ਨਵੀਂ ਬਣ ਰਹੀ ਸੜਕ ਦਾ ਕੰਮ ਰੁਕਿਆ, ਖੁੱਲ੍ਹੇ ਸੀਵਰੇਜ ਢੱਕਣ ਬਣੇ ਖ਼ਤਰਾ
ਬਰੇਟਾ, 14 ਸਤੰਬਰ (ਪਾਲ ਸਿੰਘ ਮੰਡੇਰ)- ਸਥਾਨਕ ਸ਼ਹਿਰ ਦੀ ਦਿਆਲਪੁਰਾ ਸੜਕ ’ਤੇ ਚੱਲ ਰਿਹਾ ਕੰਮ ਪਿਛਲੇ ਕਈ ਦਿਨਾਂ ਤੋਂ ਅਧਵਾਟੇ ਰੁਕਿਆ ਪਿਆ ਹੈ, ਜਿਸ ਕਾਰਨ ਥਾਂ-ਥਾਂ ਸੀਵਰੇਜ ਦੇ ਢੱਕਣ ਖੁੱਲ੍ਹੇ ਪਏ ਹਨ। ਇਨ੍ਹਾਂ ਖੁੱਲ੍ਹੇ ਢੱਕਣਾਂ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ’ਚ ਭਾਰੀ ਰੋਸ ਹੈ।
ਬਰੇਟਾ, 14 ਸਤੰਬਰ (ਪਾਲ ਸਿੰਘ ਮੰਡੇਰ)- ਸਥਾਨਕ ਸ਼ਹਿਰ ਦੀ ਦਿਆਲਪੁਰਾ ਸੜਕ ’ਤੇ ਚੱਲ ਰਿਹਾ ਕੰਮ ਪਿਛਲੇ ਕਈ ਦਿਨਾਂ ਤੋਂ ਅਧਵਾਟੇ ਰੁਕਿਆ ਪਿਆ ਹੈ, ਜਿਸ ਕਾਰਨ ਥਾਂ-ਥਾਂ ਸੀਵਰੇਜ ਦੇ ਢੱਕਣ ਖੁੱਲ੍ਹੇ ਪਏ ਹਨ। ਇਨ੍ਹਾਂ ਖੁੱਲ੍ਹੇ ਢੱਕਣਾਂ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ’ਚ ਭਾਰੀ ਰੋਸ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਏ ਨੂੰ ਕਾਫ਼ੀ ਸਮਾਂ ਹੋ ਚੁੱਕਾ ਹੈ ਪਰ ਠੇਕੇਦਾਰ ਅਤੇ ਸਬੰਧਿਤ ਵਿਭਾਗ ਦੀ ਲਾਪਰਵਾਹੀ ਕਾਰਨ ਕੰਮ ਵਿਚਕਾਰ ਹੀ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਾ ਤਾਂ ਸੀਵਰੇਜ ਦੇ ਢੱਕਣ ਸਹੀ ਢੰਗ ਨਾਲ ਲਗਾਏ ਗਏ ਅਤੇ ਨਾ ਹੀ ਕੋਈ ਚਿਤਾਵਨੀ ਬੋਰਡ ਜਾਂ ਬੈਰੀਕੇਡ ਲਗਾਏ ਗਏ ਹਨ। ਲੋਕਾਂ ਨੇ ਦੱਸਿਆ ਕਿ ਇਸ ਸੰਬੰਧੀ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਢੱਕਣ ਢੁਕਵੇਂ ਢੰਗ ਨਾਲ ਲਗਾਏ ਜਾਣ ਅਤੇ ਰੁਕੇ ਹੋਏ ਸੜਕ ਦੇ ਕੰਮ ਨੂੰ ਮੁੜ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਜਦ ਇਸ ਮਾਮਲੇ ਬਾਰੇ ਸੰਬੰਧਿਤ ਵਿਭਾਗ ਦੇ ਠੇਕੇਦਾਰ ਵਿੱਕੀ ਸਿੰਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 2 ਦਿਨਾਂ ’ਚ ਸੜਕ ਦਾ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।