ਭਾਕਿਯੂ ਏਕਤਾ (ਡਕੌਂਦਾ) ਦੀ ਭੀਖੀ ਤੇ ਮਾਨਸਾ ਬਲਾਕ ਦੀ ਮੀਟਿੰਗ
ਭੀਖੀ, 5 ਅਕਤੂਬਰ (ਸਹੋਤਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਬਲਾਕ ਭੀਖੀ ਤੇ ਮਾਨਸਾ ਦੀ ਮੀਟਿੰਗ ਡੇਰਾ ਬਾਬਾ ਜੋਗੀਪੀਰ ਵਿਖੇ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਅਤੇ ਬਲਜੀਤ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ 11 ਅਕਤੂਬਰ ਦੀ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 16ਵੀਂ ਬਰਸੀ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਵਿਚਾਰ ਚਰਚਾ ਕੀਤੀ ਗਈ।
ਭੀਖੀ, 5 ਅਕਤੂਬਰ (ਸਹੋਤਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਬਲਾਕ ਭੀਖੀ ਤੇ ਮਾਨਸਾ ਦੀ ਮੀਟਿੰਗ ਡੇਰਾ ਬਾਬਾ ਜੋਗੀਪੀਰ ਵਿਖੇ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਅਤੇ ਬਲਜੀਤ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ 11 ਅਕਤੂਬਰ ਦੀ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 16ਵੀਂ ਬਰਸੀ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਵਿਚਾਰ ਚਰਚਾ ਕੀਤੀ ਗਈ। ਕਿਸਾਨ ਆਗੂ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ‘ਜਮੀਨ ਬਚਾਓ ਮੋਰਚੇ’ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਦੀ ਬਰਸੀ ਮੌਕੇ ਸੂਬੇ ਭਰ ’ਚੋਂ ਕਿਸਾਨ-ਮਜ਼ਦੂਰ ਅਤੇ ਜਮਹੂਰੀਅਤ ਪਸੰਦ ਜਥੇਬੰਦੀਆਂ ਵੱਡੀ ਗਿਣਤੀ ’ਚ ਪਿੰਡ ਚੱਕ ਅਲੀਸ਼ੇਰ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ 8 ਤੇ 9 ਅਕਤੂਬਰ ਨੂੰ ਕ੍ਰਮਵਾਰ ਭੀਖੀ ਤੇ ਮਾਨਸਾ ਬਲਾਕ ’ਚ ਮੋਟਰਸਾਈਕਲ ਮਾਰਚ ਕਰ ਕੇ ਲੋਕਾਂ ਨੂੰ ਬਰਸੀ ਮੌਕੇ ਪਹੁੰਚਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਮੱਖਣ ਸਿੰਘ ਭੈਣੀਬਾਘਾ, ਚੇਤ ਸਿੰਘ ਚਕੇਰੀਆਂ, ਦਰਸ਼ਨ ਸਿੰਘ ਰੜ੍ਹ, ਜਗਜੀਤ ਸਿੰਘ, ਗੁਰਮੀਤ ਸਿੰਘ ਜੋਗਾ, ਸੁਦਾਗਰ ਸਿੰਘ ਰੱਲਾ, ਮੱਖਣ ਸਿੰਘ ਅਤਲਾ, ਲੀਲਾ ਸਿੰਘ ਮੂਸਾ, ਜਸਵਿੰਦਰ ਸਿੰਘ ਖੜਕ ਸਿੰਘ ਵਾਲਾ, ਜਸਪਾਲ ਸਿੰਘ ਉੱਭਾ ਆਦਿ ਹਾਜ਼ਰ ਸਨ।