਿਖੇ ਇੱਕ ਵਿਅਕਤੀ ਤੋਂ ਭਾਦੜਾ ਵਾਸੀ ਵਲੋਂ ਧੋਖੇ ਨਾਲ ਜ਼ਮੀਨ ਹੜੱਪਣ ਦੇ ਮਾਮਲੇ ‘ਚ ਪਿੰਡ ਦੇ ਵਿਅਕਤੀ ਦੀ ਭੇਦ ਭਰੇ ਹਾਲਤਾਂ ‘ਚ ਮੌਤ ਹੋਣ ਕਾਰਨ ਪਿੰਡ ਵਾਸੀਆਂ ‘ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਉਨ੍ਹਾਂ ਸਦਰ ਥਾਣੇ ‘ਚ ਪਹੁੰਚ ਕੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਉਪਰੋਕਤ ਮਾਮਲੇ ‘ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਭਾਦੜਾ ਵਾਸੀ ਦਰਸ਼ਨ ਸਿੰਘ ਆਲਮਪੁਰ ਬੋਦਲਾ ਦੇ ਬਿੰਦਰ ਸਿੰਘ ਤੋਂ 22 ਕਨਾਲ਼ਾਂ ਸਾਢੇ 15 ਮਰਲੇ ਜ਼ਮੀਨ ਆਪਣੇ ਨਾਂਅ ਕਰਵਾਉਣ ਉਪਰੰਤ ਬਿੰਦਰ ਸਿੰਘ ਨੂੰ ਸ਼ਾਮ ਸਮੇਂ ਉਸ ਦੇ ਘਰ ਛੱਡ ਆਇਆ, ਜਿਸ ਤੋਂ ਬਾਅਦ ਬਿੰਦਰ ਸਿੰਘ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਲੋਂ ਡਾਕਟਰੀ ਸਹਾਇਤਾ ਦੀ ਮਦਦ ਕਰਨ ਤੋਂ ਪਹਿਲਾਂ ਹੀ ਭੇਦ ਭਰੇ ਹਾਲਤਾਂ ‘ਚ ਮੌਤ ਹੋ ਗਈ। ਥਾਣਾ ਸਦਰ ਪੁਲਿਸ ਦੇ ਮੁਖੀ ਨੇ ਦੱਸਿਆ ਕਿ ਪੀੜਿਤ ਪਰਿਵਾਰ ਦੇ ਬਿਆਨਾਂ ਦੇ ‘ਤੇ 4 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਆਲਮਪੁਰ ਬੋਦਲਾ ਜ਼ਮੀਨ ਮਾਮਲੇ ’ਚ ਵਿਅਕਤੀ ਦੀ ਮੌਤ, 4 ਖ਼ਿਲਾਫ਼ ਮਾਮਲਾ ਦਰਜ
ਬੁਢਲਾਡਾ, 1 ਅਗਸਤ (ਸੁਨੀਲ ਮਨਚੰਦਾ)- ਪਿੰਡ ਆਲਮਪੁਰ ਬੋਦਲਾ ਵਿਖੇ ਇੱਕ ਵਿਅਕਤੀ ਤੋਂ ਭਾਦੜਾ ਵਾਸੀ ਵਲੋਂ ਧੋਖੇ ਨਾਲ ਜ਼ਮੀਨ ਹੜੱਪਣ ਦੇ ਮਾਮਲੇ ‘ਚ ਪਿੰਡ ਦੇ ਵਿਅਕਤੀ ਦੀ ਭੇਦ ਭਰੇ ਹਾਲਤਾਂ ‘ਚ ਮੌਤ ਹੋਣ ਕਾਰਨ ਪਿੰਡ ਵਾਸੀਆਂ ‘ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਉਨ੍ਹਾਂ ਸਦਰ ਥਾਣੇ ‘ਚ ਪਹੁੰਚ ਕੇ ਕਾਰਵਾਈ ਦੀ ਮੰਗ ਕੀਤੀ।
ਅਜੀਤ ਡੈਸਕ
02-08-2026