05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ

ਮਾਨਸਾ , 5 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ )- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਲਾਂਭੇ ਕਰ ਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਆਦਿ ਮੰਗਾਂ ਨੂੰ ਲੈ ਕੇ ਵੱਖ - ਵੱਖ ਜਥੇਬੰਦੀਆਂ ਵਲੋਂ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਾਂਝੀ ਮੀਟਿੰਗ ਕੀਤੀ ਗਈ । ਸੀ .

Ad Position 21
No active advertisement
ਅਜੀਤ ਡੈਸਕ 06-10-2026
ਮਾਨਸਾ , 5 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ )- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਲਾਂਭੇ ਕਰ ਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਆਦਿ ਮੰਗਾਂ ਨੂੰ ਲੈ ਕੇ ਵੱਖ - ਵੱਖ ਜਥੇਬੰਦੀਆਂ ਵਲੋਂ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਾਂਝੀ ਮੀਟਿੰਗ ਕੀਤੀ ਗਈ । ਸੀ . ਪੀ . ਆਈ . ਦੇ ਸਾਬਕਾ ਵਿਧਾਇਕ ਕਾ . ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਗੈਰ - ਕਾਨੂੰਨੀ ਢੰਗ ਨਾਲ ਐਸ . ਆਈ . ਆਰ . ਤਹਿਤ ਕਰੋੜਾਂ ਲੋਕਾਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਲਾਂਭੇ ਕੀਤਾ ਗਿਆ ਹੈ , ਜੋ ਬਰਦਾਸ਼ਤ ਯੋਗ ਨਹੀਂ । ਉਨ੍ਹਾਂ ਐਸ . ਆਈ . ਆਰ . ਰੱਦ ਕਰਨ , ਈ . ਵੀ . ਐੱਮ . ਮਸ਼ੀਨ ਰੋਕਣ , ਮੁੱਖ ਚੋਣ ਅਫ਼ਸਰ ਨੂੰ ਅਹੁਦੇ ਤੋਂ ਹਟਾਉਣ ਅਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ । ਉਨ੍ਹਾਂ ਦੱਸਿਆ ਕਿ ਉਕਤ ਮੰਗਾਂ ਸੰਬੰਧੀ 8 ਅਕਤੂਬਰ ਨੂੰ ਰੋਸ ਰੈਲੀ ਕਰਨ ਉਪਰੰਤ ਪ੍ਰਦਰਸ਼ਨ ਦਾ ਵੀ ਐਲਾਨ ਕੀਤਾ । ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ , ਸੀ . ਪੀ . ਐਮ . ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ , ਕਾਂਗਰਸ ਆਗੂ ਰਣਦੀਪ ਸਿੰਘ ਰਾਏਪੁਰ , ਸਤਿਗੁਰ ਸਿੰਘ ਤੇ ਸੁਮਿਤ ਗਰਗ , ਰਕੇਸ਼ ਕੁਮਾਰ , ਲਿਬਰੇਸ਼ਨ ਦੇ ਸੁਰਿੰਦਰਪਾਲ ਸ਼ਰਮਾ , ਗੁਰਸੇਵਕ ਸਿੰਘ ਮਾਨ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਜਸਵੰਤ ਸਿੰਘ ਬੀਰੋਕੇ , ਅਮਰੀਕ ਸਿੰਘ ਫਫੜੇ , ਵੇਦ ਪ੍ਰਕਾਸ਼ ਬੁਢਲਾਡਾ , ਜਗਸੀਰ ਸਿੰਘ ਰਾਏਕੇ , ਹੈਪੀ ਮਾਨ , ਬਲਵੰਤ ਸਿੰਘ ਫ਼ੱਕਰ , ਰਤਨ ਭੋਲਾ , ਸੀਤਾ ਰਾਮ , ਬੂਟਾ ਸਿੰਘ ਬਰਨਾਲਾ , ਸੁਖਦੇਵ ਸਿੰਘ ਮਾਨਸਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਦੀ ਫੱਤਾ ਮਾਲੋਕਾ ਫੇਰੀ ਤੋਂ ਪਹਿਲਾਂ ਹੀ ਪੁਲਿਸ ਨੇ ਭਾਜਪਾ ਆਗੂ ਨੂੰ ਹਿਰਾਸਤ ’ਚ ਲਿਆ ਅਗਲੀ ਖ਼ਬਰ ਵੇਦਾਂਤਾ ਪਾਵਰ ਦੀ ਦੂਜੀ ਤਿਮਾਹੀ ’ਚ ਬਿਜਲੀ ਵਿੱਕਰੀ 26 ਫ਼ੀਸਦੀ ਵਧੀ ਪਹਿਲੀ ਛਿਮਾਹੀ ’ਚ 10 ਹਜ਼ਾਰ 817 ਮਿਲੀਅਨ ਯੂਨਿਟ ਦੀ...
Ad Position 24