05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਚਿੱਟਾ, ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਸ਼ਰਾਬ ਬਰਾਮਦ, 21 ਜਣੇ ਕਾਬੂ

ਮਾਨਸਾ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਬਲਵੰਤ ਸਿੰਘ ਵਾਸੀ ਮਾਨਸਾ ਤੋਂ 20 ਗ੍ਰਾਮ, ਭੀਖੀ ਪੁਲਿਸ ਨੇ ਗੀਤਾ ਦੇਵੀ ਵਾਸੀ ਭੀਖੀ ਤੋਂ 4 ਗ੍ਰਾਮ, ਜੋਗਾ ਪੁਲਿਸ ਨੇ ਇਰਫਾਨ ਖ਼ਾਨ ਤੇ ਹੰਸਰਾਜ ਸਿੰਘ ਵਾਸੀ ਪੱਖੋਂ ਕਲਾਂ ਤੋਂ 4 ਗ੍ਰਾਮ, ਸ਼ਹਿਰੀ-2 ਮਾਨਸਾ ਪੁਲਿਸ ਨੇ ਅਜੈਬ ਸਿੰਘ ਵਾਸੀ ਮਾਨਸਾ ਖ਼ੁਰਦ ਤੋਂ 2 ਗ੍ਰਾਮ ਤੇ ਰਣਜੀਤ ਸਿੰਘ ਵਾਸੀ ਮਾਨਸਾ ਤੋਂ 3 ਗ੍ਰਾਮ, ਬੋਹਾ ਪੁਲਿਸ ਨੇ ਰਣਜੀਤ ਸਿੰਘ ਵਾਸੀ ਟੋਡਰਪੁਰ ਤੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਕਤ ਖ਼ਿਲਾਫ਼ ਐਨ.

Ad Position 21
No active advertisement
ਅਜੀਤ ਡੈਸਕ 06-10-2026
ਮਾਨਸਾ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਬਲਵੰਤ ਸਿੰਘ ਵਾਸੀ ਮਾਨਸਾ ਤੋਂ 20 ਗ੍ਰਾਮ, ਭੀਖੀ ਪੁਲਿਸ ਨੇ ਗੀਤਾ ਦੇਵੀ ਵਾਸੀ ਭੀਖੀ ਤੋਂ 4 ਗ੍ਰਾਮ, ਜੋਗਾ ਪੁਲਿਸ ਨੇ ਇਰਫਾਨ ਖ਼ਾਨ ਤੇ ਹੰਸਰਾਜ ਸਿੰਘ ਵਾਸੀ ਪੱਖੋਂ ਕਲਾਂ ਤੋਂ 4 ਗ੍ਰਾਮ, ਸ਼ਹਿਰੀ-2 ਮਾਨਸਾ ਪੁਲਿਸ ਨੇ ਅਜੈਬ ਸਿੰਘ ਵਾਸੀ ਮਾਨਸਾ ਖ਼ੁਰਦ ਤੋਂ 2 ਗ੍ਰਾਮ ਤੇ ਰਣਜੀਤ ਸਿੰਘ ਵਾਸੀ ਮਾਨਸਾ ਤੋਂ 3 ਗ੍ਰਾਮ, ਬੋਹਾ ਪੁਲਿਸ ਨੇ ਰਣਜੀਤ ਸਿੰਘ ਵਾਸੀ ਟੋਡਰਪੁਰ ਤੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਕਤ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਨਸ਼ੀਲੀਆਂ ਗੋਲੀਆਂ , ਕੈਪਸੂਲ ਤੇ ਸ਼ਰਾਬ ਬਰਾਮਦ - ਸ਼ਹਿਰੀ ਬੁਢਲਾਡਾ ਪੁਲਿਸ ਨੇ ਪਰਾਗ ਖ਼ਾਨ ਵਾਸੀ ਗੋਬਿੰਦਗੜ੍ਹ ਤੋਂ 10 ਤੇ ਕੁਲਦੀਪ ਸਿੰਘ ਵਾਸੀ ਸੰਗਰੂਰ ਤੋਂ 10, ਜੋਗਾ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਰਣਜੀਤਗੜ੍ਹ ਬਾਂਦਰਾ ਤੋਂ 10, ਝੁਨੀਰ ਪੁਲਿਸ ਨੇ ਮੱਖਣ ਸਿੰਘ ਵਾਸੀ ਦਾਨੇਵਾਲਾ ਤੋਂ 20, ਬੋਹਾ ਪੁਲਿਸ ਨੇ ਜਸ਼ਨਦੀਪ ਸਿੰਘ ਵਾਸੀ ਗਾਮੀਵਾਲਾ ਤੋਂ 10, ਬਰੇਟਾ ਪੁਲਿਸ ਨੇ ਚਮਕੌਰ ਸਿੰਘ ਵਾਸੀ ਫਫੜੇ ਭਾਈਕੇ ਤੋਂ 10 ਤੇ ਸ਼ੁਮੋਹਿਲ ਸਿੰਘ ਵਾਸੀ ਬਰੇਟਾ ਤੋਂ 10, ਸਦਰ ਮਾਨਸਾ ਪੁਲਿਸ ਨੇ ਜਸਵੀਰ ਸਿੰਘ ਵਾਸੀ ਖ਼ਿਆਲਾ ਕਲਾਂ ਤੋਂ 10 ਤੇ ਰੇਸ਼ਮ ਸਿੰਘ ਵਾਸੀ ਖਿੱਲਣ ਤੋਂ 10, ਭੀਖੀ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਤੋਂ 10, ਸਰਦੂਲਗੜ੍ਹ ਪੁਲਿਸ ਨੇ ਜਿੰਮੀ ਸਿੰਘ ਵਾਸੀ ਆਹਲੂਪੁਰ ਤੋਂ 20 ਅਤੇ ਸ਼ਹਿਰੀ-1 ਮਾਨਸਾ ਪੁਲਿਸ ਨੇ ਪ੍ਰਿਤਪਾਲ ਸਿੰਘ ਵਾਸੀ ਮਾਨਸਾ ਤੋਂ 20 ਨਸ਼ੀਲੀਆਂ ਗੋਲੀਆਂ ਜਦਕਿ ਨਿਤਿਨ ਕੁਮਾਰ ਵਾਸੀ ਮਾਨਸਾ ਤੋਂ 1050 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਸ਼ਹਿਰੀ-2 ਮਾਨਸਾ ਪੁਲਿਸ ਨੇ ਸੋਨੀ ਸਿੰਘ ਵਾਸੀ ਮਾਨਸਾ ਤੋਂ 48 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀਆਂ ਹਨ। ਸਾਰਿਆਂ ਖ਼ਿਲਾਫ਼ ਵੱਖ-ਵੱਖ ਐਕਟਾਂ ਤਹਿਤ ਮੁਕੱਦਮੇ ਦਰਜ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦਾ ਜਥੇ: ਬਾਬਾ ਟੇਕ ਸਿੰਘ ਤੇ ਗੁਰਪ੍ਰੀਤ ਸਿੰਘ ਝੱਬਰ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਸੜਕ ਹਾਦਸੇ ’ਚ ਔਰਤ ਦੀ ਮੌਤ
Ad Position 24