14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਯੂਥ ਕਾਂਗਰਸ ਦਾ ਬਲਾਕ ਪ੍ਰਧਾਨ ਅਮਨਦੀਪ ਸਿੰਘ ਜੱਫਾ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ

ਸਰਦੂਲਗੜ੍ਹ, 14 ਸਤੰਬਰ (ਜੀ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਸਰਦੂਲਗੜ੍ਹ, 14 ਸਤੰਬਰ (ਜੀ.ਐਮ.ਅਰੋੜਾ)- ਆਮ ਆਦਮੀ ਪਾਰਟੀ ਵਲੋਂ ਸਥਾਨਕ ਪ੍ਰੀਤ ਪੈਲੇਸ ਦੇ ਹਾਲ ’ਚ ਰੱਖੇ ਸਮਾਗਮ ਦੌਰਾਨ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਹਾਜ਼ਰੀ ’ਚ ਯੂਥ ਕਾਂਗਰਸ ਦਾ ਬਲਾਕ ਪ੍ਰਧਾਨ ਅਮਨਦੀਪ ਸਿੰਘ ਅਮਨੀ ਜੱਫਾ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ‘ਆਪ’ ’ਚ ਸ਼ਾਮਿਲ ਹੋ ਗਏ । ਵਿਧਾਇਕ ਬਣਾਂਵਾਲੀ ਨੇ ਪਾਰਟੀ ’ਚ ਸ਼ਾਮਿਲ ਕਰਦਿਆਂ ਹੀ ਅਮਨਦੀਪ ਸਿੰਘ ਨੂੰ ਟਰੱਕ ਯੂਨੀਅਨ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ। ਸ਼ਾਮਿਲ ਹੋਣ ਵਾਲਿਆਂ ’ਚ ਜੱਫਾ ਦੇ ਨਾਲ ਦਰਸ਼ਨ ਸਿੰਘ ਜੱਫਾ, ਬਲਵਿੰਦਰ ਸਿੰਘ ਨੱਢਾ, ਕਾਕਾ ਸਿੰਘ ਜੱਫਾ, ਜੋਗਿੰਦਰ ਸਿੰਘ ਟੋਨੀ, ਗੁਰਸੇਵਕ ਸਿੰਘ ਜੱਫਾ, ਮੇਜਰ ਸਿੰਘ, ਚਰਨਜੀਤ ਸਿੰਘ, ਰਮਨਦੀਪ ਸਿੰਘ ਜੱਫਾ, ਦਿਲਪ੍ਰੀਤ ਸਿੰਘ ਭਿੰਦਾ, ਕਮਲਦੀਪ ਸਿੰਘ ਫੱਤਾ ਮਾਲੋਕਾ, ਕੁਲਦੀਪ ਸਿੰਘ ਬੱਬੂ ਆਦਮਕੇ, ਜੱਗੀ ਸਿੰਘ ਆਦਮਕੇ, ਬਿੰਦਰ ਸਿੰਘ ਆਦਮਕੇ ਆਦਿ ਵੱਖ-ਵੱਖ ਪਾਰਟੀਆਂ ਛੱਡ ਕੇ ‘ਆਪ’ ’ਚ ਸ਼ਮੂਲੀਅਤ ਕੀਤੀ। ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਨੂੰ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਹਲਕੇ ’ਚ ਕੀਤੇ ਵਿਕਾਸ ਕੰਮਾਂ ਦੀ ਚਰਚਾ ਕਰਦਿਆਂ ਕਿਹਾ ਕਿ ਜਿੰਨਾ ਵਿਕਾਸ ਪਿਛਲੇ ਸਾਢੇ 4 ਸਾਲਾਂ ਦੌਰਾਨ ਹੋਇਆ ਹੈ, ਉਨ੍ਹਾਂ 60 ਸਾਲਾਂ ’ਚ ਨਹੀਂ ਹੋਇਆ। ਇਸ ਮੌਕੇ ਗੁਰਸੇਵਕ ਸਿੰਘ ਝੁਨੀਰ ਵਾਇਸ ਚੇਅਰਮੈਨ ਕੋਆਪਰੇਟਿਵ ਬੈਂਕ, ਰਜਿੰਦਰ ਸਿੰਘ ਦਸੌਂਧੀਆ, ਸੁਖਜੀਤ ਸਿੰਘ ਬੱਬਰ ਵਾਈਸ ਪ੍ਰਧਾਨ ਨਗਰ ਪੰਚਾਇਤ, ਨਰਿੰਦਰ ਸਿੰਘ ਐਮ.ਸੀ., ਟਰੱਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਵਿਰਸਾ ਸਿੰਘ ਐਮ.ਸੀ., ਆਤਮ ਪ੍ਰਕਾਸ਼ ਲੱਛੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵੀਂ ਬਣ ਰਹੀ ਸੜਕ ਦਾ ਕੰਮ ਰੁਕਿਆ, ਖੁੱਲ੍ਹੇ ਸੀਵਰੇਜ ਢੱਕਣ ਬਣੇ ਖ਼ਤਰਾ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
Ad Position 24