05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਵੇਦਾਂਤਾ ਪਾਵਰ ਦੀ ਦੂਜੀ ਤਿਮਾਹੀ ’ਚ ਬਿਜਲੀ ਵਿੱਕਰੀ 26 ਫ਼ੀਸਦੀ ਵਧੀ ਪਹਿਲੀ ਛਿਮਾਹੀ ’ਚ 10 ਹਜ਼ਾਰ 817 ਮਿਲੀਅਨ ਯੂਨਿਟ ਦੀ ਵਿੱਕਰੀ

ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਵੇਦਾਂਤਾ ਪਾਵਰ ਲਿਮਟਿਡ ਨੇ ਵਿੱਤੀ ਸਾਲ 2027 ਦੀ ਦੂਜੀ ਤਿਮਾਹੀ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ 5 ਹਜ਼ਾਰ 593 ਮਿਲੀਅਨ ਯੂਨਿਟ ਬਿਜਲੀ ਦੀ ਵਿੱਕਰੀ ਦਰਜ ਕੀਤੀ ਹੈ। ਇਹ ਵਿੱਕਰੀ ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ 26 ਫ਼ੀਸਦੀ ਵੱਧ ਹੈ ।

Ad Position 21
No active advertisement
ਅਜੀਤ ਡੈਸਕ 06-10-2026
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਵੇਦਾਂਤਾ ਪਾਵਰ ਲਿਮਟਿਡ ਨੇ ਵਿੱਤੀ ਸਾਲ 2027 ਦੀ ਦੂਜੀ ਤਿਮਾਹੀ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ 5 ਹਜ਼ਾਰ 593 ਮਿਲੀਅਨ ਯੂਨਿਟ ਬਿਜਲੀ ਦੀ ਵਿੱਕਰੀ ਦਰਜ ਕੀਤੀ ਹੈ। ਇਹ ਵਿੱਕਰੀ ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ 26 ਫ਼ੀਸਦੀ ਵੱਧ ਹੈ । ਇਸੇ ਤਰ੍ਹਾਂ ਪਹਿਲੀ ਛਿਮਾਹੀ ’ਚ ਵੀ ਕੰਪਨੀ ਨੇ 10 ਹਜ਼ਾਰ 817 ਮਿਲੀਅਨ ਯੂਨਿਟ ਬਿਜਲੀ ਵੇਚੀ, ਜਿਸ ’ਚ ਸਾਲਾਨਾ ਆਧਾਰ ’ਤੇ 32 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਿਤ ਤਲਵੰਡੀ ਸਾਬੋ ਤਾਪ ਘਰ ਦੇ ਸੀ.ਈ.ਓ. ਪਕੰਜ ਸ਼ਰਮਾ ਨੇ ਦੱਸਿਆ ਕਿ ਵਿੱਕਰੀ ’ਚ ਇਹ ਵਾਧਾ ਮੀਨਾਕਸ਼ੀ ਐਨਰਜੀ ਅਤੇ ਝਾਰਸੁਗੁੜਾ ਥਰਮਲ ਪਲਾਂਟ ਦੀ ਬਿਹਤਰ ਕਾਰਗੁਜ਼ਾਰੀ ਸਦਕਾ ਸੰਭਵ ਹੋਇਆ। ਉਨ੍ਹਾਂ ਦੱਸਿਆ ਕਿ ਮੀਨਾਕਸ਼ੀ ਐਨਰਜੀ ਦੀ ਦੂਜੀ ਤਿਮਾਹੀ ਦੀ ਬਿਜਲੀ ਵਿੱਕਰੀ 111 ਫ਼ੀਸਦੀ ਦੇ ਵਾਧੇ ਨਾਲ 1 ਹਜ਼ਾਰ 470 ਮਿਲੀਅਨ ਯੂਨਿਟ ਹੋ ਗਈ ਜਦਕਿ ਪਹਿਲੀ ਛਿਮਾਹੀ ’ਚ ਵਿੱਕਰੀ 2 ਹਜ਼ਾਰ 820 ਮਿਲੀਅਨ ਯੂਨਿਟ ਰਹੀ, ਜੋ ਪਿਛਲੇ ਸਾਲ ਨਾਲੋਂ 160 ਫ਼ੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਇਹ ਵਾਧਾ ਪਲਾਂਟ ਦੀ ਵਧੀ ਹੋਈ 1 ਹਜ਼ਾਰ ਮੈਗਾਵਾਟ ਸਮਰੱਥਾ ਦੇ ਸੰਚਾਲਨ ਨਾਲ ਵੀ ਜੁੜਿਆ ਹੈ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਦੂਜੀ ਤਿਮਾਹੀ ’ਚ ਬਿਜਲੀ ਵਿੱਕਰੀ 2 ਹਜ਼ਾਰ 945 ਮਿਲੀਅਨ ਯੂਨਿਟ ਰਹੀ, ਜੋ ਪਿਛਲੇ ਸਾਲ ਨਾਲੋਂ 6 ਫ਼ੀਸਦੀ ਵੱਧ ਹੈ। ਪਹਿਲੀ ਛਿਮਾਹੀ ’ਚ ਪਲਾਂਟ ਨੇ 5 ਹਜ਼ਾਰ 668 ਮਿਲੀਅਨ ਯੂਨਿਟ ਬਿਜਲੀ ਦੀ ਵਿੱਕਰੀ ਕੀਤੀ ਸੀ। ਇਸ ਦੌਰਾਨ ਪਲਾਂਟ ਦੀ ਉਪਲਬਧਤਾ 86 ਫ਼ੀਸਦੀ ਰਹੀ, ਜੋ ਪੰਜਾਬ ਸਰਕਾਰ ਨਾਲ ਹੋਏ ਬਿਜਲੀ ਖ਼ਰੀਦ ਸਮਝੌਤੇ ਤਹਿਤ ਨਿਰਧਾਰਿਤ 80 ਫ਼ੀਸਦੀ ਮਿਆਰੀ ਪੱਧਰ ਤੋਂ ਵੱਧ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਅਗਲੀ ਖ਼ਬਰ ਅਧਿਆਪਕਾਂ ਵਲੋਂ ਵਿੱਤ ਮੰਤਰੀ ਪੰਜਾਬ ਦੇ ਹਲਕੇ ’ਚ ਗੁਪਤ ਐਕਸ਼ਨ ਅੱਜ
Ad Position 24