25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬਠਿੰਡਾ ਦੇ ਪਰਸ ਰਾਮ ਨਗਰ ’ਚ ਮਕਾਨ ਨੂੰ ਲੱਗੀ ਅੱਗ, ਦੋ ਭੈਣਾਂ ਨੇ ਮਕਾਨ ਮਾਲਕ ’ਤੇ ਲਗਾਏ ਅੱਗ ਲਾਉਣ ਦੇ ਦੋਸ਼

ਬਠਿੰਡਾ , 24 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਸ਼ਹਿਰ ਦੇ ਪਰਸ ਰਾਮ ਨਗਰ ਦੀ ਗਲੀ ਨੰਬਰ 29- ਸੀ ਵਿਚ ਇਕ ਮਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਘਟਨਾ ਵਿਚ ਮਕਾਨ ਵਿਚ ਰਹਿਣ ਵਾਲੀਆਂ ਦੋ ਭੈਣਾਂ ਨਿਸ਼ਾ ਅਤੇ ਕੋਮਲ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ।

Ad Position 21
No active advertisement
ਅਜੀਤ ਡੈਸਕ 25-10-2026
ਬਠਿੰਡਾ , 24 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਸ਼ਹਿਰ ਦੇ ਪਰਸ ਰਾਮ ਨਗਰ ਦੀ ਗਲੀ ਨੰਬਰ 29- ਸੀ ਵਿਚ ਇਕ ਮਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਘਟਨਾ ਵਿਚ ਮਕਾਨ ਵਿਚ ਰਹਿਣ ਵਾਲੀਆਂ ਦੋ ਭੈਣਾਂ ਨਿਸ਼ਾ ਅਤੇ ਕੋਮਲ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ । ਦੋਵੇਂ ਭੈਣਾਂ ਨੇ ਮਕਾਨ ਮਾਲਕ ‘ ਤੇ ਜਾਣਬੁੱਝ ਕੇ ਅੱਗ ਲਗਾਉਣ ਦੇ ਦੋਸ਼ ਲਗਾਏ ਹਨ । ਥਾਣਾ ਕੈਨਾਲ ਕਾਲੋਨੀ ਦੇ ਏ . ਐਸ . ਆਈ . ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਭੈਣਾਂ ਨੇ ਇਹ ਮਕਾਨ 10 ਲੱਖ ਰੁਪਏ ’ ਚ ਗਹਿਣੇ ਲਿਆ ਸੀ , ਉਹ ਮਕਾਨ ਦੇ ਹੇਠਲੇ ਹਿੱਸੇ ਵਿਚ ਰਹਿੰਦੀਆਂ ਸਨ , ਜਦਕਿ ਮਕਾਨ ਮਾਲਕ ਦਾ ਪਰਿਵਾਰ ਉੱਪਰ ਰਹਿੰਦਾ ਸੀ । ਘਟਨਾ ਸਮੇਂ ਦੋਵੇਂ ਭੈਣਾਂ ਘਰ ਵਿਚ ਮੌਜੂਦ ਨਹੀਂ ਸਨ । ਇਸ ਦੌਰਾਨ ਮਕਾਨ ਨੂੰ ਅੱਗ ਲੱਗ ਗਈ । ਸੂਚਨਾ ਮਿਲਣ ‘ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ ਤੇ ਪਹੁੰਚੀਆਂ ਅਤੇ ਅੱਗ ‘ ਤੇ ਕਾਬੂ ਪਾਇਆ । ਦੋਵੇਂ ਭੈਣਾਂ ਮੁਤਾਬਿਕ ਅੱਗ ਕਾਰਨ ਉਨ੍ਹਾਂ ਦਾ ਕਰੀਬ 2 ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ । ਅੱਗ ਦੀ ਲਪੇਟ ਵਿਚ ਆਉਣ ਕਾਰਨ ਬੈੱਡ , ਏ . ਸੀ ., ਕੱਪੜੇ , ਅਲਮਾਰੀਆਂ ਅਤੇ ਹੋਰ ਘਰੇਲੂ ਸਾਮਾਨ ਸੜ ਗਿਆ । ਇਸ ਸਬੰਧੀ ਦੋਵੇਂ ਭੈਣਾਂ ਨੇ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ । ਥਾਣਾ ਕੈਨਾਲ ਕਾਲੋਨੀ ਦੇ ਏ . ਐਸ . ਆਈ . ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵੇਂ ਭੈਣਾ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ । ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ । ਉਨ੍ਹਾਂ ਵਲੋਂ ਮਕਾਨ ਮਾਲਕ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੈ , ਪਰ ਉਹ ਨਹੀਂ ਮਿਲੇ । ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕਰਦੇ ਹੋਏ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ‘ਮਾਮਲਾ ਪੰਡਿਤ ਕਮਲੇਸ਼ ਮਿਸ਼ਰਾ ਦੀ ਖ਼ੁਦਕੁਸ਼ੀ ਦਾ’ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਪਰਸਰਾਮ ਨਗਰ ਚੌਂਕ ’ਚ... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਨੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਮੰਗ-ਪੱਤਰ ਦਿੱਤਾ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ
Ad Position 24