28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਿਸ਼ਰਤ ਮਾਰਸ਼ਲ ਆਰਟਸ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ 15 ਤਗਮੇ ਜਿੱਤੇ

ਬੁਢਲਾਡਾ, 27 ਅਕਤੂਬਰ (ਸੁਨੀਲ ਮਨਚੰਦਾ)- ਲੁਧਿਆਣਾ ਵਿਖੇ ਹੋਈ ਤੀਜੀ ਵਿਸ਼ਵ ਆਰਸ਼ੀ ਚੈਂਪੀਅਨਸ਼ਿਪ ਮਿਸ਼ਰਤ ਮਾਰਸ਼ਲ ਆਰਟਸ ’ਚ ਸਥਾਨਕ ਮਨੂ ਵਾਟਿਕਾ ਡੇਅ ਬੋਰਡਿੰਗ ਸਕੂਲ, ਸ੍ਰੀ ਗੁਰੂ ਤੇਗ ਬਹਾਦਰ ਜੀ ਪਬਲਿਕ ਸਕੂਲ ਤੇ ਬੀ. ਐਨ.

Ad Position 21
No active advertisement
ਅਜੀਤ ਡੈਸਕ 28-10-2026
ਬੁਢਲਾਡਾ, 27 ਅਕਤੂਬਰ (ਸੁਨੀਲ ਮਨਚੰਦਾ)- ਲੁਧਿਆਣਾ ਵਿਖੇ ਹੋਈ ਤੀਜੀ ਵਿਸ਼ਵ ਆਰਸ਼ੀ ਚੈਂਪੀਅਨਸ਼ਿਪ ਮਿਸ਼ਰਤ ਮਾਰਸ਼ਲ ਆਰਟਸ ’ਚ ਸਥਾਨਕ ਮਨੂ ਵਾਟਿਕਾ ਡੇਅ ਬੋਰਡਿੰਗ ਸਕੂਲ, ਸ੍ਰੀ ਗੁਰੂ ਤੇਗ ਬਹਾਦਰ ਜੀ ਪਬਲਿਕ ਸਕੂਲ ਤੇ ਬੀ. ਐਨ. ਗੁਰੂਕੁਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ 10 ਸੋਨ, 4 ਚਾਂਦੀ ਤੇ 1 ਕਾਂਸੀ ਦਾ ਤਗਮਾ ਹਾਸਿਲ ਕਰ ਕੇ ਸਕੂਲਾਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ’ਚ ਰੂਸ, ਨਿਪਾਲ, ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ । ਇਨ੍ਹਾਂ ਪ੍ਰਾਪਤੀਆਂ ਨਾਲ ਖਿਡਾਰੀਆਂ ਨੇ ਨਾ ਸਿਰਫ਼ ਬੁਢਲਾਡਾ ਅਤੇ ਜ਼ਿਲ੍ਹਾ ਮਾਨਸਾ ਸਗੋਂ ਪੰਜਾਬ ਅਤੇ ਭਾਰਤ ਦਾ ਨਾਂਅ ਚਮਕਾਇਆ ਹੈ । ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ । ਨਵਦੀਪ ਕੌਰ ਪੁੱਤਰੀ ਜਗਸੀਰ ਸਿੰਘ, ਗੁਰਲੀਨ ਕੌਰ ਪੁੱਤਰੀ ਅਵਤਾਰ ਸਿੰਘ, ਤਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ, ਨਵੀਨ ਪੁੱਤਰ ਸਨੀ, ਮਨਵੀਰ ਕੌਰ ਪੁੱਤਰੀ ਹਰਿੰਦਰ ਸਿੰਘ, ਗਗਨਦੀਪ ਕੌਰ ਪੁੱਤਰੀ ਬੂਟਾ ਸਿੰਘ, ਹਰਸਿਮਰਤ ਕੌਰ ਪੁੱਤਰੀ ਤਵਲੀਨ ਸਿੰਘ, ਵਿਰਾਟ ਮਸੀਹ, ਅੰਸ਼ ਕੁਮਾਰ, ਅਮਨ ਸਿੰਘ, ਕਰਨਦੀਪ ਸਿੰਘ, ਅਮਨਦੀਪ ਸਿੰਘ, ਮਨੀਤ ਵਰਮਾ, ਨਵਦੀਪ ਕੌਰ ਸਮੇਤ ਕਈ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰਾਪਤੀ ’ਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੁਖੀ ਮਾ: ਕੁਲਵੰਤ ਸਿੰਘ, ਜਥੇਦਾਰ ਗਿਆਨ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਸਿੱਧੂ, ਬਲਵੀਰ ਸਿੰਘ ਕੈਂਥ, ਕੁਲਵਿੰਦਰ ਸਿੰਘ ਈ.ਓ., ਮਨਜੀਤ ਸਿੰਘ, ਨੱਥਾ ਸਿੰਘ, ਭਾਰਤੀ ਵਿਕਾਸ ਪ੍ਰੀਸ਼ਦ ਦੇ ਆਗੂ ਰਾਜ ਮਿੱਤਲ, ਗੁਰੂਕੁਲ ਸਕੂਲ ਦੇ ਪ੍ਰਿੰਸੀਪਲ ਦੀਪਿਕਾ ਸਿੰਗਲਾ, ਵਾਈਸ ਪ੍ਰਿੰਸੀਪਲ ਸੁਖਦੀਪ ਕੌਰ ਤੇ ਸਕੂਲ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਏ.ਡੀ.ਸੀ. ਤੇ ਐਸ.ਪੀ. ਵਲੋਂ ਡਰੱਗ ਹੌਟ-ਸਪੋਟ ਥਾਵਾਂ ’ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਹਦਾਇਤ ਅਗਲੀ ਖ਼ਬਰ ਫਾਈਨਲ ਮੁਕਾਬਲੇ ’ਚ ਸਿੱਧੂ ਫਾਈਟਰ ਦੀ ਟੀਮ ਨੇ ਭਾਰਤ ਮੈਡੀਕੋਜ਼ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ
Ad Position 24