28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜ਼ਿਲ੍ਹੇ ਭਰ ’ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਮਾਨਸਾ , 28 ਸਤੰਬਰ ( ਬਲਵਿੰਦਰ ਸਿੰਘ ਧਾਲੀਵਾਲ / ਰਾਵਿੰਦਰ ਸਿੰਘ ਰਵੀ )- ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਮਿਸ਼ਨਰੀ ਭਾਵਨਾ ਨਾਲ ਪੰਜਾਬੀ ਪਿਆਰਿਆਂ ਨੂੰ ਸਾਂਝੇ ਯਤਨ ਜੁਟਾਉਣ ਦੀ ਲੋੜ ਹੈ । ਇਹ ਪ੍ਰਗਟਾਵਾ ਜ਼ਿਲ੍ਹੇ ’ ਚ ਸ਼ਹੀਦ - ਏ - ਆਜ਼ਮ ਭਗਤ ਸਿੰਘ ਦਾ 119 ਵਾਂ ਜਨਮ ਦਿਨ ਮਨਾਉਣ ਮੌਕੇ ਵੱਖ - ਵੱਖ ਥਾਵਾਂ ’ ਤੇ ਬੁਲਾਰਿਆਂ ਨੇ ਇਕਸੁਰ ’ ਚ ਕੀਤਾ ।

Ad Position 21
No active advertisement
ਰੌਇਲ ਕਾਲਜ ਬੋੜਾਵਾਲ ਦੇ ਵਿਦਿਆਰਥੀਆਂ ਵਲੋਂ ਕੱਢੀ ਗਈ ਰੈਲੀ ਦਾ ਦ੍ਰਿਸ਼। ਅਜੀਤ ਤਸਵੀਰ 29-09-2026
ਮਾਨਸਾ , 28 ਸਤੰਬਰ ( ਬਲਵਿੰਦਰ ਸਿੰਘ ਧਾਲੀਵਾਲ / ਰਾਵਿੰਦਰ ਸਿੰਘ ਰਵੀ )- ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਮਿਸ਼ਨਰੀ ਭਾਵਨਾ ਨਾਲ ਪੰਜਾਬੀ ਪਿਆਰਿਆਂ ਨੂੰ ਸਾਂਝੇ ਯਤਨ ਜੁਟਾਉਣ ਦੀ ਲੋੜ ਹੈ । ਇਹ ਪ੍ਰਗਟਾਵਾ ਜ਼ਿਲ੍ਹੇ ’ ਚ ਸ਼ਹੀਦ - ਏ - ਆਜ਼ਮ ਭਗਤ ਸਿੰਘ ਦਾ 119 ਵਾਂ ਜਨਮ ਦਿਨ ਮਨਾਉਣ ਮੌਕੇ ਵੱਖ - ਵੱਖ ਥਾਵਾਂ ’ ਤੇ ਬੁਲਾਰਿਆਂ ਨੇ ਇਕਸੁਰ ’ ਚ ਕੀਤਾ । ਨੌਜਵਾਨਾਂ ਨੇ ਅਹਿਦ ਕੀਤਾ ਕਿ ਉਹ ਸ਼ਹੀਦਾਂ ਦੇ ਪਾਏ ਪੂਰਨਿਆਂ ’ ਤੇ ਚੱਲ ਕੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਕੰਮ ਕਰਨਗੇ । ਫਾਸੀਵਾਦੀ ਤਾਕਤਾਂ ਕਰ ਕੇ ਦੇਸ਼ ਦਾ ਸੰਵਿਧਾਨ ਅਤੇ ਭਾਈਚਾਰਾ ਖ਼ਤਰੇ ’ ਚ – ਕਾ . ਅਰਸ਼ੀ ਸਰਵ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ‘ ਨਸ਼ੇ ਨਹੀਂ ਰੁਜ਼ਗਾਰ ’ ਵਿਸ਼ੇ ’ ਤੇ ਸੈਮੀਨਾਰ ਕਰਵਾਇਆ ਗਿਆ । ਸਾਬਕਾ ਵਿਧਾਇਕ ਕਾ . ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਰਤਮਾਨ ਸਮੇਂ ਦੇਸ਼ ਗੰਭੀਰ ਪ੍ਰਸਥਿਤੀਆਂ ਦੇ ਦੌਰ ’ ਚੋਂ ਗੁਜ਼ਰ ਰਿਹਾ ਹੈ ਕਿਉਂਕਿ ਫਾਸੀਵਾਦ ਦੇ ਦੋਗਲੇ ਕਿਰਦਾਰ ਤੇ ਹਮਲਿਆਂ ਕਾਰਨ ਦੇਸ਼ ’ ਚ ਧਰਮ ਨਿਰਪੱਖਤਾ , ਸੰਵਿਧਾਨ ਤੇ ਭਾਈਚਾਰਕ ਸਾਂਝ ਪੂਰੀ ਤਰ੍ਹਾਂ ਖ਼ਤਰੇ ’ ਚ ਹੈ । ਕਾ . ਨਰਿੰਦਰ ਸੋਹਲ ਨੇ ਕਿਹਾ ਕਿ ਦੇਸ਼ ਤੇ ਨੌਜਵਾਨਾਂ ਦੇ ਭਵਿੱਖ ਲਈ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਸਥਾਪਨਾ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਵਿਦਿਆਰਥੀ ਜਥੇਬੰਦੀਆਂ ਦੇ ਪ੍ਰੋਗਰਾਮ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਟੀਚਾ ਸਿੱਖਿਆ , ਸਿਹਤ ਤੇ ਰੁਜ਼ਗਾਰ ਹੈ ਪ੍ਰੰਤੂ ਸਮੇਂ ਦੇ ਹਾਕਮ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ । ਸੰਬੋਧਨ ਤੇ ਸ਼ਾਮਲ ਹੋਣ ਵਾਲਿਆਂ ’ ਚ ਜਗਤਾਰ ਸਿੰਘ ਕਾਲਾ , ਕੁਲਵਿੰਦਰ ਸਿੰਘ ਭੀਖੀ , ਰਘਵੀਰ ਸਿੰਘ , ਸੁਨੀਲ ਕੁਮਾਰ ਬੁਢਲਾਡਾ , ਕਾ . ਕ੍ਰਿਸ਼ਨ ਚੌਹਾਨ , ਜਗਸੀਰ ਸਿੰਘ ਰਾਏਕੇ , ਵੇਦ ਪ੍ਰਕਾਸ਼ ਬੁਢਲਾਡਾ , ਸੀਤਾਰਾਮ ਗੋਬਿੰਦਪੁਰਾ , ਕੇਵਲ ਸਿੰਘ ਸਮਾਓਂ , ਮਲਕੀਤ ਸਿੰਘ ਮੰਦਰਾਂ , ਜਗਰਾਜ ਸਿੰਘ ਹੀਰਕੇ , ਅਰਵਿੰਦਰ ਕੌਰ , ਕਿਰਨਾ ਰਾਣੀ , ਡਾ . ਰੋਹਿਤ ਕੁਮਾਰ , ਜੱਗਾ ਸਿੰਘ ਸ਼ੇਰ ਖਾਂ , ਅਵਤਾਰ ਸਿੰਘ ਪੂਨੀਆ , ਬੂਟਾ ਸਿੰਘ ਬਾਜੇਵਾਲਾ ਆਦਿ ਸਨ । ਸੀਟੂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ( ਸੀਟੂ ) ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ’ ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਸੀਟੂ ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਫ਼ੀਲਡ ਵਰਕਰ ਐਂਡ ਵਰਕਸ਼ਾਪ ਵਰਕਰ ਯੂਨੀਅਨ ( ਵਿਗਿਆਨਕ ) ਦੇ ਸੂਬਾਈ ਪ੍ਰਧਾਨ ਤੇ ਸੀਟੂ ਦੇ ਸੀਨੀਅਰ ਆਗੂ ਬਿੱਕਰ ਸਿੰਘ ਮਾਖਾ ਨੇ ਕਿਹਾ ਕਿ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨਾ ਅਤੇ ਸਮਾਜ ’ ਚੋ ਨਿਖੇੜਨਾ ਹੀ ਅਜੋਕੇ ਸਮੇਂ ’ ਚ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਇਸ ਮੌਕੇ ਰਾਜਿੰਦਰ ਸਿੰਘ ਹੀਰੇਵਾਲਾ , ਬਲਵਿੰਦਰ ਸਿੰਘ ਕੋਟਧਰਮੂ , ਰਾਮ ਸਿੰਘ ਖੋਖਰ , ਜੱਗਾ ਸਿੰਘ ਰਾਏਪੁਰ , ਦੇਸਰਾਜ ਸਿੰਘ ਕੋਟਧਰਮੂ , ਸੁਖਦੇਵ ਸਿੰਘ ਛਾਪਿਆਂਵਾਲੀ , ਜਲੋਰ ਸਿੰਘ ਕੋਟਧਰਮੂ , ਜਰਨੈਲ ਸਿੰਘ ਹੀਰੇਵਾਲਾ ਆਦਿ ਹਾਜ਼ਰ ਸਨ । ਈਕੋ ਵ੍ਹੀਲਰਜ਼ ਕਲੱਬ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਈਕੋ ਵ੍ਹੀਲਰਜ਼ ਕਲੱਬ ਮਾਨਸਾ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਕਲੱਬ ਦੇ ਮੈਂਬਰਾਂ ਨੇ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦੇਸ਼ - ਪ੍ਰੇਮ , ਹਿੰਮਤ ਅਤੇ ਨੌਜਵਾਨ ਪੀੜ੍ਹੀ ਨੂੰ ਦਿੱਤੀ ਪ੍ਰੇਰਨਾ ਨੂੰ ਸਲਾਮ ਕੀਤਾ ਗਿਆ । ਵਾਇਸ ਆਫ਼ ਦੇ ਪ੍ਰਧਾਨ ਤੇ ਕਲੱਬ ਦੇ ਸਰਪ੍ਰਸਤ ਡਾ . ਜਨਕ ਰਾਜ ਸਿੰਗਲਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਲਈ ਹਿੰਮਤ , ਦੇਸ਼ - ਪ੍ਰੇਮ ਅਤੇ ਕੁਰਬਾਨੀ ਦੀ ਪ੍ਰੇਰਨਾ ਹਨ । ਇਸ ਮੌਕੇ ਐਡਵੋਕੇਟ ਦਰਸ਼ਨ ਸਿੰਘ , ਲੋਕ ਰਾਮ , ਹਰਮੰਦਰ ਸਿੰਘ , ਬਲਜੀਤ ਸਿੰਘ ਸੂਬਾ , ਜੀਵਨ ਬਾਂਸਲ , ਜਗਸੀਰ ਸਿੰਘ , ਬਿੰਦਰ ਪਾਲ , ਬੇਅੰਤ ਸਿੰਘ ਆਦਿ ਹਾਜ਼ਰ ਸਨ । ਰੌਇਲ ਕਾਲਜ ਬੋੜਾਵਾਲ ਵਿਖੇ ਜਨਮ ਦਿਹਾੜਾ ਮਨਾਇਆ ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ - ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਐਨ . ਐੱਸ . ਐੱਸ . ਯੂਨਿਟ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ । ਵਿਦਿਆਰਥੀਆਂ ਅਤੇ ਸਟਾਫ਼ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ , ਵਿਚਾਰਾਂ ਅਤੇ ਦੇਸ਼ ਲਈ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ । ਡਾ . ਸ਼ਬੀਰ ਸ਼ਾਹ ਅਹਿਮਦ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ । ਪ੍ਰੋ . ਰਣਜੀਤ ਸਿੰਘ ਵਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਭਰਪੂਰ ਪੀ . ਪੀ . ਟੀ . ਪੇਸ਼ ਕੀਤੀ ਗਈ । ਕਾਲਜ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਡਾ . ਸਰਬਜੀਤ ਕੌਰ ਸੋਹਲ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਗਹਿਰੇ ਅਤੇ ਸੂਝਵਾਨ ਵਿਚਾਰਾਂ ਨੂੰ ਸਮਝਣ , ਉਨ੍ਹਾਂ ਤੋਂ ਸਿੱਖਣ ਅਤੇ ਜੀਵਨ ’ ਚ ਸਕਾਰਾਤਮਿਕ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ । ਸੈਮੀਨਾਰ ਉਪਰੰਤ ਐਨ . ਐੱਸ . ਐੱਸ . ਵਲੰਟੀਅਰਾਂ ਵਲੋਂ ਰੈਲੀ ਵੀ ਕੱਢੀ ਗਈ । ਝੁਨੀਰ ਵਿਖੇ ਜਨਮ ਦਿਵਸ ਮਨਾਇਆ ਝੁਨੀਰ ਤੋਂ ਸੰਜੀਵ ਸਿੰਗਲਾ ਅਨੁਸਾਰ - ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਯਾਦਗਾਰੀ ਲਾਇਬਰੇਰੀ ਹੀਰਕੇ ਵਿਖੇ ਸ਼ਹੀਦ ਊਧਮ ਸਿੰਘ ਸਰਬ - ਸਾਂਝਾ ਕਲੱਬ ਹੀਰਕੇ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ । ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਸਾਂਝੇ ਯਤਨ ਜੁਟਾਉਣ ਦੀ ਲੋੜ ਹੈ ਤਾਂ ਹੀ ਨਰੋਏ ਸਮਾਜ ਦੀ ਸਥਾਪਨਾ ਹੋ ਸਕੇਗੀ । ਇਸ ਮੌਕੇ ਜੁਗਰਾਜ ਸਿੰਘ ਭੁੱਲਰ , ਜਸਵੀਰ ਸਿੰਘ , ਗੁਰਮੀਤ ਸਿੰਘ ਖ਼ਾਲਸਾ , ਸੁਖਮਨ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਪੀੜਤਾਂ ਦੇ ਸੁਧਾਰ ਅਤੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਐਸ. ਐਸ. ਪੀ. ਵਲੋਂ ਕਈ ਥਾਣਾ ਮੁਖੀਆਂ ਤੇ ਹੋਰ ਅਹੁਦਿਆਂ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਦੇ ਤਬਾਦਲੇ
Ad Position 24